Back ArrowLogo
Info
Profile
ਛੋਟੀ ਭੈਣ-

ਮੇਰੀ ਮਾਂ ਥਣੀਕ ਤੂੰ ਹੈਂ, ਭੈਣ ਵੱਡੀ,

ਤੁਰਕੇ ਆਪ ਮੇਰੇ ਤੂੰ ਹੈਂ, ਪਾਸ ਆਈ।

ਵੱਡਾ ਭਾਰ ਚੜ੍ਹਾਇਆ ਈ ਸਿਰੇ ਮੇਰੇ ।

ਖੇਚਲ ਇਹ ਨਾ ਮੁੱਝ ਨੂੰ ਰਾਸ ਆਈ।

ਕਰੋ ਹੁਕਮ ਮੈਂ ਭੈਣ ਜੀ ਸਦਾ ਹਾਜ਼ਰ,

ਨਾਬਰ ਕਦੀ ਨਾ, ਤੁੱਧ ਦੀ ਦਾਸ ਆਈ।

ਸਾਥੋਂ ਮਾਪਿਆਂ ਤਾਂਈਂ ਜੋ ਸੁਖ ਪਹੁੰਚੇ,

ਚੰਗੀ ਏਸ ਤੋਂ ਹੋਰ ਕੀ ਆਸ ਆਈ ॥੪੯

 

ਵੱਡੀ ਭੈਣ-

ਭਾਬੀ ਅਸਾਂ ਦੀ ਉੱਚ ਘਰਾਣਿਓ ਹੈ,

ਧੀ ਸਾਉਆਂ ਮਾਪਿਆਂ ਸੰਦੜੀ ਹੈ।

ਮਾਨ ਹਨ ਦਾ ਕੁਝ ਪਿਆਰ ਰਖਦੀ,

ਹੋਰ ਕਿਸੇ ਗੱਲੇ ਨਾਹੀ ਮੰਦੜੀ ਹੈ ।

ਤੀਰੀ ਲੇਖ ਉਸ ਸੱਸ ਤੇ ਕੰਤ ਕਰਦੇ,

ਮਾਰੀ ਗਈ ਬਿਦੋਸ ਉਹ ਬੰਦੜੀ ਹੈ ।

ਗੁੰਝਲ ਇਕ ਬਿਸਮਝੀ ਦਾ ਪਿਆ ਭੈਣੇ,

ਤਾਣੀ ਵਿਗੜੀ, ਨਾ ਇਕ ਹੀ ਤੰਦੜੀ ਹੈ ।੫੦।

 

ਛੋਟੀ ਭੈਣ-

ਤਾਣੀ ਸੱਚ ਤੂੰ ਆਖਦੀ ਵਿਗੜ ਚੱਲੀ,

ਐਪਰ ਦੋਸ਼ ਨਾਂ ਮਾਂਉਂ ਤੇ ਵੀਰ ਦਾ ਹੈ।

ਬਾਰਾਂ ਤਾਲਣ ਹੈ ਭਾਬੀ ਵਿਗਾੜ ਕਰਦੀ,

ਮੰਨਦੀ ਖ਼ੌਫ਼ ਨਾ ਗੁਰੂ ਤੇ ਪੀਰ ਦਾ ਹੈ ।

ਕਹਿਰ ਓਸ ਤੇ ਕਿਸੇ ਨਾਂ ਮੂਲ ਕੀਤਾ,

ਨਾਈ ਗੰਦੇ ਹੀ ਫੋੜੇ ਨੂੰ ਚੀਰਦਾ ਹੈ ।

ਪ੍ਰਾਈ ਜਾਈ ਦੀ ਰਈ ਕਿਉਂ ਪਈ ਭੈਣੇ,

ਸਾਕ ਲਹੂ ਦਾ ਨਹੀਂ ਨਾ ਸ਼ੀਰ ਦਾ* ਹੈ ।੫੧।

––––––––––––––––––––––––––––––––––––––––––––––––––

*ਦੁੱਧ ਦਾ।

17 / 54
Previous
Next