Back ArrowLogo
Info
Profile

ਨਗਰ ਵਸਾਇਆ। ਇਥੇ ਯਮੁਨਾ ਦੇ ਤੱਟ 'ਤੇ ਕਵੀ ਦਰਬਾਰ ਸਜਦੇ। ਗੁਰੂ ਸਾਹਿਬ ਨੇ 52 ਕਵੀਆਂ ਦੀ ਸਰਪ੍ਰਸਤੀ ਕੀਤੀ। ਇਥੇ ਯਮੁਨਾ ਕਿਨਾਰੇ ਹੀ ਆਪ ਨੇ ਜਾਪੁ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ। ਇਥੋਂ ਹੀ ਆਪ ਨੇ ਭੰਗਾਣੀ ਦੀ ਲੜਾਈ ਲੜੀ ਅਤੇ ਫਤਹਿ ਕੀਤੀ। ਆਪ ਦੇ ਪਹਿਲੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਜਨਮ ਅਤੇ ਨਾਮਕਰਣ ਇਥੇ ਹੀ ਹੋਇਆ। ਅਨੰਦਪੁਰ ਵਿਖੇ ਗੁਰੂ ਗੋਬਿੰਦ ਰਾਏ ਨੇ 1699 ਦੀ ਵਿਸਾਖੀ ਨੂੰ ਸਤਲੁਜ ਤੋਂ ਪਵਿੱਤਰ ਜਲ ਦਾ ਬਾਟਾ ਮੰਗਵਾ ਕੇ ਖੰਡੇ ਪਹੁਲ ਤਿਆਰ ਕੀਤੀ। ਸਿਰਲੱਥ ਸਿੱਖਾਂ ਨੂੰ  ਇਹ ਖੰਡੇ ਪਹੁਲ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹੀ ਖੰਡੇ ਪਹੁਲ ਛਕ ਕੇ ਆਪ ਗੋਬਿੰਦ ਰਾਏ ਤੋਂ ਸਵਾ ਲੱਖ ਨਾਲ ਇਕ ਲੜਾਉਣ ਵਾਲੇ ਗੁਰੂ ਗੋਬਿੰਦ ਸਿੰਘ ਬਣੇ। ਇਸ ਅਮੁੱਲੀ ਦਾਤ ਕਾਰਨ ਗੁਰੂ ਸਾਹਿਬ ਨੇ ਆਪਣੀ ਸਾਰੀ ਦੌਲਤ ਪਿਆਰੇ ਸਤਲੁਜ ਤੋਂ ਵਾਰ ਛੱਡੀ। ਅਨੰਦਪੁਰ ਸਾਹਿਬ ਨੂੰ ਵਿਦਾ ਕਹਿਣ ਤੋਂ ਪਹਿਲਾਂ ਉਹਨਾਂ ਆਪਣਾ ਲਗਪਗ ਸਾਰਾ ਖ਼ਜ਼ਾਨਾ ਭਾਵ ਹੀਰੇ, ਮੋਤੀ, ਸੋਨਾ, ਚਾਂਦੀ ਆਦਿ ਆਪਣੇ ਹੱਥੀਂ ਸਤਲੁਜ ਨੂੰ ਭੇਟ ਕਰ ਦਿੱਤੇ।

ਸਿਆਲ ਦੀ ਯੱਖ ਰਾਤੇ ਅਨੰਦਪੁਰ ਛੱਡ ਗੁਰੂ ਸਾਹਿਬ ਨੇ ਸਰਸਾ ਨਦੀ ਪਾਰ ਕੀਤੀ। ਤੜਕੇ ਸਰਸਾ ਦੇ ਕਿਨਾਰੇ ਆਸਾ ਦੀ ਵਾਰ ਦੀ ਸ਼ਬਦ ਚੌਂਕੀ ਲਾਈ। ਚਮਕੌਰ ਦੀ ਲੜਾਈ ਵਿਚ ਦੋ ਪੁੱਤਰਾਂ ਅਤੇ ਚਾਲੀ ਸਾਥੀ ਸਿੰਘਾਂ ਦੀ ਸ਼ਹੀਦੀ ਮਗਰੋਂ ਗੁਰੂ ਸਾਹਿਬ ਨੰਗੇ ਪੈਰੀਂ ਮਾਛੀਵਾੜੇ ਪਹੁੰਚੇ। ਇਹ ਉਹ ਇਲਾਕਾ ਹੈ ਜਿਥੋਂ ਬੁੱਢਾ ਦਰਿਆ ਸ਼ੁਰੂ ਹੁੰਦਾ ਹੈ। ਇਸ ਦੇ ਪਾਣੀਆਂ ਨੂੰ ਗੁਰੂ ਦੀ ਚਰਨ ਛੋਹ ਪ੍ਰਾਪਤ ਹੋਈ। ਗੁਰੂ ਜੀ ਇਸ ਦੇ ਕਿਨਾਰੇ ਆਪਣੇ ਮਿੱਤਰ ਪਿਆਰੇ ਦੀ ਯਾਦ ਵਿਚ ਗੀਤ ਗਾਉਂਦੇ ਰਹੇ।

ਗੁਰੂ ਗੋਬਿੰਦ ਸਿੰਘ ਜੀ ਦਾ ਆਖਰੀ ਸਮਾਂ ਦੱਖਣ ਦੇਸ਼ ਦੀ ਗੋਦਾਵਰੀ ਨਦੀ ਕਿਨਾਰੇ ਬਤੀਤ ਹੋਇਆ। ਗੋਦਾਵਰੀ ਦੇ ਕਿਨਾਰੇ ਚਹਿਲ ਕਦਮੀ ਕਰਦਿਆਂ ਜਦ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੇਸ਼ਕੀਮਤੀ

96 / 132
Previous
Next