Back ArrowLogo
Info
Profile
ਵਿਚਾਰਨ ਜਾਂ ਤਸੱਵਰ ਕਰਨ ਲਈ ਕੁਦਰਤ ਸਭ ਤੋਂ ਵਿਸ਼ਾਲ ਵਿਸ਼ਾ ਹੈ। ਸਾਡਾ ਵਾਤਾਵਰਣ ਇਸ ਦਾ ਇਕ ਨਿੱਕਾ ਜਿਹਾ ਭਾਗ ਹੈ ਜਿਸ ਵਾਤਾਵਰਣ ਦੇ ਅਸੀਂ ਨਿੱਕੇ ਜਹੇ ਭਾਗ ਹਾਂ। ਪੰਦਰਵੀਂ ਜਾਂ ਸੋਲ੍ਹਵੀਂ ਸਦੀ ਵਿਚ ਭਾਵ ਗੁਰੂ ਨਾਨਕ ਬਾਣੀ ਰਚੇ ਜਾਣ ਸਮੇਂ ਸਾਡੇ ਵਾਤਾਵਰਣ ਨੂੰ ਕੋਈ ਖਰਾਬੀ ਜਾਂ ਚੁਣੌਤੀ ਦਰਪੇਸ਼ ਨਹੀਂ ਸੀ। ਸਾਡਾ ਪੌਣ-ਪਾਣੀ ਅਤੇ ਇਹਨਾਂ ਦੇ ਸਰੋਤ ਸੁਰੱਖਿਅਤ ਸਨ। ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁੱਲੀ (ਮਕਾਨ), ਗੁੱਲੀ (ਰੋਟੀ) ਅਤੇ ਜੁੱਲੀ (ਕੱਪੜੇ) ਮੰਨੀਆਂ ਜਾਂਦੀਆਂ ਸਨ ਜਦ ਕਿ ਮਕਾਨਾਂ ਤੋਂ ਬਿਨਾਂ ਅਜੇ ਵੀ ਬਹੁਤ ਸਾਰੇ ਲੋਕ ਜੀਅ ਲੈਂਦੇ ਹਨ, ਆਦਿ ਮਾਨਵ ਕੱਪੜਿਆਂ ਤੋਂ ਬਗੈਰ ਹੀ ਰਹਿੰਦਾ ਸੀ, ਭੋਜਨ ਤੋਂ ਬਿਨਾਂ ਬੰਦਾ ਕਈ ਹਫਤੇ ਜਿੰਦਾ ਰਹਿ ਸਕਦਾ ਹੈ। ਪਰ ਪਾਣੀ ਬਿਨਾਂ ਬੰਦਾ ਇੱਕ ਦੋ ਦਿਨ ਹੀ ਬਚ ਸਕਦਾ ਹੈ ਅਤੇ ਸਾਹ ਲੈਣ ਤੋਂ ਬਿਨਾਂ ਇਕ ਦੋ ਘੰਟੇ ਹੀ। ਫਿਰ ਵੀ ਹਵਾ ਅਤੇ ਪਾਣੀ ਨੂੰ ਜੀਵਨ ਦੀਆਂ ਲੋੜਾਂ ਨਹੀਂ ਕਿਹਾ ਜਾਂਦਾ ਸੀ। ਇਹਨਾਂ ਨੂੰ ਤਾਂ ਜੀਵਨ ਦਾ ਉਪਲਭਦ ਹਿੱਸਾ ਹੀ ਸਮਝਿਆ ਜਾਂਦਾ ਸੀ। ਇਹ ਵਸਤਾਂ ਨਹੀਂ ਸਗੋਂ ਜੀਵਨ ਹਾਲਤਾਂ ਸਨ ਜੋ ਜੀਵਨ ਦਾ ਕੁਦਰਤੀ ਭਾਗ ਸਨ। ਪਰ ਅਸੀਂ ਪੱਛਮ ਦੀ ਪੈੜ ਵਿਚ ਪੈਰ ਧਰਦਿਆਂ ਕੁਦਰਤ ਸੰਬੰਧੀ ਆਪਣੀ ਦ੍ਰਿਸ਼ਟੀ ਨੂੰ ਦੂਸ਼ਤ ਕਰਕੇ ਆਪਣੇ ਜੀਵਨ ਹਾਲਤਾਂ ਨੂੰ ਤੇਜ਼ੀ ਨਾਲ ਨਸ਼ਟ ਕਰ ਲਿਆ। ਉਪਰੋਕਤ ਚਰਚਾ ਰਾਹੀਂ। ਅਸੀਂ ਦੇਖਿਆ ਹੈ ਕਿ ਪੱਛਮ ਤਾਂ ਆਪਣੀ ਵਿਗਿਆਨਕ ਸੋਚ ਦਾ ਚੱਕਰ ਕੱਟ ਕੇ ਗੁਰੂ ਨਾਨਕ ਨੂੰ ਜਾਣੇ ਜਾਂ ਸੁਣੇ ਬਿਨਾ ਉਸ ਆਨੇ ਵਾਲੀ ਥਾਂ ਪਹੁੰਚ ਗਿਆ ਹੈ ਜਿਥੇ ਖੜ੍ਹ ਕੇ ਗੁਰੂ ਨਾਨਕ ਆਖਦੇ ਹਨ:

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (8, ਸਲੋਕੁ)

ਪੱਛਮੀ ਜਾਂ 'ਵਿਕਸਤ ਦੇਸ਼ਾਂ ਨੇ ਆਪਣੀ ਧਰਤੀ ਨੂੰ ਹਰਾ ਭਰਾ ਰੱਖਣਾ ਆਪਣੇ ਜ਼ਰੂਰੀ ਕੰਮਾਂ ਵਿਚ ਸ਼ਾਮਲ ਕੀਤਾ ਹੈ। ਵਾਤਾਵਰਣ ਦੀ ਸੁਰੱਖਿਆ ਨੂੰ ਹਰ ਤਰ੍ਹਾਂ ਦੇ ਵਿਕਾਸ ਨਾਲੋਂ ਜ਼ਿਆਦਾ ਜ਼ਰੂਰੀ ਸਮਿਝਆ ਜਾਂਦਾ ਹੈ। ਉਹਨਾਂ ਆਪਣੇ ਮਰ ਚੁੱਕੇ ਦਰਿਆਵਾਂ ਅਤੇ ਝੀਲਾਂ ਨੂੰ ਪੁਨਰ ਸੁਰਜੀਤ ਕਰ ਲਿਆ ਹੈ। ਗੁਰੂ ਨਾਨਕ ਨੂੰ ਸਾਡੇ ਪੱਥਰ ਚੱਟ ਕੇ ਮੁੜਨ ਦੀ ਉਡੀਕ ਹੈ।ਅਸੀਂ ਅਜੇ ਗੁਰੂ ਨਾਨਕ ਨੂੰ ਸੁਣਨਾ, ਸਮਝਣਾ ਅਤੇ ਮੰਨਣਾ ਸ਼ੁਰੂ ਕਰਨਾ ਹੈ।

89 / 132
Previous
Next