ਕਰਨੀ ਹੈ। ਹਰੇਕ ਨੇ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਆਪਣੀ ਕਿਰਤ ਨਾਲ ਪੂਰਾ ਕਰਨਾ ਹੈ ਨਾ ਕਿ ਹੋਰਾਂ ਦੀ ਲੁੱਟ-ਖਸੁੱਟ ਜਾਂ ਸ਼ੋਸ਼ਨ ਨਾਲ। ਜ਼ਿੰਦਗੀ ਨੂੰ ਸੋਹਣਾ
, ਸੁਹਾਵਨਾ ਅਤੇ ਰੰਗੀਨ ਬਣਾਉਣ ਲਈ ਸਭ ਨੇ ਬਣਦੀ ਜਿੰਮੇਵਾਰੀ ਨਿਭਾਉਣੀ ਹੈ। ਪਰ ਆਪੋ-ਆਪਣਾ ਕੰਮ-ਧੰਦਾ ਅਤੇ ਰੁਝੇਵਾਂ ਕਿਸੇ ਨੂੰ ਨਿੱਜ-ਮੁਖੀ ਜਾਂ ਕੇਵਲ ਆਪਣੇ-ਆਪ ਦਾ ਫਿਕਰ ਕਰਨ ਜਾਂ ਸੋਚਣ ਵਾਲਾ ਨਾ ਬਣਾਵੇ ਸਗੋਂ ਚਿੱਤ ਨਿਰੰਜਨ ਨਾਲ ਰਹੇ ਭਾਵ ਸਾਂਝੀਵਾਲਤਾ ਦਾ ਖਿਆਲ ਰਹੇ। ਬੰਦੇ ਨੇ ਆਪਣੇ-ਆਪ ਨੂੰ ਜੀਵ ਤੇ ਤੌਰ ਤੇ ਪੂਰੀ ਸ੍ਰਿਸ਼ਟੀ ਦਾ ਅਤੇ ਮਨੁੱਖ ਦੇ ਤੌਰ ਤੇ ਮਾਨਵੀ ਸਮਾਜ ਦਾ ਅੰਗ ਸਮਝਣਾ ਹੈ। ਇਸ 'ਇਕ ਨਿਰੰਜਨ' ਦੇ ਸੰਕਲਪ ਨੂੰ ਕੇਵਲ ਅਧਿਆਤਮਕ ਦ੍ਰਿਸ਼ਟੀ ਤੋਂ ਹੀ ਨਹੀਂ ਸਗੋਂ ਇਸ ਦੇ ਮਹੱਤਵ ਨੂੰ ਸਮਾਜਿਕ ਦ੍ਰਿਸ਼ਟੀ ਤੋਂ ਸਮਝਣਾ, ਵਿਚਾਰਨਾ ਅਤੇ ਮੰਨਣਾ ਵੀ ਬਣਦਾ ਹੈ।
ਗੁਰੂ ਨਾਨਕ ਨੇ ਸਮਾਜ ਨੂੰ ਸਮਝਣ, ਸੁਪਨਣ ਅਤੇ ਸਿਰਜਣ ਦੀ ਭਾਵਨਾ ਨਾਲ ਓਤ-ਪੋਤ ਗੁਰਮਤਿ ਦਰਸ਼ਨ ਨੂੰ ਸੰਗਠਿਤ ਅਤੇ ਪ੍ਰਸਤੁਤ ਕੀਤਾ। ਗੁਰੂ ਨਾਨਕ ਦੁਆਰਾ ਵੱਖ ਵੱਖ ਸਰੋਤਾਂ ਤੋਂ ਕੀਤੀ ਗਈ ਬਾਣੀ ਦੀ ਖੋਜ-ਭਾਲ ਦੇ ਨਾਲ-ਨਾਲ ਆਪ ਬਾਣੀ ਰਚਨ ਦੀ ਦੁਵੱਲੀ ਪ੍ਰਕਿਰਿਆ ਨੂੰ ਗੁਰੂ ਅਮਰਦਾਸ ਨੇ ਸੱਚ ਦੀ ਪ੍ਰਾਪਤੀ ਕਿਹਾ:
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥
ਵਾਹੁ ਵਾਹੁ ਸਬਦੇ ਉਚਰੇ ਵਾਹੁ ਵਾਹੁ ਹਿਰਦੈ ਨਾਲਿ॥
(514, ਮ.3)
ਗੁਰੂ ਨਾਨਕ ਇਸ ਬਾਣੀ ਦੀ ਰੌਸ਼ਨੀ ਵਿਚ ਸਚਿਆਰੇ ਮਨੁੱਖ ਅਤੇ ਹੱਕ, ਸੱਚ ਤੇ ਨਿਆਂ ਦੇ ਬੋਲਬਾਲੇ ਵਾਲੇ ਸਮਾਜ ਦੀ ਸਿਰਜਣਾ ਕਰਨਾ ਲੋਚਦੇ ਸਨ। ਇਸ ਬਾਣੀ ਦੀ ਗੂੰਜ ਨਾਲ ਆਪ ਲੋਕਾਈ ਨੂੰ ਜਾਗ੍ਰਿਤ ਕਰਨਾ ਚਾਹੁੰਦੇ ਸਨ। ਇਕ ਪਰਮਾਤਮਾ ਦੀ ਸਰਬ ਵਿਆਪਕਤਾ