ਸ਼ਕਤੀ ਦਾ ਨਤੀਜਾ ਸਮਝਿਆ ਜਾਣ ਲੱਗਾ ਅਤੇ ਪ੍ਰਮਾਤਮਾਂ ਨੂੰ ਵੀ ਕੁਦਰਤੀ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੀ ਇਕ ਬਾਹਰੀ ਸ਼ਕਤੀ ਹੀ ਆਖਿਆ ਜਾਣ ਲੱਗਾ ਭਾਵ ਕਰਤੇ ਅਤੇ ਕਾਰਜ ਨੂੰ ਵੱਖਰਾ ਵੱਖਰਾ ਮੰਨਿਆਂ ਗਿਆ। ਮਾਦੇ ਨੂੰ ਅਮਰ ਸਮਝਿਆ ਗਿਆ। ਅਜਿਹੀ ਵਿਸ਼ਵ ਦ੍ਰਿਸ਼ਟੀ ਦਾ ਕੇਵਲ ਵਿਗਿਆਨ ਦੇ ਖੇਤਰ ਵਿਚ ਹੀ ਬੋਲ ਬਾਲਾ ਨਹੀਂ ਹੋਇਆ ਸਗੋਂ ਇਸ ਨੇ ਬੜੀ ਤੇਜ਼ੀ ਨਾਲ ਮਨੁੱਖੀ ਵਿਹਾਰ ਅਤੇ ਸੱਭਿਆਚਾਰ ਨੂੰ ਆਪਣੇ ਅਮਰ ਵੇਲੀ ਪ੍ਰਭਾਵ ਹੇਠ ਲਿਆਉਣਾ ਸ਼ੁਰੂ ਕਰ ਦਿੱਤਾ। ਸਭ ਕਾਸੇ ਨੂੰ ਖੰਡ-ਖੰਡ ਕਰਕੇ ਸਮਝਿਆ ਜਾਣ ਲੱਗਾ। ਸਰੀਰ ਨੂੰ ਵੀ ਇਕ ਇਕਾਈ ਦੀ ਥਾਂ ਵੱਖ ਵੱਖ ਅੰਗਾਂ ਦੇ ਜੋੜ ਵਜੋਂ ਦੇਖਿਆ ਜਾਣ ਲੱਗਾ। ਕਾਰਟੇਜ਼ਨੀ ਨਿਖੇੜਵਾਦ ਅਤੇ ਮਕਾਨਕੀ ਵਿਸ਼ਵ ਦ੍ਰਿਸ਼ਟੀ ਕਾਰਨ ਮਨੁੱਖ ਤਕਨੀਕੀ ਅਤੇ ਸਨਅਤੀ ਤਰੱਕੀ ਦੇ ਰਸਤੇ ਤੇ ਤਾਂ ਬੜੀ ਤੇਜ਼ੀ ਨਾਲ ਦੌੜਨ ਲੱਗਾ
, ਪਰ ਕੁਦਰਤ, ਵਾਤਾਵਰਣ, ਦੂਸਰੇ ਮਨੁੱਖਾਂ ਅਤੇ ਦੂਸਰੇ ਜੀਵਾਂ ਨਾਲ ਇਸ ਦੇ ਸੰਬੰਧਾਂ ਵਿਚ ਖਤਰਨਾਕ ਵਿਗਾੜ ਪੈਦਾ ਹੋ ਗਿਆ। ਮਨੁੱਖ ਲਈ 'ਮੈਂ', 'ਕੁਦਰਤ' ਅਤੇ 'ਰੱਬ' ਪੂਰੀ ਤਰ੍ਹਾਂ ਅਲਹਿਦਾ ਅਲਹਿਦਾ ਗੱਲਾਂ ਹੋ ਗਈਆਂ। ਮਨੁੱਖੀ ਭਾਈਚਾਰਾ ਨਸਲਾਂ, ਕੌਮਾਂ, ਫਿਰਕਿਆਂ ਆਦਿ ਦੀ ਪਹਿਲਾਂ ਨਾਲੋਂ ਵਧੇਰੇ ਕੱਟੜ ਵੰਡ ਦਾ ਸ਼ਿਕਾਰ ਹੋਇਆ। ਕੁਦਰਤ, ਧਰਤੀ, ਹਵਾ, ਪਾਣੀ ਬੇਜਾਨ ਚੀਜ਼ਾਂ ਸਮਝੀਆਂ ਜਾਣ ਲੱਗੀਆਂ। ਮਨੁੱਖ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਇਕ ਛੋਟਾ ਜਿਹਾ ਅੰਗ ਸਮਝਣ ਦੀ ਬਜਾਏ ਇਸ ਦਾ ਮਾਲਕ ਸਮਝਣ ਲੱਗਾ। ਇਹ ਧਰਤੀ ਦਾ ਪੁੱਤਰ ਨਾ ਰਿਹਾ ਸਗੋਂ ਹੁਕਮਰਾਨ ਬਣ ਗਿਆ। ਕੁਦਰਤੀ ਸਾਧਨਾਂ ਅਤੇ ਸਰੋਤਾਂ ਦੀ ਲੁੱਟ ਅਤੇ ਸ਼ੋਸ਼ਣ ਦੀ ਅੰਨ੍ਹੀ ਹੋੜ ਲੱਗੀ। ਕਲਿਆਣ ਅਤੇ ਆਨੰਦ ਦੀ ਬਜਾਏ ਮੁਨਾਫ਼ਾ ਅਤੇ ਉਪਭੋਗਤਾ ਮਨੁੱਖੀ ਸਰਗਰਮੀ ਦਾ ਲਾਜ਼ਮੀ ਅੰਗ ਬਣ ਗਿਆ।
ਇਸ 'ਅਧੁਨਿਕ' ਜਾਂ 'ਵਿਗਿਆਨਕ ਸੋਚ ਨੇ ਅਜਿਹੀ ਸਨਅਤੀ ਸਰਗਰਮੀ ਨੂੰ ਜਨਮ ਦਿੱਤਾ ਜਿਸ ਵਿਚ ਸੇਵਾ, ਤਿਆਗ, ਆਜ਼ਾਦੀ,