ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥
(1109, ਮ. 1)
ਵਾਤਾਵਰਣ ਦਾ ਪਲੀਤ ਹੋਣਾ ਸਾਡੇ ਲਈ ਬਹੁਤ ਗੰਭੀਰ ਮਸਲਾ ਹੈ। ਇਹ ਮਸਲਾ ਮਨੁੱਖ ਦੇ ਕੁਦਰਤ ਨਾਲ ਸੰਬੰਧਾਂ ਨੂੰ ਦਰੁਸਤ ਕਰਨ ਨਾਲ ਹੀ ਨਜਿੱਠਿਆ ਜਾਣਾ ਹੈ। ਮਨੁੱਖ ਜਾਤੀ ਦੇ ਹੰਢਣਸਾਰ ਵਿਸਮਾਦੀ ਵਿਗਾਸ ਲਈ ਇਸ ਦਾ ਆਪਣੇ ਚੌਗਿਰਦੇ ਜਾਂ ਕੁਦਰਤ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੋਵੇ ਗੁਰੂ ਨਾਨਕ ਬਾਣੀ ਇਸ ਦਾ ਭਰਵਾਂ ਬੋਧ ਕਰਾਉਂਦੀ ਹੈ।