Back ArrowLogo
Info
Profile

ਦੇ ਭੇਤੀ ਨਹੀਂ ਸਾਂ ਅਤੇ ਦੁਸ਼ਮਣ ਥਾਂ-ਥਾਂ ਤੋਂ ਵਾਕਫ ਸੀ। ਹਵਾਈ ਜਹਾਜ਼ਾਂ ਨੇ ਵੀ ਕਾਫੀ ਮਦਦ ਕੀਤੀ।

ਜਦੋਂ ਸਿਪਾਹੀ ਲੜਾਈ ਵਿਚ ਲੜਦਾ ਹੈ। ਬਿਲਕੁਲ ਪੱਥਰ ਦਿਲ ਹੋ ਕੇ ਲੜਦਾ ਹੈ। ਭੈਣਾਂ ਭਾਈਆਂ ਦਾ ਮੋਹ ਵੀ ਉਦੋਂ ਭੁੱਲ ਜਾਂਦਾ ਹੈ । ਸਿਪਾਹੀ ਦੇਸ਼ ਦੀ ਤਾਕਤ ਅਤੇ ਜਿੰਦ ਜਾਨ ਹੁੰਦੇ ਹਨ। ਮੈਂ ਆਪਣੇ ਪੰਜਾਬ ਦੀ ਅਣਖ ਨੂੰ ਵੱਟਾ ਲਾਉਣ ਨੂੰ ਤਿਆਰ ਨਹੀਂ ਸੀ ਅਤੇ ਹੌਸਲੇ ਨਾਲ ਅੱਗੇ ਵਧ ਰਿਹਾ ਸਾਂ। ਮੈਨੂੰ ਉਸ ਵੇਲੇ ਆਪਣੇ ਆਪ ਤੇ ਬੜਾ ਮਾਣ ਸੀ ਕਿ ਮੈਂ ਆਪਣੇ ਦੇਸ਼ ਨਾਲ ਵਫਾਦਾਰੀ ਕਰ ਰਿਹਾ ਹਾਂ। ਜਿਧਰ ਮੈਂ ਤੇ ਮੇਰੇ ਸਾਥੀ ਵਧ ਰਹੇ ਸੀ. ਉਸ ਪਾਸਿਓਂ ਇਕ ਜਾਪਾਨੀ ਤੋਪ ਗੋਲੇ ਚਲਾ ਰਹੀ ਸੀ। ਘੇਰਾ ਕਰੀਬਨ ਟੁੱਟ ਚੁੱਕਾ ਸੀ, ਪਰ ਅਸੀਂ ਦੁਸ਼ਮਣ ਦੀ ਤੋਪ ਖੋਹ ਲੈਣ ਲਈ ਲੰਮੇ ਪੈ ਕੇ ਵਧ ਰਹੇ ਸਾਂ। ਇਕ ਗੋਲਾ ਅਚਾਨਕ ਸਾਡੇ ਕੋਲ ਆ ਕੇ ਫਟਿਆ, ਜਿਸ ਨਾਲ ਮੈਂ ਤੇ ਮੇਰੇ ਕਈ ਸਾਥੀ ਜ਼ਖ਼ਮੀ ਹੋ ਗਏ। ਧੂੰਏਂ ਵਿਚ ਮੈਨੂੰ ਆਪਣਾ ਦਮ ਘੁਟਦਾ ਜਾਪਿਆ ਤੇ ਮੈਂ ਬੇਹੋਸ਼ ਹੋ ਗਿਆ।

12

ਜਦੋਂ ਮੈਨੂੰ ਹੋਸ਼ ਆਈ, ਮੈਨੂੰ ਇਉਂ ਪ੍ਰਤੀਤ ਹੋਇਆ, ਜਿਵੇਂ ਮੈਂ ਇਕ ਮੰਜੇ ਤੇ ਪਿਆ ਹਾਂ ਅਤੇ ਮੇਰੇ ਮੱਥੇ ਵਿਚ ਖੁਰਕ ਹੋ ਰਹੀ ਹੈ। ਮੈਂ ਖੁਰਕਣ ਦਾ ਯਤਨ ਕੀਤਾ, ਪਰ ਕਿਸੇ ਨੇ ਮੇਰਾ ਹੱਥ ਫੜ ਕੇ ਮੰਜੇ ਤੇ ਪਾ ਦਿੱਤਾ। ਮੈਂ ਕੁਝ ਚਿਰ ਸੋਚ ਰਿਹਾ ਸਾਂ। ਮੈਂ ਦੇਖਣ ਲਈ ਅੱਖਾਂ ਜੋਰ ਲਾ ਕੇ ਖੋਲ੍ਹਦਾ ਸਾਂ, ਪਰ ਕੁਝ ਨਹੀਂ ਸੀ ਦਿਸਦਾ। ਮੈਂ ਹੱਥ ਨਾਲ ਅੱਖਾਂ ਟੋਹੀਆਂ, ਉਹਨਾਂ ਤੇ ਪੱਟੀ ਬੱਝੀ ਹੋਈ ਸੀ। ਕਿਸੇ ਨੇ ਮੇਰੇ ਹੱਥ ਨੂੰ ਅੱਖਾਂ ਤੋਂ ਚੁੱਕ ਕੇ ਮੇਰੀ ਹਿੱਕ ਤੇ ਰੱਖ ਦਿੱਤੇ। ਕੁਝ ਸਮਝ ਨਹੀਂ ਸੀ ਪੈਂਦੀ ਕਿ ਮੇਰਾ ਹੱਥ ਫੜਨ ਵਾਲਾ ਕੌਣ ਹੈ। ਮੇਰੇ ਮੱਥੇ ਚੋਂ  ਪੀੜ ਨਿਕਲੀ ਮੈਂ ਸੱਜਾ ਹੱਥ ਜੋਰ ਦੀ ਮੱਥੇ ਤੇ ਮਾਰਿਆ, ਪਰ ਕਿਸੇ ਨੇ 'ਉਹ ਕਹਿ ਕੇ ਮੇਰਾ ਹੱਥ ਆਪਣੇ ਹੱਥ ਵਿਚ ਫੜ ਲਿਆ।

ਮੈਂ ਹੌਲੀ ਜਿਹਾ ਕਿਹਾ, 'ਤੁਸੀ ਕੌਣ ਹੋ?

'ਮੈਂ ਨਰਸ ਹੂੰ। ਕਿਸੇ ਨੇ ਬੜੀ ਹੈਂਕੜ ਨਾਲ ਕਿਹਾ।

ਮੈਂ ਨਰਸ ਹੂੰ? ਇਹ ਸ਼ਬਦ ਮੇਰੇ ਹਿਰਦੇ ਵਿਚ ਜਖ਼ਮ ਬਣ ਕੇ ਬਹਿ ਗਏ।

'ਕੀ ਮੈਂ ਹਸਪਤਾਲ ਵਿਚ ਹਾਂ?

'ਜੀ ਹਾਂ?

'ਤੁਸੀ ਕਿੰਨਾ ਰੁੱਖਾ ਬੋਲਦੇ ਹੋ ਨਰਸ! ਜ਼ਖ਼ਮੀ ਸਿਪਾਹੀ ਹਮਦਰਦੀ ਦੇ ਭੁੱਖੇ ਹੁੰਦੇ ਹਨ।‘

‘ਡਾਕਟਰ ਕਾ ਹੁਕਮ ਹੈ, ਆਰਾਮ ਕਰੋ।

'ਹੱਛਾ ਨਰਸ?

129 / 159
Previous
Next