Back ArrowLogo
Info
Profile
ਦਿੱਲੀ ਤੋਂ ਦਰਿਆ ਸਤਲੁਜ ਲਾਗੇ ਅਯੋਧਨ ਦੇ ਸਥਾਨ 'ਤੇ ਆਣ ਵਸੇ ਸਨ। ਮਗਰੋਂ ਅਕਬਰ ਨੇ ਉਹਨਾਂ ਦੇ ਆਦਰ ਵਿਚ ਇਸ ਨਗਰ ਦਾ ਨਾਂ ਬਦਲ ਕੇ ਪਾਕਪਟਨ (ਪਵਿੱਤਰ ਪੱਤਣ) ਰੱਖਿਆ। ਗੁਰੂ ਗਰੰਥ ਸਾਹਿਬ ਵਿਚ ਦਰਜ ਉਹਨਾਂ ਦੀ ਬਾਣੀ ਵਿਚ ਹੋਰ ਭੂ-ਦ੍ਰਿਸ਼ਾਂ ਦੇ ਨਾਲ ਨਾਲ ਨਦੀਆਂ ਦਰਿਆਵਾਂ ਦਾ ਵਿਸ਼ੇਸ਼ ਜਿਕਰ ਆਉਂਦਾ ਹੈ:

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ॥ (1382, ਫ਼ਰੀਦ ਜੀ)

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ॥

                                         (1383, ਫ਼ਰੀਦ ਜੀ)

ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ॥

                                         (1383, ਫ਼ਰੀਦ ਜੀ)

ਵਧਿ ਥੀਵਹਿ ਦਰੀਆਉ ਟੁਟਿ ਨ ਫੁਟਿ ਨ ਥੀਵਹਿ ਵਾਹੜਾ ॥

                                         (1384, ਫ਼ਰੀਦ ਜੀ)

ਗੁਰੂ ਨਾਨਕ ਨੇ ਇਕ ਓਅੰਕਾਰ ਦੇ ਸੰਦੇਸ਼ ਦਾ ਪ੍ਰਸਾਰ ਵੇਈਂ ਨਦੀ ਕਿਨਾਰਿਓਂ ਆਰੰਭ ਕੀਤਾ। ਉਹਨਾਂ ਦੀਆਂ ਹਰਿਦੁਆਰ, ਕਾਸ਼ੀ, ਪਟਨਾ ਆਦਿ ਸਥਾਨਾਂ ਦੀਆਂ ਗੋਸ਼ਟਾਂ ਗੰਗਾ ਕਿਨਾਰੇ ਹੋਈਆਂ। ਫਲਗੂ ਨਦੀ ਕਿਨਾਰੇ ਗਯਾ ਦੇ ਪੰਡਿਆਂ ਨਾਲ ਵਾਰਤਾਲਾਪ ਹੋਈ। ਗੁਰੂ ਨਾਨਕ ਨੇ ਰਾਮਾਨੰਦ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ ਆਦਿ ਬਾਣੀਕਾਰਾਂ ਦੀ ਬਾਣੀ ਗੰਗਾ ਕਿਨਾਰੇ ਵਸੇ ਕਾਸ਼ੀ (ਬਨਾਰਸ) ਵਿਖੇ ਸਥਾਪਤ ਗਿਆਨ ਅਤੇ ਚਿੰਤਨ ਦੇ ਕੇਂਦਰਾਂ ਤੋਂ ਪ੍ਰਾਪਤ ਕੀਤੀ। ਸਤਲੁਜ ਕੰਢੇ ਵਸੇ ਅਯੋਧਨ ਨਗਰ ਤੋਂ ਬਾਬਾ ਫ਼ਰੀਦ ਜੀ ਦੀ ਬਾਣੀ ਹਾਸਲ ਕੀਤੀ। ਦੇਸ਼ ਦੇ ਲਗਪਗ ਸਾਰੇ ਛੋਟੇ ਵੱਡੇ ਦਰਿਆਵਾਂ ਨੂੰ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਹੈ। ਸਾਡੇ ਸ਼ਹਿਰ (ਲੁਧਿਆਣ) ਦੇ ਬੁੱਢਾ ਦਰਿਆ ਕਿਨਾਰੇ ਉਹਨਾਂ ਦੀ ਆਮਦ ਨੂੰ ਯਾਦ ਕਰਾਉਂਦਾ ਗੁਰਦੁਆਰਾ ਗਊ ਘਾਟ ਬਣਿਆਂ ਹੋਇਆ ਹੈ। ਚਾਰ

91 / 132
Previous
Next