ਇਹ ਬੀ ਸੱਚ ਬੱਚੀ ! ਮੇਰੀ ਮੱਤਿ ਕੱਚੀ,
ਮੇਰੀ ਸਿੱਕ ਨੂੰ ਸ਼ੋਕਾ ਕੀ ਵਰਤਿਆ ਹੈ ?
ਭੁੱਲ ਗਈ ਹੈ ਸੁਰਤ ਓਹ ਸੱਭ ਗੱਲਾਂ,
ਪਾਸਾ ਹੋਸ਼ ਦਾ ਏਸ ਨਾ ਪਰਤਿਆ ਹੈ।
ਮੈਨੂੰ ਕੀ ਹੋਇਆ, ਨੋਂਹ ਨੂੰ ਕੀ ਹੋਇਆ,
ਖੂਹ ਪੈ ਗਿਆ ਕੀਤਾ ਜੋ ਕਰਤਿਆ ਹੈ।
ਦੱਸ ਮੱਤ ਧੀਏ, ਰੱਖ ਪਤ ਧੀਏ,
ਮੇਰੀ ਅਕਲ ਨੂੰ ਕਿਨ੍ਹੇ ਆ ਗਰਤਿਆ 1801
ਧੀ-
ਨੇਂਹ ਧੀ ਹੈ ਆਨ ਜੋ ਘਰੇ ਵੱਸੇ,
ਧੀ ਚਿੜੀ ਜਿਵੇਂ ਉਡ ਜਾਂਵਦੀ ਹੈ।
ਨੋਂਹ ਸੱਸ ਨੂੰ ਧੀ ਜਿਉਂ ਲਗੇ ਚੰਗੀ,
ਨੀਂਹ ਤਦੋਂ ਹੀ ਭੇਦ ਸਭ ਪਾਂਵਦੀ ਹੈ ।
ਸੱਸ ਬਰਦਿਆਂ ਵਾਂਙੂ ਦੁਰਕਾਰਦੀ ਹੈ,
ਭੁੱਲੀ ਨੋਂਹ ਨੂੰ ਰਾਹ ਨਾ ਪਾਂਵਦੀ ਹੈ ।
ਮਾਉਂ ਵੀਰ ਨਾ ਓਸਨੂੰ ਦੇਇ ਮੱਤਾਂ,
ਡੁੱਲੀ ਹੋਈ ਨੂੰ ਗਲੇ ਨਾ ਲਾਂਵਦੀ ਹੈ ।੪੧॥
ਉਸਦੀ ਭੁੱਲ ਨੂੰ ਸੱਸ ਨਾ ਕੱਜਦੀ ਹੈ,
ਸਗੋਂ ਬੈਠ ਬਨੇਰੜੇ ਭੰਡਦੀ ਹੈ ।
ਨਾਲ ਪਯਾਰ ਨਾ ਸਿੱਖਿਆ ਦੇਂਵਦੀ ਹੈ,
ਵਿਚ ਤ੍ਰਿਵੰਣਾਂ ਜਾਣਕੇ ਛੰਡਦੀ ਹੈ ।
ਪਯਾਰ ਪਾ ਨਾ ਨੋਂਹ ਨੂੰ ਮੋਂਹਦੀ ਹੈ'
ਨਾਲ ਟਿਚਕਰਾਂ ਵਾ ਜਿਉਂ ਫੰਡਦੀ ਹੈ।
ਜਾਣ ਆਪਣੀ ਲਾਡ ਲਡਾਂਵਦੀ ਨਾ,
ਵੰਡ ਮਿਹਣਿਆਂ ਦੀ ਸਦਾ ਵੰਡਦੀ ਹੈ ॥੪੨