Back ArrowLogo
Info
Profile

ਇਸ ਤਰ੍ਹਾਂ, ਬਿਜਕਦਿਆਂ ਤੇ ਘਬਰਾਂਦਿਆਂ ਹੋਇਆਂ ਜਾਤਜ਼ ਨੇ ਉਹ ਸ਼ਰਾਬ ਬਾਹਰ ਕੱਢ ਲਿਆਂਦੀ। ਹੋਂਠਾਂ 'ਤੇ ਮੌਨ ਧਾਰ ਕੇ ਉਨ੍ਹਾਂ ਨੇ ਸਾਰੀ ਸੁਰਾਹੀ ਆਪਣੇ ਪਿਆਲਿਆਂ 'ਚ ਖ਼ਾਲੀ ਕਰ ਲਈ ਤੇ ਇਸ ਨੂੰ ਉਦੋਂ ਤੱਕ ਡੀਕ ਲਾ ਕੇ ਪੀਂਦੇ ਰਹੇ ਜਦੋਂ ਤੱਕ ਕਿ ਆਖ਼ਰੀ  ਤੁਪਕਾ ਉਨ੍ਹਾਂ ਦੇ ਹੋਂਠਾਂ ਵਿਚਕਾਰ ਸੁੱਕਦਾ ਹੋਇਆ, ਉਨ੍ਹਾਂ (ਹੇਠਾਂ) ਨੂੰ ਸੁਰਖ਼ ਨਾ ਕਰ ਗਿਆ।

ਤੇ ਜਿਵੇਂ ਹੀ ਉਨ੍ਹਾਂ ਦੇ ਸਿਰ ਦਵਾਈ ਦੇ ਨਸ਼ੇ ਕਰਕੇ ਭੂਮਣ ਲੱਗੇ, ਅਲਮੁਸਤਰਾ ਜਾਤਜ਼ ਵੱਲ ਮੁੜਿਆ ਤੇ ਉਸ ਨੂੰ ਬੋਲਿਆ-

"ਚੰਗੀ ਤਰ੍ਹਾਂ ਸੋਵੀਂ ਮੇਰੇ ਭਰਾਵਾ, ਤੇ ਨਾ ਤਾਂ ਮੈਨੂੰ ਪਰਦੇ 'ਚ ਰੱਖਣ ਸਬੰਧੀ ਸੋਚਾਂ 'ਚ ਆਪਣੇ ਆਪ ਨੂੰ ਉਲਝਾਈ, ਤੇ ਨਾ ਹੀ ਆਪਣੇ ਦਿਲ 'ਚ ਧੋਖਾ ਦੇਣ ਦੀ ਸ਼ਰਮਿੰਦਗੀ ਲਿਆਈ; ਕਿਉਂ ਕਿ ਮੈਂ ਤੈਨੂੰ ਸੱਚੋ-ਸੱਚ ਕਹਿੰਦਾ ਹਾਂ ਕਿ ਨਾ ਤਾਂ ਅੱਜ ਇਸ ਸ਼ਾਮ ਤੂੰ ਮੈਥੋਂ ਕੁਝ ਲੁਕੋ ਰੱਖਿਆ ਹੈ, ਤੇ ਨਾ ਹੀ ਤੂੰ ਮੇਰੇ ਨਾਲ ਕੋਈ ਚਾਲ ਖੇਡੀ ਸੀ।

"ਜਾਤਜ਼, ਸਮੁੱਚੇ ਜੀਵਨ ਵਿਚ ਸਿਰਫ਼ ਇਕੋ ਢੰਗ ਹੈ, ਤੇ ਉਹ ਹੈ ਭੈਅ। ਭੈਅ- ਗ੍ਰਸਤ ਹੋ ਕੇ ਅਸੀਂ ਆਪਣੇ ਚਿਹਰੇ 'ਤੇ ਮੌਤ ਦਾ ਮਖੌਟਾ ਤਰਾਸ਼ ਲੈਂਦੇ ਹਾਂ ਤੇ, ਇਸ ਤਰ੍ਹਾਂ, ਇਸੇ ਭੈਅ ਕਰਕੇ ਅਸੀਂ ਆਪਣੀ ਮੌਤ ਦਾ ਹਥਿਆਰ ਖ਼ੁਦ ਆਪਣੇ ਜੱਲਾਦਾਂ ਦੇ ਹੱਥ ਫੜਾ ਦਿੰਦੇ ਹਾਂ।

"ਇਹ ਭੈਅ ਇਕ ਚੋਰ ਹੈ, ਜੋ ਸਾਡੀਆਂ ਜ਼ਿੰਦਗੀਆਂ ਤਬਾਹ ਕਰ ਦਏਗਾ। ਤੇ ਫੇਰ ਵੀ, ਤੈਅ ਉਥੇ ਉੱਕਾ ਵੀ ਦਾਖ਼ਲ ਨਹੀਂ ਹੋ ਸਕਦਾ, ਜਿਥੇ ਇਸ ਨੂੰ ਦਾਖ਼ਲੇ ਦੀ ਇਜਾਜ਼ਤ ਨਹੀਂ ਮਿਲਦੀ।

"ਤੇ ਕਿਉਂ ਕਿ ਮੈਂ ਇਸ ਸ਼ਾਮ ਕਿਸੇ ਵੀ ਭੈਅ ਦਾ ਸਾਹਮਣਾ ਨਹੀਂ ਕੀਤਾ ਹੈ, ਇਸ ਤਰ੍ਹਾਂ ਮੈਂ ਕਿਸੇ ਨੁਕਸਾਨ ਦਾ ਸਾਹਮਣਾ ਵੀ ਨਹੀਂ ਕਰਾਂਗਾ। ਜੇ ਤੂੰ ਕੁਝ ਕਰਨਾ ਚਾਹੁੰਨੇਂ ਤਾਂ ਸਿਰਫ਼ ਇਸ ਅਖ਼ੀਰਲੇ ਮੌਕੇ 'ਤੇ ਆਪਣੀਆਂ ਅੱਖਾਂ ਖੋਲ੍ਹ, ਤੂੰ ਮੇਰੇ ਚਿਹਰੇ 'ਤੇ ਇਕ ਮੁਸਕੁਰਾਹਟ ਵੇਖੇਂਗਾ, ਤੇਰੀ ਮੁਸਕੁਰਾਹਟ ਵਰਗੀ ਹੀ ਡੂੰਘੀ ਤੇ ਅੰਗੂਰਾਂ ਦੇ ਚੁੰਬਨ ਨਾਲ ਲੇਪੀ ਹੋਈ।

"ਇਸ ਲਈ, ਕੀ ਦਰਅਸਲ ਅਸੀਂ ਇਹ ਸ਼ਰਾਬ ਭਰਾਤਰੀਭਾਵ 'ਚ ਤੇ ਸਾਡੇ ਜੁਆਨੀ ਵੇਲੇ ਦੇ ਦਿਨਾਂ ਦੀ ਯਾਦ 'ਚ ਨਹੀਂ ਪੀਤੀ, ਆ ਕੇ ਲੰਘ ਜਾਣ ਵਾਲੇ ਹੋਰ ਸਭ ਕੁਝ ਨੂੰ ਭੁੱਲ ਕੇ ?

"ਤੇ ਕੀ ਅਸੀਂ ਆਪਣੇ ਆਪ ਨੂੰ 'ਪਰਮ ਆਤਮਾ' ਨਾਲ ਇਕਮਿਕ ਨਹੀਂ ਵੇਖਿਆ ਸੀ, ਭੁੱਲਣਹਾਰੀ ਅਵਸਥਾ ਦੇ ਸਾਡੇ ਦਿਨਾਂ ਦੌਰਾਨ ਸਾਡੇ ਦਰਮਿਆਨ ਆਏ ਸਾਰੇ ਮਤਭੇਦਾਂ ਤੇ ਫ਼ਾਸਲਿਆਂ ਦੇ ਪਿਆਰ ਤੇ ਪ੍ਰਕਾਸ਼ ਦੀ ਅਮਰ-ਅਗਨੀ ਪ੍ਰਤੀ ਆਤਮ-ਸਮਰਪਣ ਕਰਦਿਆਂ ਹੋਇਆ ?

"ਹਾਂ ਜਾਤਜ਼, ਇਹੀ ਅਸੀਂ ਕੀਤਾ ਸੀ ਤੇ ਹੋਰ ਵੀ ਬਹੁਤ ਕੁਝ। ਤੇ ਏਦਾਂ ਕਰਦਿਆਂ, ਅਸੀਂ ਆਪਣੀ ਉਚੇਰੀ 'ਸਵੈ' ਦੇ ਥੋੜ੍ਹਾ ਹੋਰ ਨੇੜੇ ਆਏ ਸਾਂ।

"ਇਸ ਲਈ ਚੰਗੀ ਤਰ੍ਹਾਂ ਸੋ, ਇਹ ਜਾਣਦਿਆਂ ਕਿ 'ਜੀਵਨ' ਹਮੇਸ਼ਾ ਸਾਡੇ ਨਾਲ ਹੈ, ਹਮੇਸ਼ਾ ਸਾਨੂੰ ਸਾਡੀ ਸੁਰੱਖਿਆ ਲਈ ਬੇਫ਼ਿਕਰ ਕਰਦਾ ਤੇ ਸਾਨੂੰ ਸਾਡੀਆਂ ਲੋੜਾਂ ਵਿਚੋਂ ਕੁਝ ਨਾ ਕੁਝ ਦਿੰਦਾ ਹੋਇਆ।"

ਮੌਨਤਾ ਵਿਚ ਤੈਰਦੇ ਇਨ੍ਹਾਂ ਬੋਲਾਂ ਦੇ ਨਾਲ ਹੀ, ਦੋਵਾਂ ਆਦਮੀਆਂ ਨੇ ਆਪਣੇ ਸਿਰ ਡੂੰਘੀ ਨੀਂਦ ਵਿਚ ਨਿਵਾ ਲਏ।

143 / 156
Previous
Next