Back ArrowLogo
Info
Profile
ਵੱਡੀ ਭੈਣ--

ਪ੍ਰਾਈ ਜਾਈ ਓ ਠੀਕ ਹੈ ਅਸਾਂ ਅੰਦਰ,

ਕਿਤੇ ਅਸੀਂ ਪਰਾਈਆਂ ਜਾਈਆਂ ਹਾਂ।

ਸਹੁਰੇ ਘਰੀਂ ਨਾ ਜੰਮੀਆਂ ਦੁੱਧ ਚੁੰਘੇ,

ਪੇਕੇ ਘਰੋਂ ਪਰਨਾਈਆਂ ਆਈਆਂ ਹਾਂ ।

ਅੱਗੋਂ ਜਾਈਆਂ ਨੂੰ ਧੱਕ ਕੇ ਤੋਰਿਆ ਹੈ,

ਮਾਲਕ ਅਸੀਂ ਹੁਣ ਪ੍ਰਾਈਆਂ ਜਾਈਆਂ ਹਾਂ ।

ਜਿੱਕੁਰ ਅਸੀਂ ਨਿਨਾਣਾਂ ਹਾਂ ਕਿਸੇ ਥਾਂ ਤੇ,

ਤਿਵੇਂ ਅਸੀਂ ਬੀ ਕਿਤੇ ਭਰਜਾਈਆਂ ਹਾਂ ।੫੨।

 

ਤੇਰੀ ਕਰੇ ਨਿਨਾਣ ਸਲੂਕ ਓਹੋ,

ਜਿਹੜਾ ਕਰੇਂ ਤੂੰ ਨਾਲ ਭਰਜਾਈਆਂ ਦੇ ।

ਚੰਗਾ ਲੱਗੀ, ਤੇ ਰਹੇਂ ਖੁਸ਼ਾਲ ਭੈਣੇ !

ਪੁੱਛਾਂ ਅਰਥ ਪਰਾਈਆਂ ਜਾਈਆਂ ਦੇ।

ਘਰ ਜਾਈਆਂ ਨਿਨਾਣਾਂ ਨੂੰ ਘੁਰਦੀ ਹੈਂ ।

ਸਾਹ ਖਿੱਚ ਰਖੇਂ ਭਰਜਾਈਆਂ ਦੇ।

ਦੋਹੀਂ ਦਾਈਂ ਤਲਵਾਰ ਤੂੰ ਮਾਰਦੀ ਹੈਂ,

ਏਹ ਨਯਾਉਂ ਹਨ ਤੁਧ ਨਿਆਈਆਂ ਦੇ ? ।੫੩॥

 

ਛੋਟੀ ਭੈਣ-

ਵੱਢੀ ਖਾਧੀਆ ਭਾਬੀ ਦੇ ਪੇਕਿਆਂ ਤੋਂ,

ਕਿਤੇ ਪਟਾ ਵਕੀਲੀ ਦਾ ਖ੍ਰੀਦਿਆ ਈ।

ਮੈਂ ਕੀ ਭਾਬੀ ਦੇ ਨਾਲ ਹੈ ਪਹਿਲ ਕੀਤੀ,

ਪੱਟੂ ਵਾਂਙ ਆ ਮੁਝ ਮਲੀਦਿਆ ਈ ?

ਮੋਮੋ ਠਗਣੀ ਭਾਬੀ ਮਸਾਣ ਪਾਏ,

ਤੈਨੂੰ ਭੇਡੂ ਬਣਾ ਕੇ ਸੀਧਿਆ ਈ।

ਮਾਂਉਂ ਵੀਰ ਤੇ ਭੈਣ ਨੂੰ ਦੋਸ਼ ਦੇਵੇਂ,

ਪੱਖ ਓਸਦਾ, ਭੈਣ ! ਖਰੀਦਿਆ ਈ ।੫੪

18 / 54
Previous
Next