Back ArrowLogo
Info
Profile

ਸਬਦੁ ਵੀਚਾਰੇ ਏਕ ਲਿਵ ਤਾਰਾ॥

ਨਾਨਕ ਧੰਨੁ ਸਵਾਰਣਹਾਰਾ॥          (412, ਮ.1)

ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥

ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ॥ (556. ਮ.1)

 

ਕਹਤਉ ਪੜਤਉ ਸੁਣਤਉ ਏਕ॥

ਧੀਰਜ ਧਰਮੁ ਧਰਣੀਧਰ ਟੇਕ        (686, ਮ.1)

 

ਇਸ ਇੱਕ ਦੇ ਆਵਾਜ਼ੇ ਨਾਲ ਸਭ ਦੇਵੀ ਦੇਵਤਿਆਂ ਦੀ ਸੱਤਾ ਨੂੰ ਇਸ ਪਰਮ-ਸੱਤਾ ਵਿਚ ਵਲੀਨ ਕਰ ਦਿੱਤਾ। ਪਰਮ ਸੰਤਾ ਦੇ ਮੰਨੇ ਜਾਂਦੇ ਤਿੰਨ ਅੰਗਾਂ ਬ੍ਰਹਮਾਂ, ਵਿਸ਼ਨੂੰ ਅਤੇ ਮਹੇਸ਼ ਦੀ ਅਲਹਿਲਾ ਅਲਹਿਲਾ ਹਸਤੀ ਅਤੇ ਹੋਂਦ ਨੂੰ ਵੀ ਨਹੀਂ ਸਵੀਕਾਰਿਆ:

ਬ੍ਰਹਮਾ ਬਿਸਨੁ ਮਹੇਸੁ ਨ ਕੋਈ॥

ਅਵਰੁ ਨ ਦੀਸੈ ਏਕੋ ਸੋਈ॥  (1035, ਮ.1)

ਗੁਰੂ ਨਾਨਕ ਜਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਦਾ ਆਰੰਭ ਓਅੰਕਾਰ ਦੇ ਅੱਗੇ ਏਕਾ ਲਗਾ ਕੇ ਪੂਰੀ ਸ੍ਰਿਸ਼ਟੀ ਅੰਦਰ ਪ੍ਰਭੂ ਦੀ ਇਕਲੌਤੀ ਸੰਤਾ ਦੇ ਐਲਾਨ ਨਾਲ ਹੁੰਦਾ ਹੈ। ਇਹ ਇਕ ਓਅੰਕਾਰ ਨਿਰੰਕਾਰ ਹੈ, ਪਾਰ-ਭੌਤਿਕ ਹੈ, ਬੇਅੰਤ ਹੈ. ਸਭ ਦਾ ਮਾਲਕ ਵੀ ਹੈ, ਸਭ ਵਿਚ ਬਰਾਬਰ ਦਾ ਰਸਿਆ ਵਸਿਆ ਵੀ ਹੈ। ਇਸ ਕੇਂਦਰੀ ਸੱਤਾ ਨਾਲ ਸਭ ਦਾ ਬਰਾਬਰੀ ਵਾਲਾ ਸੰਬੰਧ ਹੈ। ਸਭ ਉਸ ਦੀ ਕਿਰਪਾ ਅਤੇ ਪਿਆਰ ਦੇ ਬਰਾਬਰ ਦੇ ਪਾਤਰ ਹਨ। ਉਹ ਆਪ ਨਿਰਭਉ, ਨਿਰਵੈਰ ਅਤੇ ਕਰਤਾ ਹੈ। ਉਸ ਦੇ ਸਾਰੇ ਧੀਆਂ ਪੁੱਤਰ ਵੀ ਨਿਰਭਉ, ਨਿਰਵੈਰ

20 / 132
Previous
Next