Back ArrowLogo
Info
Profile
ਛੋਟੀ ਭੈਣ-

ਭਾਬੀ ਔਗੁਣਾਂ ਦਾ ਹਈ ਕੋਟ ਭੈਣੇ,

ਬੱਜ ਮਾਪਿਆਂ ਭੋਲਿਆਂ ਲੱਗਿਆ ਹੈ।

ਭਾਬੀ ਬਾਉਲੀ ਹੋਈ, ਬਲਾ ਉਤੋਂ,

ਬੁੱਲਾ ਵਾਉ ਦਾ ਤੁੱਧ ਕੀ ਵੱਗਿਆ ਹੈ।

ਡੰਗੀ ਸੱਪ ਦੀ ਉਂਗਲੀ ਵੱਢ ਦੇਈਏ,

ਏਹ ਪੁੰਨ ਹੈ, ਨਹੀਂ ਅਵੱਗਿਆ ਹੈ।

ਕੁਤਾ ਪਾਲਤੂ ਹਲਕ ਜੇ ਜਾਇ ਭੈਣੇ,

ਕਿਸਨੇ ਮਾਰ ਨਾ ਓਸ ਨੂੰ ਖੱਗਿਆ ਹੈ ?੫੮।

 

ਵੱਡੀ ਭੈਣ-

ਕਰ ਹੰਕਾਰ ਨਾ ਐਡੜਾ, ਤੁਰੀਂ ਨੀਵੀਂ,

ਡਰੀਂ ਰੱਬ ਤੋਂ ਅਤਿ ਨਾ ਭਾਂਵਦੀ ਸੂ।

ਬੱਦਲ ਸਾਰਖੇ ਵਰ੍ਹਣ ਤਾਂ ਹੋਣ ਨੀਵੇਂ,

ਫਿੱਟ ਜਾਏ ਜਿਹੜੇ ਬਿਪਦਾ ਆਉਂਦੀ ਸੂ।

ਅਪਣੇ ਜਿਹੀ ਨਿਰਦੋਸ਼ ਸੁਜਾਨ ਭਾਬੀ,

ਇਕ ਅਣਖ ਹੀ ਅਤਿ ਦੀ ਖਾਉਂਦੀ ਸੂ ।

ਸੁੱਚਾ ਰਤਨ ਹੈ ਹੋਰ ਤਾਂ ਸਭਸ ਗੱਲੇ,

ਬੋਲੀ ਰਤਾ ਬੀ ਰਿਦਾ ਖਾ ਜਾਂਵਦੀ ਸੂ ।੫€l

 

ਐਪਰ ਦੋਸ਼ ਨ ਤੇਰੜਾ ਬਹੁਤ ਭੈਣੇ,

ਦਗਾ ਨਾਲ ਮੇਰੇ ਮੂਲ ਖੇਡ ਨਾਹੀਂ ।

ਤੇਰੇ ਜਹੀ ਨੂੰ ਨੱਥ ਮੈਂ ਪਾਇ ਰੱਖਾਂ,

ਭੁੱਲੀ ਹੋਈ ਮੈਂ ਕਿਤੋਂ ਦੀ ਭੇਡ ਨਾਹੀਂ।

ਲੂਤੀ ਲਾਉਂਣੀ ਬਹੁਤ ਤੂੰ ਜਾਣਦੀ ਹੈਂ,

ਚੁਗਲੀ-ਵੱਟ ਡਿੱਠਾ ਤੇਰੇ ਜੇਡ ਨਾਹੀਂ।

ਝੁੱਗਾ ਪੱਟਿਆ ਮਾਪਿਆਂ ਭੋਲਿਆਂ ਦਾ,

ਦੇ ਮੈਨੂੰ ਵੀ ਪੁੱਠੜੇ ਗੇੜ ਨਾਹੀਂ ।੬੦।

20 / 54
Previous
Next