Back ArrowLogo
Info
Profile

 

ਮਾਤਾ ਤ੍ਰਿਪਤਾ ਆਪਣੇ ਦਿਲ ਦੀ ਗੱਲ ਜਦ ਬੇਟੀ ਨਾਨਕੀ ਨੂੰ ਕਹਿੰਦੀ ਕਿ ਨਾਨਕ ਸਾਰਾ ਦਿਨ ਘਰ ਲੰਮਾ ਪਿਆ ਰਹਿੰਦਾ ਹੈ ਤਾਂ ਨਾਨਕੀ ਜੋ ਨਾਨਕ ਨੂੰ ਜੋਤ ਰੂਪ ਕਰ ਤੱਕਦੀ ਸੀ ਮਾਤਾ ਜੀ ਨੂੰ ਆਖਦੀ: ਇੰਜ ਨਾ ਆਖੋ । ਸਾਡੇ ਭਾਗ ਸਾਰੇ ਜਗਤ ਤੋਂ ਨਿਆਰੇ ਹਨ । ਵੀਰ ਜੀ ਸਾਰਿਆਂ ਤੋਂ ਉੱਚੇ ਹਨ। ਜੋ ਕੌਤਕ ਕਰਦੇ ਹਨ ਸਭ ਉਨ੍ਹਾਂ ਦੇ ਚੋਜ ਹਨ। ਉਨ੍ਹਾਂ ਨੂੰ ਸਾਰੇ ਜਗਤ ਦੀ ਸਮਝ ਹੈ। ਉਨ੍ਹਾਂ ਨੂੰ ਅਣਜਾਣ ਜਾਂ ਕਮਲਾ ਨਾ ਸਮਝੋ ਮਾਂ ।

ਰਾਇ ਬੁਲਾਰ ਨੇ ਇਕ ਵਾਰੀ ਜਦ ਗੁਰੂ ਨਾਨਕ ਤੇ ਫਨੀਅਰ ਸੱਪ ਨੂੰ ਛਾਂ ਕਰਦੇ ਡਿੱਠਾ ਤਾਂ, ਉਸ ਸਮੇਂ ਮਹਿਤਾ ਕਾਲੂ ਨੂੰ ਆ ਕਿਹਾ 'ਮਤੇ ਪੁੱਤਰ ਨੂੰ ਫਿੱਟੇ ਮੂੰਹ ਕਹਿੰਦਾ ਹੋਵੇਂ । ਇਸਦਾ ਸਦਕਾ ਸਾਡਾ ਨਗਰ ਵੱਸਦਾ ਹੈ।

ਮਾਤਾ ਦਾ ਦਿਲ ਤਾਂ ਮਾਂ ਦਾ ਹੀ ਹੁੰਦਾ ਹੈ । ਉਹ ਨਾਨਕ ਨੂੰ ਫਿਰ ਵੀ ਪੁੱਤਰ ਕਰਕੇ ਹੀ ਜਾਣਦੀ ਅਤੇ ਦੂਜੇ ਬੱਚਿਆਂ ਦੀ ਤਰ੍ਹਾਂ ਹੱਸਦਾ ਖੇਡਦਾ ਦੇਖਣਾ ਚਾਹੁੰਦੀ ਸੀ । ਜਦ ਨਾਨਕ ਹੱਸਦੇ ਤਾਂ ਸਾਰਾ ਘਰ ਹੀ ਖਿੜ ਜਾਂਦਾ । ਮਾਤਾ ਤ੍ਰਿਪਤਾ ਤਾਂ ਉਨ੍ਹਾਂ ਦਾ ਮੁੱਖ ਵੇਖ ਕੇ ਹੀ ਜਿਊਂਦੀ। ਕਈ ਵਾਰ ਨਾਨਕੀ ਨੂੰ ਇਹ ਵੀ ਕਹਿੰਦੀ ਤੂੰ ਮੋਹ ਵਿਚ ਉਸ ਦਾ ਪੱਖ ਪੂਰਦੀ ਹੈ । ਭਰਾ ਮਗਰ ਬਾਵਰੀ ਨਾ ਹੋਇਆ ਕਰ, ਪਰ ਸਮਝਾਇਆ ਵੀ ਕਰ, ਪਿਉ ਨੂੰ ਨਾ ਕਲਪਾਏ, ਪਰ ਬੇਬੇ ਨਾਨਕੀ ਇਹ ਵੀ ਕਹਿੰਦੀ ਕਿ ਇਨ੍ਹਾਂ ਨੂੰ ਨਿਰਾ ਪੁੱਤ ਕਰਕੇ ਨਾ ਜਾਣੋ, ਇਹ ਤਾਂ ਜੱਗ ਨੂੰ ਤਾਰਨ ਆਏ ਹਨ।

ਪਰ ਮਾਤਾ ਦਾ ਹਿਰਦਾ ਆਪਣੇ ਪੁੱਤਰ ਨਾਲ ਲਾਡ ਲਡਾਉਣ ਲਈ ਕਰਦਾ । ਉਹ ਚਾਹੁੰਦੀ ਖੇਡਾਂ ਕਰੋ । ਕਿਰਤ ਕਾਰ ਲਗੇ । ਘਰ ਦੇ ਕਾਜ ਸਵਾਰੇ। ਗ੍ਰਹਿਸਤੀ ਵਸਾਏ।

ਜਦ ਨਾਨਕ ਸੱਚਾ ਸੌਦਾ ਕਰ ਕੇ ਘਰ ਆਏ ਤਾਂ ਪਿਤਾ ਜੀ ਨੇ ਚਪੇੜ ਕੱਢ ਮਾਰੀ ਤਾਂ ਕੂਲਾ ਮੂੰਹ ਭੱਖ ਲਾਲ ਹੋ ਗਿਆ ਤਾਂ ਮਾਂ ਦਾ ਹਿਰਦਾ ਪਿਘਲ ਗਿਆ । ਆਪ ਬੁਕਲ ਵਿਚ ਲੈ ਲਿਆ ਤੇ ਕਹਿਣ ਲੱਗੀ: ਮੇਰੇ ਲਾਲ ਜੀ । ਹੁਣ ਕਿਧਰੇ ਜਾਣ ਦੀ ਲੋੜ ਨਹੀਂ । ਘਰ ਹੀ ਟਿਕੋ । ਮਾਤਾ ਤਾਂ ਹਰ ਵਕਤ ਆਪਣੇ ਪੁੱਤਰ ਨੂੰ ਪਿਆਰ ਹੀ ਪਿਆਰ ਦੇਂਦੀ ਰਹੀ । ਉਹ ਮਾਤਾ ਜਿਸ ਦਾ ਹਿਰਦਾ ਮਮਤਾ ਨਾਲ ਭਰਿਆ ਹੈ, ਉਹ ਅਰਸ਼ੀ ਨੂਰ ਦੀ ਪੀੜਾ ਦੂਰ ਕਰਨ ਲਈ ਗੱਲ੍ਹ ਪਲੋਸਦੀ ਰਹੀ ਪਰ ਉਸ ਨੂੰ ਇਹ ਨਹੀਂ ਪਤਾ ਕਿ ਇਹ ਤਾਂ ਜਗਤ ਦੀ ਪੀੜਾ ਹਰਨ ਆਏ ਹਨ।

41 / 156
Previous
Next