ਮਾਤਾ ਸੁਲੱਖਣੀ ਜੀ ਦੇ ਘਰ ਦੇ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਚੰਦ ਨੇ ਜਨਮ ਲਿਆ । ਬਾਬਾ ਸ੍ਰੀ ਚੰਦ ਦਾ ਜਨਮ 1489 ਵਿਚ ਅਤੇ ਦੋ ਸਾਲਾਂ ਬਾਅਦ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ ।
ਮਾਤਾ ਸੁਲੱਖਣੀ ਨਾਨਕ ਜੀ ਦਾ ਪੂਰਾ ਧਿਆਨ ਰਖਦੇ । ਉਨ੍ਹਾਂ ਦੇ ਮੂੰਹੋਂ ਕੋਈ ਬਾਤ ਨਿਕਲਦੀ ਆਪ ਜੀ ਤੋੜ ਨਿਭਾਂਦੇ । ਕਦੇ ਨਾਹ ਟਾਲਦੇ । ਉਨ੍ਹਾਂ ਦਾ ਕਿਹਾ ਮੰਨਦੇ । ਜਦ ਸੁਲਤਾਨਪੁਰ ਜੈ ਰਾਮ ਜੀ ਨਾਲ ਰੋਜ਼ਗਾਰ ਦੀ ਭਾਲ ਲਈ ਜਾਣ ਲਗੇ ਤਾਂ ਸੁਲੱਖਣੀ ਜੀ ਨੇ ਨਾਲ ਚੱਲਣ ਲਈ ਬੇਨਤੀ ਕੀਤੀ ਤਾਂ ਆਪ ਜੀ ਨੇ ਭੈਣ ਤੇ ਭਾਰ ਪਾਉਣਾ ਠੀਕ ਨਾ ਜਾਣ ਕਿਹਾ: 'ਪਰਮੇਸ਼ਵਰ ਕੀਏ ! ਹੁਣ ਤਾਂ ਮੈਂ ਜਾਂਦਾ ਹਾਂ । ਜੇ ਮੇਰੇ ਰੋਜ਼ਗਾਰ ਦੀ ਕੋਈ ਗੱਲ ਬਣਸੀ ਤਾਂ ਸਦਾਇ ਲੈਸਾਂ । ਤੂੰ ਆਗਿਆ ਮੰਨ ਲੈ ।
ਸੁਲੱਖਣੀ ਜੀ ਨੇ ਜੋ ਉਸ ਸਮੇਂ ਬਚਨ ਕਹੇ, ਉਹ ਦਰਸਾਂਦੇ ਹਨ ਕਿ ਉਹ ਕਿਸ ਨਜ਼ਰ ਨਾਲ ਗੁਰੂ ਜੀ ਨੂੰ ਤਕਦੇ ਸਨ । ਉਨ੍ਹਾਂ ਕਿਹਾ: 'ਜੋ ਜੀ ! ਤੁਸੀਂ ਘਰ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਹੈ।' ਮੋਦੀਖ਼ਾਨੇ ਦੇ ਪ੍ਰਬੰਧਕ ਥਾਪੇ ਜਾਣ ਤੇ ਪਹਿਲਾ ਕੰਮ ਆਪ ਜੀ ਨੇ ਇਹ ਕੀਤਾ ਕਿ ਮਰਦਾਨੇ ਨੂੰ ਭੇਜ ਕੇ ਬੱਚਿਆਂ ਤੇ ਸੁਲੱਖਣੀ ਜੀ ਨੂੰ ਸੁਲਤਾਨਪੁਰ ਸਦਵਾ ਲਿਆ ।
ਗੁਰੂ ਨਾਨਕ ਜੀ ਦੇ ਘਰ ਹਰ ਇਕ ਨੂੰ ਆਦਰ ਮਿਲਦਾ । ਕੋਈ ਅਭਿਆਗਤ ਆਵੇ ਪੂਰੀ ਤਸੱਲੀ ਮਿਲਦੀ । ਭੁੱਖੇ ਨੂੰ ਰੋਟੀ ਤੇ ਤ੍ਰਿਹਾਇ ਨੂੰ ਜਲ, ਲੱਸੀ, ਦੁੱਧ । ਘਰੋਂ ਹੀ ਲੰਗਰ ਦੀ ਪ੍ਰਥਾ ਚਲ ਪਈ । ਕਦੇ ਨਹੀਂ ਮਾਤਾ ਜੀ ਨੇ ਰੋਸਾ ਕੀਤਾ । ਇਹ ਵੀ ਲਿਖਿਆ ਮਿਲਦਾ ਹੈ ਕਿ ਆਪਣੀ ਆਮਦਨ ਦੇ ਗੁਰੂ ਜੀ ਤਿੰਨ ਹਿੱਸੇ ਕਰਦੇ । ਇਕ ਧਰਮ-ਸਥਾਨ ਲਈ, ਦੂਜਾ ਆਏ ਗਏ ਲਈ ਤੇ ਤੀਜੇ ਹਿਸੇ ਨਾਲ ਘਰ ਗੁਜ਼ਰਾਨ ਹੁੰਦੀ ।
ਵੇਈਂ ਨਦੀ ਵਿਚੋਂ ਜਦ ਗੁਰੂ ਜੀ ਤੀਜੇ ਦਿਨ 'ਨਾ ਕੋ ਹਿੰਦੂ ਨਾ ਮੁਸਲਮਾਨ' ਕਹਿੰਦੇ ਨਿਕਲੇ ਤਾਂ ਬੇਬੇ ਨਾਨਕੀ ਨਾਲ ਮਾਤਾ ਸੁਲੱਖਣੀ ਜੀ ਦੀ ਖ਼ੁਸ਼ੀ ਥੰਮ੍ਹੀ ਨਹੀਂ ਸੀ ਜਾਂਦੀ । ਪਰ ਜਦ ਸੁਣਿਆ ਕਿ ਹੁਣ ਜਗਤ ਤਾਰਨ ਲਈ ਲੰਮੀਆਂ ਉਡਾਰੀਆਂ ਮਾਰਨ ਲਗੇ ਹਨ ਤਾਂ ਫ਼ਿਕਰਮੰਦ ਤਾਂ ਜ਼ਰੂਰ ਹੋਏ ਪਰ ਨਿੰਮੋਝੂਣੇ ਨਹੀਂ । ਗੁਰੂ ਨਾਨਕ ਦਾ ਚੋਜ ਸਮਝ ਜਰ ਲਿਆ । ਅੰਦਾਜ਼ਾ ਲਗਾਓ ਕਿ ਪੂਰੇ 14 ਸਾਲ ਗੁਰੂ ਨਾਨਕ ਜੀ ਘਰੋਂ ਬਾਹਰ ਰਹੇ ਪਰ ਕਿਸੇ ਨੂੰ ਸੁਲੱਖਣੀ ਜੀ ਨੇ