Back ArrowLogo
Info
Profile

ਫਿਰ ਉਸ ਦੇ ਮਲਾਹਾਂ ਵਿਚੋਂ ਇਕ ਮਲਾਹ ਅੱਗੇ ਆਇਆ ਤੇ ਬੋਲਿਆ- "ਮੇਰੇ ਮਾਲਕ, ਰੂਸੀਂ ਇਸ ਬੰਦਰਗਾਹ ਤੱਕ ਅੱਪੜਣ ਲਈ ਸਾਡੀ ਅਗਵਾਈ ਕੀਤੀ ਹੈ, ਤੇ ਵੇਖੋ, ਅਸੀਂ ਅਪੜ ਗਏ ਹਾਂ । ਪਰ ਅਜੇ ਵੀ ਤੁਸੀਂ ਦੁੱਖ-ਦਰਦ ਤੇ ਟੁੱਟਣਹਾਰੇ ਦਿਲ ਦੀਆਂ ਗੱਲਾਂ ਕਰ ਰਹੇ ਹੋ।"

ਤੇ ਅਲਮੁਸਤਫ਼ਾ ਨੇ ਉਸ ਦਾ ਜੁਆਬ ਦਿੰਦਿਆਂ ਕਿਹਾ- "ਕੀ ਮੈਂ ਆਜ਼ਾਦੀ ਬਾਬਤ ਨਹੀਂ ਬੋਲਿਆ, ਤੇ ਧੁੰਦ ਬਾਬਤ, ਜੋ ਸਾਡੀ ਮਹਾਨ ਆਜ਼ਾਦੀ ਹੈ ? ਫੇਰ ਵੀ ਆਪਣੀ ਇਸ ਜਨਮ-ਭੋਇ ਵਾਲੇ ਟਾਪੂ ਦੀ ਜ਼ਿਆਰਤ ਕਰਨੀ ਮੇਰੇ ਲਈ ਬਹੁਤ ਹੀ ਕਸ਼ਟਦਾਈ ਹੈ, ਬਿਲਕੁਲ ਉਵੇਂ, ਜਿਵੇਂ ਇਕ ਕਤਲ ਹੋਏ ਬੰਦੇ ਦਾ ਭੂਤ ਆਪਣੇ ਹੀ ਕਾਤਲਾਂ ਅੱਗੇ ਗੋਡੇ ਟੇਕ ਦੇਵੇ।"

ਤੇ ਇਕ ਹੋਰ ਮਲਾਹ ਬੋਲਿਆ- "ਵੇਖੋ, ਸਮੁੰਦਰ-ਤੱਟ 'ਤੇ ਲੋਕਾਂ ਦਾ ਹੜ੍ਹ। ਉਨ੍ਹਾਂ ਦੀ ਚੁੱਪ ਦੱਸਦੀ ਹੈ ਕਿ ਉਨ੍ਹਾਂ ਨੂੰ ਤੁਹਾਡੇ ਇਥੇ ਪੁੱਜਣ ਦੇ ਦਿਨ ਤੇ ਘੜੀ ਦਾ ਪਹਿਲਾਂ ਤੋਂ ਹੀ ਪਤਾ ਹੈ, ਤੇ ਉਹ ਆਪਣੇ ਖੇਤਾਂ ਤੇ ਅੰਗੂਰਾਂ ਦੇ ਬਾਗਾਂ 'ਚੋਂ ਆ ਕੇ ਇਥੇ ਇਕੱਠੇ ਹੋਏ ਨੇ, ਆਪਣੀਆਂ ਲੋੜਾਂ-ਥੋੜਾਂ ਨਾਲ ਤੁਹਾਡੀ ਮਿੱਠੀ ਉਡੀਕ ਵਿਚ।"

ਤੇ ਅਲਮੁਸਤਫ਼ਾ ਨੇ ਲੋਕਾਂ ਦੇ ਹੜ੍ਹ ਵੱਲ ਵੇਖਿਆ, ਤੇ ਉਸ ਦਾ ਹਿਰਦਾ ਉਨ੍ਹਾਂ ਦੀਆਂ 'ਲੋੜਾਂ-ਥੋੜ੍ਹਾਂ ਪ੍ਰਤੀ ਚਿੰਤਨਸ਼ੀਲ ਸੀ, ਪਰ ਉਹ ਚੁੱਪ ਸੀ।

ਫੇਰ ਲੋਕਾਂ ਦੇ ਇਕੱਠ ਵੱਲੋਂ ਇਕ ਚੀਕ-ਚਿਹਾੜਾ ਉੱਠਿਆ,ਤੇ ਇਹ ਯਾਦਾਂ ਤੇ ਜੋਦੜੀਆਂ ਦਾ ਚੀਕ-ਚਿਹਾੜਾ ਸੀ।

ਤੇ ਉਸ ਨੇ (ਅਲਮੁਸਤਫ਼ਾ ਨੇ) ਆਪਣੇ ਮਲਾਹਾਂ ਵੱਲ ਵੇਖਦਿਆਂ ਕਿਹਾ-"ਮੈਂ ਉਨ੍ਹਾਂ ਲਈ ਕੀ ਲਿਅਇਆਂ ? ਮੈਂ ਤਾਂ ਇਕ ਸ਼ਿਕਾਰੀ ਸਾਂ, ਇਕ ਦੂਰ-ਦੁਰੇੜੀ ਧਰਤੀ 'ਤੇ। ਉਦੇਸ਼ ਤੇ ਉੱਦਮ ਨਾਲ ਮੈਂ ਉਹ ਸਾਰੇ ਸੁਨਹਿਰੇ ਤੀਰ ਚਲਾ ਦਿੱਤੇ, ਜੋ ਉਨ੍ਹਾਂ ਨੇ ਮੈਨੂੰ ਦਿੱਤੇ ਸਨ, ਪਰ ਇਸ 'ਚੋਂ ਮੇਰੇ ਕੁਝ ਵੀ ਹੱਥ ਨਾ ਆਇਆ। ਮੈਂ ਤੀਰਾਂ ਦਾ ਪਿੱਛਾ ਵੀ ਨਹੀਂ ਕੀਤਾ। ਹੋ ਸਕਦੈ ਕਿ ਹੇਠਾਂ ਨਾ ਡਿੱਗ ਸਕਣ ਵਾਲੀਆਂ ਜ਼ਖ਼ਮੀ ਇੱਲਾਂ ਦੇ ਖੰਭਾਂ ਨਾਲ ਹੀ ਸੂਰਜ ਵੱਲ ਨੂੰ ਉੱਡ ਗਏ ਹੋਣ। ਤੇ ਇਹ ਵੀ ਹੋ ਸਕਦੈ ਕਿ ਉਹ ਤੀਰ ਉਨ੍ਹਾਂ ਅੱਡੇ ਹੱਥਾਂ ਵਿਚ ਡਿੱਗ ਪਏ ਹੋਣ, ਜਿਨ੍ਹਾਂ ਨੂੰ ਉਹਨਾਂ ਤੀਰਾਂ ਦੀ ਆਪਣੇ ਖਾਣ-ਪੀਣ ਦੀ ਪੂਰਤੀ ਲਈ ਵਧੇਰੇ ਲੋੜ ਹੋਵੇ।

"ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਆਪਣੀ ਉਡਾਰੀ ਕਿਥੇ ਗੁਜ਼ਾਰੀ, ਪਰ ਇਹ ਜ਼ਰੂਰ ਪਤੈ ਕਿ ਉਨ੍ਹਾਂ ਨੇ ਅੰਬਰ ਵਿਚ ਆਪਣੀ ਘੁੰਮੇਰ ਜ਼ਰੂਰ ਬਣਾ ਲਈ ਹੈ।

"ਫੇਰ ਵੀ, ਪਿਆਰ ਭਰਿਆ ਹੱਥ ਹਮੇਸ਼ਾ ਮੇਰੇ ਉੱਤੇ ਹੈ, ਤੇ ਤੁਸੀਂ, ਮੇਰੇ ਮਲਾਹੋ, ਅਜੇ ਤਕ ਮੇਰੀ ਦ੍ਰਿਸ਼ਟੀ ਤੇ ਦਰਸ਼ਨ ਨੂੰ ਯਾਤਰਾ ਵਿਚ ਰੱਖਿਆ ਹੈ, ਤੇ ਮੈਂ ਕਦੇ ਵੀ ਗੂੰਗਾ ਨਹੀਂ ਹੋਵਾਂਗਾ। ਮੈਂ ਚੀਖਾਂਗਾ, ਬੇਸ਼ੱਕ ਵਕਤਾਂ ਦਾ ਹੱਥ ਮੇਰਾ ਗਲਾ ਘੁੱਟ ਰਿਹਾ ਹੋਵੇ, ਤੇ ਮੈਂ ਆਪਣੇ ਵਿਚਾਰਾਂ ਨੂੰ ਗਾਵਾਂਗਾ, ਬੇਸ਼ੱਕ ਮੇਰੇ ਹੋਂਠ ਲਾਟਾਂ ਵਿਚ ਸੜ ਰਹੇ ਹੋਣ।"

ਆਪਣੇ ਨਬੀ ਮੂੰਹੋਂ ਅਜਿਹੇ ਬੋਲ ਸੁਣ ਕੇ ਉਹ ਘਬਰਾ ਗਏ। ਇਕ ਬੰਦਾ ਬੋਲਿਆ-  "ਸਾਡੇ ਮਾਲਕ, ਸਾਨੂੰ ਸਾਰਾ ਕੁਝ ਸਮਝਾਓ, ਤੇ ਕਿਉਂ ਕਿ ਤੁਹਾਡਾ ਖੂਨ ਸਾਡੀਆਂ ਰੋਗਾਂ 'ਚ ਦੌੜ ਰਿਹੈ ਤੇ ਸਾਡੇ ਸਾਹਾਂ 'ਚ ਤੁਹਾਡੀ ਹੀ ਸੁਗੰਧੀ ਘੁਲੀ ਹੈ, ਅਸੀਂ ਜ਼ਰੂਰ ਸਮਝ ਜਾਵਾਂਗੇ ।"

84 / 156
Previous
Next