ਇਥੋਂ ਪਏ ਦੁਫੇੜ ਫਿਰ ਵਧੇ ਦਿਨ ਦਿਨ,
ਚਿਣਗ ਵੇਰ ਦੀ ਵੱਧਦੀ ਜਾਂਵਦੀ ਹੈ।
ਮਾਂ ਚਾਹੁੰਦੀ ਪੁੱਤ ਹੈ ਵੱਸ ਮੇਰੇ,
ਨੀਂਹ ਪਾਸੋਂ ਇਹ ਸਹੀ ਨਾ ਜਾਂਵਦੀ ਹੈ।
ਨੀਂਹ ਸੱਸ ਨੂੰ ਤੀਜ ਬਨਾਣ ਚਾਹੇ,
ਸੱਸ ਨੋਂਹ ਤ੍ਯਾਕੁਲ ਬਨਾਂਵਦੀ ਹੈ ।
ਮੱਥਾ ਦੋਹਾਂ ਨੂੰ ਕਿਸੇ ਦਾ ਭਾਂਵਦਾ ਨਾ,
ਅੱਗ ਦੋਹੀਂ ਦਿਲੀਂ ਵਧੀ ਜਾਂਵਦੀ ਹੈ ॥੪੩
ਸੋ ਹੁਣ ਮਾਂਉਂ ਜੀ ! ਤੁਸੀਂ ਇਹ ਕਰੋ ਦਾਰੂ,
ਮੇਰੀ ਥਾਂਉਂ ਤੇ ਨੋਂਹ ਨੂੰ ਥਾਪ ਲੇਵੋ ।
ਮੈਂ ਤਾਂ ਮਾਂਉਂ ਹੈ ਸੱਸ ਬਣਾ ਲੀਤੀ,
ਤੁਸੀਂ ਨੋਂਹ ਨੂੰ ਧੀ ਬਨਾਇ ਲੇਵੋ।
ਜਿੱਕੁਰ ਰੱਜਕੇ ਪਯਾਰਦੇ ਮੁੱਝ ਨੂੰ ਸੀ,
ਇੱਕੁਰ ਨੇਂਹ ਨੂੰ ਪਯਾਰ ਪੁਚਕਾਰ ਲੇਵੋ ।
ਓਹਨੂੰ ਆਪਣੀ, ਮੁੱਝ ਨੂੰ ਜਾਣ ਪ੍ਰਾਈ,
ਵਿਗੜੀ ਤੰਦ ਨੂੰ ਐਉਂ ਸੁਆਰ ਲਵੋ ।੪੪।
ਮਾਂ––
ਤੈਨੂੰ ਭੁੱਲ ਨਾ ਸੱਕਦੀ ਬਚੜੀਏ ਨੀ,
ਤੇਰੇ ਜੇਹੀ ਜੇ ਕਹੇਂ ਕਰ ਲਵਾਂਗੀ ਸੂ।
ਮੈਂ ਤਾਂ ਮਾਂ ਬਣ ਜਾਂ, ਛੱਡ ਵੈਰ ਸਾਰੇ,
ਧੀ ਵਾਂਗ ਸਭ ਦੋਦ ਮੈਂ ਕਰਾਂਗੀ ਸੂ।
ਉਹ ਮਾਂਉਂ ਦੇ ਥਾਂਉਂ ਤੇ ਮੁੱਝ ਜਾਣੇ,
ਜਦੋਂ ਮੈਂ ਸਿਖ ਮੱਤ ਦਿਆਂਗੀ ਸੂ ।
ਪਿਆਰ ਸਦਾ ਦੁਵੱਲੜੇ ਨਿਭੇ ਧੀਏ,
ਉਹ ਜੇ ਢਲੇ ਪਿਆਰ ਮੈਂ ਦਿਆਂਗੀ ਸੂ ।੪੫।