Back ArrowLogo
Info
Profile

ਉਭਾਸਰ ਕੇ ਵੀ ਨਾ ਕਿਹਾ । ਬੱਚਿਆਂ ਨੂੰ ਨਾਲ ਲੈ ਕੇ ਤਲਵੰਡੀ ਆ ਗਏ ਤੇ ਖੇਤੀ ਦੀ ਉਪਜ ਨਾਲ ਘਰ ਚਲਾਂਦੇ ਰਹੇ । ਨਾਲ ਰਹਿ ਕੇ ਮਾਤਾ ਜੀ ਨੂੰ ਪ੍ਰਤੀਤ ਹੋ ਗਿਆ ਸੀ ਕਿ ਉਹ ਕੋਈ ਗ੍ਰਹਿਸਤ ਤਜ ਨਹੀਂ ਗਏ ਸਗੋਂ ਜਲਦੇ ਸੰਸਾਰ ਨੂੰ ਨਾਮ ਦੇ ਛੱਟੇ ਮਾਰ ਠੰਢ ਪਹੁੰਚਾਣ ਗਏ ਹਨ।

ਉਦਾਸੀਆਂ ਤੋਂ ਮੁੜਦੇ ਗੁਰੂ ਨਾਨਕ ਜੀ ਨੇ 'ਪਹਰੇ ਸੰਸਾਰੀ ਕਪੜੇ ਮੰਜੀ ਬੈਠ ਕੀਆ ਵਰਤਾਰਾ ।' ਇਹ ਵੀ ਵਰਣਾਸ਼ਮ ਦੇ ਕੋਝੇ ਸਿਧਾਂਤ ਤੇ ਇਕ ਚੋਟ ਸੀ । ਵਰਣਾਮ ਵਾਲੇ ਕਹਿੰਦੇ ਸਨ ਕਿ ਬਾਨਪ੍ਰਸਤੀ ਤੋਂ ਬਾਅਦ ਸੰਨਿਆਸੀ ਹੋ ਜਾਈਦਾ ਹੈ ਪਰ ਗੁਰੂ ਨਾਨਕ ਜੀ ਨੇ ਕਰਤਾਰਪੁਰ ਗ੍ਰਹਿਸਤੀ ਰਹਿ ਲੋਕਾਂ ਨੂੰ ਜੀਵਨ ਦਾ ਰਾਹ ਪਾਉਣ ਦੀ ਜਾਚ ਦੱਸੀ। ਭਾਈ ਲਹਿਣਾ ਜੀ ਦੇ ਕਰਤਾਰਪੁਰ ਆਉਣ ਨਾਲ ਮਾਤਾ ਜੀ ਦੇਖ ਰਹੇ ਸਨ ਕਿ ਦੋਵੇਂ ਬੱਚੇ ਕੰਨ ਮਰੋੜਦੇ ਹਨ । ਮਾਤਾ ਜੀ ਵੀ ਜਾਣ ਗਏ ਕਿ ਜੋ ਪਤੀ ਨੇ ਰਾਹ ਚੁਣਿਆ ਹੈ ਨਿਰਾਲਾ ਹੈ। ਦੁਨਿਆਵੀ ਪਾਤਸ਼ਾਹਾਂ ਤੋਂ ਵੱਖਰਾ ਹੈ। ਇਥੇ ਸੇਵਕ ਦੀ ਪਾਰੰਗਤ ਪੈਂਦੀ ਹੈ ਨਾ ਕਿ ਸੰਤਾਨ ਦੀ । ਜਦ ਪਰਖ ਵਿਚ ਪੁੱਤਰ ਪੂਰੇ ਨਾ ਉਤਰੇ ਅਤੇ ਲਹਿਣਾ ਜੀ ਖਰੇ ਸੋਨੇ ਵਾਂਗੂੰ ਠਣਕੇ ਤਾਂ ਇਕ ਦਿਨ ਗੁਰੂ ਨਾਨਕ ਜੀ ਨੇ ਮਾਤਾ ਸੁਲੱਖਣੀ ਨੂੰ ਕਿਹਾ: 'ਸਚੀ ਦਸੀਂ ਸੁਲੱਖਣੀਏ । ਸਾਡਾ ਪੁੱਤਰ ਲਹਿਣਾ ਹੈ ਜਾਂ ਸ੍ਰੀ ਚੰਦ । ਮਾਤਾ ਜੀ ਨੇ ਵੀ ਕਿਹਾ: 'ਲਹਿਣਾ ਜੀ ਵਿਚ ਹੀ ਉਹ ਗੁਣ ਹਨ ਜੋ ਸਿੱਖੀ ਬੂਟੇ ਦੀ ਸੰਭਾਲ ਕਰ ਸਕਦੇ ਹਨ ।' ਮਾਤਾ ਸੁਲੱਖਣੀ ਜੀ ਦਾ ਦਿਹਾਂਤ ਰਾਵੀ ਦੇ ਕਿਨਾਰੇ ਕਰਤਾਰਪੁਰ ਵਿਚ ਹੋਇਆ ।

52 / 156
Previous
Next