ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (13, ਮ.1)
ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ॥ (907, ਮ.1)
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ॥
ਨਾਨਕ ਤਾ ਕੇ ਦਾਸੁ ਹੈ ਸੋਈ ਨਿਰੰਜਨ ਦੇਉ॥ (1353, ਮ.1)
ਓਅੰਕਾਰ ਨੂੰ ਪਰਮ ਸੱਤਾ ਹੀ ਨਹੀਂ ਸਗੋਂ ਇਕਲੌਤੀ ਸੱਤਾ ਵੀ ਮੰਨਿਆ ਗਿਆ ਹੈ ਅਤੇ ਇਹ ਇਕਲੋਤੀ ਸੱਤਾ ਸਭ ਅੰਦਰ ਬਰਾਬਰ ਵਿਦਮਾਨ ਹੈ। ਭਾਵ ਸਭ ਅੰਦਰ ਉਸ ਦੀ ਮੌਜੂਦਗੀ ਕਾਰਨ ਸਭ ਬਰਾਬਰ ਦੇ ਸੱਤਾਵਾਨ ਹਨ। ਇਸ ਤਰ੍ਹਾਂ ਜਿਥੇ ਨਿਰੰਜਨ ਜਾਂ ਓਅੰਕਾਰ ਦੀ ਇਕਲੋਤੀ ਹਸਤੀ ਨਾਲ ਸੱਤਾ ਦਾ ਕੇਂਦਰੀਕਰਨ ਕੀਤਾ ਗਿਆ ਉਥੇ ਇਸ ਦੇ ਘਟ ਘਟ ਅੰਤਰ ਸਰਬ ਨਿਰੰਤਰ ਹੋਣ ਨਾਲ ਇਸ ਸੱਤਾ ਨੂੰ ਸਭਨਾਂ ਦਰਮਿਆਨ ਬਰਾਬਰ ਵਰਤਾਅ ਕੇ ਸੱਤਾ ਦਾ ਵਿਆਪਕ ਅਤੇ ਇਕਸਾਰ ਵਿਕੇਂਦਰੀਕਰਨ ਕੀਤਾ ਗਿਆ। ਇਸ ਤਰ੍ਹਾਂ ਜਿਥੇ ੴ ਦੇ ਅੱਗੇ ਲੱਗਿਆ ਏਕਾ ਨਿਰੰਕਾਰ ਦੀ ਇਕਲੌਤੀ ਸੰਤਾ ਦਾ ਚਿੰਨ੍ਹ ਹੈ ਉਥੇ ਇਹ ਮਨੁੱਖੀ ਸਮਾਜ ਅੰਦਰ ਏਕਤਾ, ਇਕਸੁਰਤਾ ਅਤੇ ਸਾਂਝੀਵਾਲਤਾ 'ਦਾ ਵੀ ਲਿਖਾਇਕ ਹੈ। ਅਜਿਹੇ ਸਾਂਝੀਵਾਲਤਾ ਵਾਲੇ ਸਮਾਜ ਦੇ ਲੋਕ ਸੰਪੂਰਨ ਸੁਤੰਤਰ ਹਨ, ਬਰਾਬਰ ਦੇ ਸੱਤਾਵਾਨ ਹਨ, ਕਿਸੇ ਦੇ ਅਧੀਨ