Back ArrowLogo
Info
Profile

ਤੇ ਹੁਕਮ ਮੰਨਣ ਕਾਰਨ ਪ੍ਰਾਪਤ ਹੋਈ, ਆਪ ਜੀ ਉਨ੍ਹਾਂ ਦੀ ਸੁਹਿਰਦ ਧਰਮ ਪਤਨੀ ਸਨ । ਆਪ ਜੀ ਸੇਵਾ ਦੀ ਨਿਰੀ ਮੂਰਤ ਸਨ।

ਕਿਸੇ ਜੁਗ ਵਿਚ ਔਰਤ ਨੂੰ ਇਤਨਾ ਵੱਡਾ ਸਥਾਨ-ਸਨਮਾਨ ਨਹੀਂ ਮਿਲਿਆ ਜਿੰਨਾ ਗੁਰੂ ਘਰ ਵਿਚ ਮਿਲਿਆ । ਪੱਥਰ ਦੀ ਔਰਤ ਦੀ ਪੂਜਾ ਤਾਂ ਦੇਵੀ ਰੂਪ ਵਿਚ ਕੀਤੀ ਜਾਂਦੀ ਸੀ ਪਰ ਹੱਡ-ਮਾਸ ਦੀ ਔਰਤ ਨਾਲ ਬੁਰਾ ਵਿਹਾਰ ਨਿਤ ਹੁੰਦਾ ਸੀ । ਨਾਰੀ ਸ਼ਕਤੀ ਨੂੰ ਤਾਂ ਪ੍ਰਵਾਨਿਆ ਜਾਂਦਾ ਸੀ ਪਰ ਹੋਂਦ ਨੂੰ ਤ੍ਰਿਸਕਾਰਿਆ ਜਾਂਦਾ ਸੀ । ਔਰਤ ਨੂੰ ਢੇਰ, ਪਸ਼ੂ ਤੇ ਗਵਾਰ ਨਾਲ ਤੁਲਨਾ ਦੇ ਕੇ ਉਸ ਨੂੰ ਨਿੰਦਿਆ ਜਾਂਦਾ ਸੀ । ਕੁਝ ਨੇ ਤਾਂ ਇਸ ਨੂੰ ਕੁਦਰਤ ਦੀ ਮਜ਼ੇਦਾਰ ਗਲਤੀ ਆਖ ਕੇ ਵੀ ਮਜ਼ਾਕ ਉਡਾਇਆ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਸਮੇਂ ਤੋਂ ਅੱਡ ਆਵਾਜ਼ ਉਠਾਂਦਿਆਂ ਫ਼ਰਮਾਇਆ :

ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ॥

-ਆਸਾ ਦੀ ਵਾਰ, ਪੰਨਾ ੪੭੩

ਮਾਤਾ ਖੀਵੀ ਜੀ ਦਾ ਪੂਰਾ ਮਾਣ ਪਹਿਲਾਂ ਭਾਈ ਲਹਿਣਾ ਦੇ ਰੂਪ ਵਿਚ ਤੇ ਫਿਰ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠ ਕੇ ਗੁਰੂ ਅੰਗਦ ਦੇਵ ਹੋ ਜਾਣ ਤੇ ਵੀ ਉਸੇ ਤਰ੍ਹਾਂ ਕਰਦੇ ।

ਬਲਵੰਡ ਜੀ ਦਾ ਇਕ ਪੂਰੀ ਪਉੜੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਦੀ ਵਡਿਆਈ ਵਿਚ ਉਚਾਰਨਾ ਤੇ ਫਿਰ ਗੁਰੂ ਅਰਜਨ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨਾ ਧਰਮਾਂ ਦੇ ਇਤਿਹਾਸ ਵਿਚ ਅਸਚਰਜਤਾ ਨਾਲ ਪੜ੍ਹਿਆ ਜਾਵੇਗਾ

। ਇਹ ਪਉੜੀ ਪੜ੍ਹ ਹੀ ਪ੍ਰਤੀਤ ਹੁੰਦਾ ਹੈ ਕਿ ਮਾਤਾ ਖੀਵੀ ਜੀ ਵਰਗੀ ਸੇਵਾ ਦੀ ਮੂਰਤ ਵਾਲੀ ਸ਼ਾਇਦ ਹੀ ਕਿਧਰੇ ਮਿਲੇ । ਹਰ ਵਕਤ ਸੇਵਾ ਲਈ ਤੱਤਪਰ ਤੇ ਸੇਵਾ ਨੂੰ ਸੁਭਾਅ ਦਾ ਹਿੱਸਾ ਬਣਾ ਲੈਣਾ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ।

ਬਲਵੰਡ ਜੀ ਕਹਿੰਦੇ ਹਨ ਕਿ ਆਪਣੇ ਪਤੀ ਗੁਰੂ ਅੰਗਦ ਦੇਵ ਜੀ ਵਾਂਗ ਖੀਵੀ ਬਹੁਤ ਹੀ ਭਲੇ ਤੇ ਨੇਕ ਸੁਭਾਅ ਦੇ ਹਨ । ਉਨ੍ਹਾਂ ਦੇ ਕੋਲ ਬੈਠਿਆਂ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਉਹ ਇਕ ਵੱਡੇ ਬ੍ਰਿਛ ਦੀ ਨਿਆਈਂ ਹਨ ਜਿਸ ਦੀ ਛਾਂ ਮਾਣਿਆਂ ਹਮੇਸ਼ਾ ਸੀਤਲ ਠੰਢ ਹੀ ਮਿਲਦੀ ਹੈ। ਜੇ ਗੁਰੂ ਅੰਗਦ ਦੇਵ ਜੀ ਨਾਮ ਦੀ ਦੌਲਤ ਵੰਡ ਰਹੇ ਸਨ ਤਾਂ ਮਾਤਾ ਖੀਵੀ ਜੀ ਲੰਗਰ ਵਿਚ ਸਭ

54 / 156
Previous
Next