Back ArrowLogo
Info
Profile
ਮੱਲ ਜੀ ਬਿਆਸ ਦਰਿਆ ਕਿਨਾਰੇ ਵਸੇ ਆਪਣੇ ਨਾਨਕੇ ਪਿੰਡ ਬਕਾਲੇ ਵਿਖੇ ਰਹਿ ਕੇ ਭਗਤੀ ਵਿਚ ਲੀਨ ਰਹੇ। ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਅੰਤਮ ਸਮੇਂ ਗੁਰਿਆਈ ਦੇ ਅਗਲੇ ਅਧਿਕਾਰੀ ਵੱਲ ਸੰਕੇਤ ਕਰਦਿਆਂ ਕਿਹਾ, "ਬਾਬਾ ਬਕਾਲੇ"। ਇਥੇ ਮੱਖਣ ਸ਼ਾਹ ਲੁਬਾਣੇ ਦੇ "ਗੁਰੂ ਲਾਧੋ ਰੇ" ਦੇ ਐਲਾਨ ਨਾਲ ਆਪ ਨੇ ਨੌਵੇਂ ਗੁਰੂ ਤੇਗ ਬਹਾਦਰ ਵਜੋਂ ਗੁਰਿਆਈ ਧਾਰਨ ਕੀਤੀ।

ਗੁਰੂ ਤੇਗ ਬਹਾਦਰ ਜੀ ਜਦੋਂ ਅਸਾਮ ਵਿਖੇ ਦਰਿਆ ਬ੍ਰਹਮਪੁੱਤਰ ਦੇ ਇਲਾਕੇ ਵਿਚ ਗੁਰਮਤਿ ਪ੍ਰਚਾਰ ਕਰ ਰਹੇ ਸਨ ਤਾਂ ਬਿਹਾਰ ਦੇ ਗੰਗਾ ਕਿਨਾਰੇ ਵਸੇ ਪ੍ਰਸਿੱਧ ਸ਼ਹਿਰ ਪਟਨੇ ਵਿਖੇ ਉਹਨਾਂ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ। ਪਟਨਾ ਸ਼ਹਿਰ ਦਾ ਨਾਂ ਪੱਤਣ (ਦਰਿਆ ਦਾ ਕੰਢਾ) ਤੋਂ ਪਿਆ ਜਾਪਦਾ ਹੈ। ਗੰਗਾ ਦਰਿਆ ਨਾਲ ਜੁੜੀਆਂ ਬਾਲਕ ਗੋਬਿੰਦ ਰਾਏ ਦੀ ਬਾਲ-ਲੀਲਾ ਦੀਆਂ ਅਨੇਕ ਕਥਾਵਾਂ ਪ੍ਰਸਿੱਧ ਹਨ। ਇਕ ਵਾਰ ਉਹਨਾਂ ਆਪਣੇ ਸੋਨੇ ਦੇ ਦੋਵੇਂ ਕੰਙਣ ਗੰਗਾ ਦੇ ਪਾਣੀ ਨੂੰ ਭੇਟ ਕਰ ਦਿੱਤੇ ਸਨ।

ਇਹਨਾਂ ਦਿਨਾਂ ਵਿਚ ਗੁਰੂ ਤੇਗ ਬਹਾਦਰ ਜੀ ਨੇ ਸਤਲੁਜ ਦਰਿਆ ਕਿਨਾਰੇ ਆਪਣੀ ਮਾਤਾ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਨਗਰ ਵਸਾਇਆ। 6 ਸਾਲ ਦੀ ਉਮਰ ਵਿਚ ਬਾਲ ਗੋਬਿੰਦ ਰਾਏ ਵੀ ਚੱਕ ਮਾਤਾ ਨਾਨਕੀ ਆ ਗਏ। ਇਥੋਂ ਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਹੇਤ ਸਾਕਾ ਕਰਨ ਲਈ ਦਿੱਲੀ ਨੂੰ ਚਾਲੇ ਪਾਏ। ਸਤਲੁਜ ਕੰਢੇ ਰਾਂਗਲੇ ਹੋਲੇ ਅਤੇ ਬਾਂਕੇ ਮੁਹੱਲੇ ਜੁੜਨ ਲੱਗੇ। ਇਹ ਗੁਰਧਾਨੀ ਆਪਣੇ ਨਵੇਂ ਨਾਂ ਅਨੰਦਪੁਰ ਨਾਲ ਪ੍ਰਸਿੱਧ ਹੋਈ। ਇਸ ਦੌਰਾਨ ਗੁਰੂ ਗੋਬਿੰਦ ਰਾਏ ਲਗਪਗ ਇਕ ਸਾਲ ਅਨੰਦਪੁਰ ਤੋਂ ਕੁਝ ਮੀਲ ਦੂਰ ਬਿਭੌਰ ਰਿਆਸਤ ਵਿਖੇ ਰਹੇ। ਇਥੇ ਸਤਲੁਜ ਦਰਿਆ ਦੇ ਕਿਨਾਰੇ ਬੈਠ ਆਪ ਨੇ ਚੌਪਈ ਬਾਣੀ ਦੀ ਰਚਨਾ ਕੀਤੀ। ਆਪ ਲਗਪਗ ਚਾਰ ਸਾਲ ਨਾਹਨ ਰਿਆਸਤ ਵਿਚ ਪਾਉਂਟੇ ਦੇ ਸਥਾਨ 'ਤੇ ਰਹੇ। ਯਮੁਨਾ ਨਦੀ ਕਿਨਾਰੇ ਆਪ ਨੇ ਪਾਉਂਟਾ

95 / 132
Previous
Next