ਇਸ ਲਈ ਹਿੰਦੁਸਤਾਨ 'ਇਨਸੈਂਸਟਿਵ' (ਕਠੋਰ) ਹੋ ਗਿਆ ਹੈ। ਬਿਲਕੁਲ ਸੰਵੇਦਨਸ਼ੀਲਤਾ ਹੈ ਹੀ ਨਹੀਂ ਇਸ ਵਿੱਚ ਕਿਸੇ ਤਰ੍ਹਾਂ ਦੀ। ਇਕ ਆਦਮੀ ਭੀਖ ਮੰਗ ਰਿਹਾ ਹੈ ਤਾਂ ਅਸੀਂ ਉਸ ਨੂੰ ਝਿੜਕ ਦੇਵਾਂਗੇ ਕਿ ਕੀ ਭੀਖ ਮੰਗਦਾ ਹੈ ! ਸ਼ਰਮ ਨਹੀਂ ਆਉਂਦੀ? ਲੇਕਿਨ ਸਾਨੂੰ ਖ਼ਿਆਲ ਨਹੀਂ ਆਉਂਦਾ ਕਿ ਜਿਹੜਾ ਭੀਖ ਮੰਗ ਰਿਹਾ ਹੈ, ਤਾਂ ਸ਼ਰਮ ਸਾਨੂੰ ਵੀ ਆਉਣੀ ਚਾਹੀਦੀ ਹੈ, ਕਿਉਂਕਿ ਅਸੀਂ ਜਿਸ ਸਮਾਜ ਵਿੱਚ ਖੜੇ ਹਾਂ, ਉਸੇ ਵਿੱਚ ਇਹ ਭੀਖ ਮੰਗ ਰਿਹਾ ਹੈ। ਇਸ ਵਿੱਚ ਕਿਤੇ-ਨਾ-ਕਿਤੇ ਸਾਨੂੰ ਵੀ ਸ਼ਰਮ ਵਿੱਚ ਭਾਈਵਾਲ ਹੋਣਾ ਚਾਹੀਦਾ ਹੈ। ਅਸੀਂ ਬੜੀ ਬੇਸ਼ਰਮੀ ਨਾਲ ਉਸ ਨੂੰ ਕਹਿ ਸਕਦੇ ਹਾਂ—ਹਟ, ਸ਼ਰਮ ਨਹੀਂ ਆਉਂਦੀ ਜਵਾਨ ਹੁੰਦੇ ਭੀਖ ਮੰਗਣ ਵਿੱਚ? ਲੇਕਿਨ ਇਸ ਨੇ ਜੋ ਸਮਾਜ ਬਣਾਇਆ ਹੈ, ਉਹ ਅਸੀਂ ਵੀ ਬਣਾਇਆ ਹੈ, ਅਸੀਂ ਵੀ ਉਸ ਵਿੱਚ ਭਾਈਵਾਲ ਹਾਂ। ਇਹ ਗੱਲ ਸਾਡੇ ਖ਼ਿਆਲ ਵਿੱਚ ਨਹੀਂ ਆਉਂਦੀ? ਇਹ ਜੋ ਗੱਲ ਹੈ, ਕੁੱਲ ਜਮ੍ਹਾਂ ਇੰਨੀ ਹੀ ਹੈ ਕਿ ਲਗਾਤਾਰ ਧਿਆਨ ਇਹ ਰੱਖਣ ਦੀ ਜ਼ਰੂਰਤ ਹੈ ਕਿ ਜੇ ਇਕ ਨਵੀਂ ਦੁਨੀਆ ਬਣਾਉਣੀ ਹੋਵੇ ਤਾਂ ਸਾਨੂੰ ਪੁਰਾਣੇ ਅਧਾਰ ਬਦਲ ਦੇਣੇ ਹੋਣਗੇ। ਅਜੇ ਜੋ ਵੱਡੇ-ਤੋਂ-ਵੱਡੇ ਅਧਾਰ ਹਨ, ਉਹ ਹਨ ਵਿਅਕਤੀਗਤ ਕਰਮਾਂ ਅਤੇ ਵਿਅਕਤੀਗਤ ਜ਼ਿੰਮੇਵਾਰੀਆਂ ਦੇ । ਜ਼ਿੰਮੇਵਾਰੀਆਂ ਸਮੂਹਕ ਹਨ, ਕਰਮਾਂ ਦਾ ਜਾਲ ਵੀ ਸਮੂਹਕ ਹੈ।
ਮੈਂ ਆਪਣਾ ਕੀਤਾ ਹੀ ਨਹੀਂ ਭੋਗਦਾ,
ਮੈਂ ਦੂਜਿਆਂ ਦਾ ਕੀਤਾ ਵੀ ਭੋਗਦਾ ਹਾਂ।
ਦੂਜੇ ਆਪਣਾ ਕੀਤਾ ਹੀ ਨਹੀਂ ਭੋਗਦੇ,
ਮੇਰਾ ਕੀਤਾ ਵੀ ਭੋਗਦੇ ਹਨ।
ਸਾਡਾ ਜੋ ਕਹਿਣਾ ਹੈ, ਸਾਡਾ ਜੋ ਜੀਣਾ ਹੈ, ਉਹ ਜੀਣਾ ਆਇਸੋਲੇਟਿਡ' (ਇਕੱਲੇ ਦਾ) ਨਹੀਂ ਹੈ। ਅਸੀਂ ਵਿਅਕਤੀ ਤਾਂ ਹਾਂ, ਲੇਕਿਨ ਆਇਸੋਲੇਸ਼ੰਸ ਨਹੀਂ ਹਾਂ। ਇਕ-ਇਕ ਲਹਿਰ ਦੀ ਆਪਣੀ ਸ਼ਖ਼ਸੀਅਤ ਹੈ, ਲੇਕਿਨ ਇਕ-ਇਕ ਲਹਿਰ ਦੀ ਅਲੱਗ ਸ਼ਖ਼ਸੀਅਤ ਨਹੀਂ ਹੈ। ਸ਼ਖ਼ਸੀਅਤ ਸਾਡੀ ਅਲੱਗ-ਅਲੱਗ ਹੈ, ਲੇਕਿਨ ਹੋਂਦ ਸਾਡੀ ਸਮੂਹਕ ਹੈ। ਉਹ ਜੋ ਹੋਂਦ ਦੇ ਹੇਠਾਂ ਫੈਲਾਉ ਹੈ. ਉਹ ਸਾਡੇ ਅਨੁਭਵ ਵਿੱਚ ਆ ਜਾਵੇ ਤਾਂ ਸਭ ਦੁੱਖ, ਸਾਰੀ ਪੀੜ, ਸਾਰਾ ਅਨੰਦ, ਸਭ-ਕੁਝ ਸਭ ਦੇ ਲਈ ਅਸੀਂ ਜ਼ਿੰਮੇਵਾਰ ਹਾਂ। ਜੇ ਇਕ ਦਫ਼ਾ ਇਹ ਬੋਧ ਮਨੁੱਖ-ਜਾਤੀ ਨੂੰ ਹੋ ਜਾਵੇ ਤਾਂ ਜ਼ਿੰਦਗੀ ਨੂੰ ਬਦਲਣ ਵਿੱਚ ਦੇਰ ਨਹੀਂ ਲੱਗੇਗੀ, ਕਿਉਂਕਿ ਬਦਲਾਹਟ ਦੇ ਬਿੰਦੂ ਨੂੰ ਅਸੀਂ ਪਕੜ ਲਿਆ, ਜਿਥੋਂ ਕਿ ਬਦਲਾਹਟ ਹੋ ਸਕਦੀ ਹੈ।
ਹੁਣੇ ਮੈਂ ਪਰਸੋਂ ਮਨੋਵਿਗਿਆਨਕ ਕਾੱਲਿਜ ਵਿੱਚ ਬੋਲਣ ਗਿਆ ਸੀ ਮਨੋ- ਇਲਾਜ ਉੱਤੇ, ਸਾਇਕੋਥਿਰੇਪੀ ਉੱਤੇ। ਉਹਨਾਂ ਨੂੰ ਮੈਂ ਇਹੀ ਕਿਹਾ ਕਿ ਅਸੀਂ ਜੋ ਸਮਾਜ ਬਣਾਇਆ, ਉਹ ਤਾਂ ਅਜੇਹਾ ਹੈ ਕਿ ਇਕ-ਇਕ ਆਦਮੀ ਨੂੰ ਰੋਗੀ ਕਰ ਦੇਵੇ, ਅਤੇ ਫਿਰ ਅਸੀਂ ਇੰਤਜ਼ਾਮ ਕਰਦੇ ਹਾਂ ਇਲਾਜ ਦਾ । ਅਸੀਂ ਹੁਣ ਵੱਧ-ਤੋਂ-ਵੱਧ ਇਲਾਜ ਇਨਾ ਹੀ ਕਰ ਸਕਦੇ ਹਾਂ ਕਿ ਉਸ ਨੂੰ ਅਸੀਂ ਉਸ ਸੀਮਾ ਤਕ ਰੋਗੀ ਕਰ ਦੇਈਏ ਜਿੰਨੀ ਸੀਮਾ