Back ArrowLogo
Info
Profile
ਆਪਣੇ ਲੋਕਾਂ ਅਤੇ ਆਪਣੀ ਬੋਲੀ ਦੇ ਵਿਕਾਸ ਲਈ ਕਰਨ ਵਾਲੇ ਇਹ ਬੁਨਿਆਦੀ ਕੰਮ ਸਨ ਜੋ ਅਸੀਂ ਨਹੀਂ ਕੀਤੇ। ਅਸੀਂ ਆਪਣੀ ਬੋਲੀ ਆਪ ਵਿਕਸਤ ਕਰਨੀ ਸੀ। ਸਾਨੂੰ ਆਪਣੀ ਜ਼ੁਬਾਨ ਦੇ ਵਿਕਾਸ ਅਤੇ ਪਰਚਲਨ ਤੋਂ ਕਿਸੇ ਬਾਹਰਲੇ ਦੁਸ਼ਮਣ ਨੇ ਨਹੀਂ ਅਸੀਂ ਆਪ ਹੀ ਰੋਕਿਆ ਹੋਇਆ ਹੈ।

ਵੰਡ ਪਾਊ ਸਿਆਸਤ ਨੇ ਇਹ ਸਥਾਪਤ ਕਰਨ ਵਾਲਾ ਮਹੌਲ ਬਣਾਇਆ ਕਿ ਸਿੱਖਾਂ ਦੀ ਬੋਲੀ ਪੰਜਾਬੀ, ਹਿੰਦੂਆਂ ਦੀ ਹਿੰਦੀ ਅਤੇ ਮੁਸਲਮਾਨਾਂ ਦੀ ਉਰਦੂ ਹੈ। ਇਹ ਵੰਡ ਨਾ ਤਾਂ ਤੱਥਾਤਮਿਕ ਤੌਰ ਦੇ ਦਰੁਸਤ ਹੈ ਅਤੇ ਨਾ ਹੀ ਅਜਿਹੀ ਵੰਡ ਨੂੰ ਗੁਰੂ ਸਾਹਿਬ ਮਾਨਤਾ ਦਿੰਦੇ ਹਨ। ਬੋਲੀਆਂ ਸੰਬੰਧੀ ਗੁਰੂ ਦਾ ਵਿਹਾਰ ਦਸਦਾ ਹੈ ਕਿ ਦੁਨੀਆਂ ਭਰ ਦੀਆਂ ਤਮਾਮ ਬੋਲੀਆਂ ਚੰਗੀਆਂ ਹਨ, ਇਹਨਾਂ ਨੂੰ ਬੋਲਣ ਵਾਲੇ ਲੋਕਾਂ ਦੇ ਨੇੜੇ ਹੋਵੋ, ਇਹਨਾਂ ਨੂੰ ਜੋੜੋ, ਸ਼ੁਭ ਕਰਮਨਾ ਲਈ ਇਹਨਾਂ ਨੂੰ ਸੰਗਠਤ ਕਰੋ। ਵੱਧ ਤੋਂ ਵੱਧ ਬੋਲੀਆਂ ਸਿੱਖੋ ਅਤੇ ਵੱਖ ਵੱਖ ਬੋਲੀਆਂ ਵਿਚ ਲਿਖੇ ਛਪੇ ਗਿਆਨ ਨੂੰ ਆਪਣੇ ਲੋਕਾਂ ਕੋਲ ਲੈ ਕੇ ਆਓ। ਬਹੁਤ ਸਾਰੀਆਂ ਬੋਲੀਆਂ ਵਿਚ ਲਿਖਣ ਅਤੇ ਪ੍ਰਚਾਰ ਕਰਨ ਵਾਲੇ ਗੁਰੂ ਸਾਹਿਬ ਬੋਲੀ ਬਾਰੇ ਵਿਸ਼ੇਸ਼ ਤੌਰ 'ਤੇ ਦਰਜ ਕਰਦੇ ਹਨ:

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥

                                                   (ਮ.1, 1191)

ਇਹ ਅਵਰ ਕੌਣ ਹੈ? ਗੁਰੂ ਨਾਨਕ ਲਈ ਇਹ ਅਵਰ ਫ਼ਰੀਦ, ਕਬੀਰ, ਜੈਦੇਵ, ਨਾਮਦੇਵ ਆਦਿ ਤਾਂ ਨਹੀਂ ਹੋ ਸਕਦੇ। ਗੁਰੂ ਲਈ ਅਵਰ ਹੁਕਮਰਾਨ ਜਾਂ ਸੱਤਾਵਾਨ ਹੈ। ਗੁਰੂ ਸਾਹਿਬ ਆਖਦੇ ਹਨ ਕਿ ਆਪਣੀ ਬੋਲੀ ਛੱਡ ਕੇ ਹੁਕਮਰਾਨਾਂ ਦੀ ਬੋਲੀ ਨਹੀਂ ਬੋਲੀਦੀ ਹੁੰਦੀ। ਦੂਜੇ ਲਫ਼ਜ਼ਾਂ ਵਿਚ ਕੋਈ ਬੋਲੀ ਇਸ ਕਰਕੇ ਨਹੀਂ ਬੋਲੀਦੀ ਕਿ ਹੁਕਮਰਾਨ ਉਸ ਨੂੰ ਬੋਲਦੇ ਹਨ। ਆਪਣੀ ਗਰਜ਼ ਲਈ ਉਹਨਾਂ ਦੀ ਚਾਪਲੂਸੀ ਨਹੀਂ ਕਰੀਦੀ ਹੁੰਦੀ, ਜੀ ਜੀ ਸਰ ਸਰ ਨਹੀਂ ਕਰੀਦਾ। ਲੋਕਤੰਤਰ ਦੇ ਦੌਰ ਵਿਚ ਸਾਡਾ

125 / 132
Previous
Next