ਨੂੰ ਘਿਉ ਵਾਲੀ ਖੀਰ ਵੰਡੀ ਜਾ ਰਹੇ ਸਨ।
ਕੈਸੀ ਸਮ-ਦ੍ਰਿਸ਼ਟੀ ਹੈ ਮਾਤਾ ਖੀਵੀ ਜੀ ਦੀ। ਕਿਤਨਾ ਉਦਾਰਚਿਤ ਹੈ ਉਨ੍ਹਾਂ ਦਾ ਸੁਭਾਉ। ਕਿਤਨੇ ਮਿੱਠੇ ਹਨ ਉਨ੍ਹਾਂ ਦੇ ਬਚਨ । ਕਿਤਨੀ ਕਰੜੀ ਹੈ ਉਨ੍ਹਾਂ ਦੀ ਘਾਲ । ਖਸਮ (ਗੁਰੂ ਅੰਗਦ ਦੇਵ ਜੀ) ਦੇ ਦਰ ਉਹ ਤਾਂ ਹੀ ਕਬੂਲ ਹੋਏ ਜਦ ਉਨ੍ਹਾਂ ਇਸਤਰੀ ਹੋ ਕੇ ਮਰਦਾਂ ਵਾਲੀ ਘਾਲ ਘਾਲੀ । ਅਸਲ ਗੱਲ ਇਹ ਹੈ ਕਿ ਉਨ੍ਹਾਂ ਦੇ ਪਤੀ ਗੁਰੂ ਅੰਗਦ ਦੇਵ ਜੀ ਹੀ ਐਸੇ ਸਨ ਜਿਨ੍ਹਾਂ ਨੇ ਸਾਰੀ ਧਰਤੀ ਦਾ ਭਾਰ ਚੁੱਕ ਲਿਆ ਹੋਇਆ ਸੀ :
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ।।
ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ ।।
-ਰਾਮਕਲੀ ਕੀ ਵਾਰ, ਪੰਨਾ ੯੬੭
ਬਲਵੰਡ ਜੀ ਦੇ ਆਪਣੇ ਸ਼ਬਦਾਂ ਵਿਚ, ਨੇਕ ਜਨ ਨਾਲ ਗੁਰੂ ਅੰਗਦ ਦੇਵ ਜੀ ਸਤਿਸੰਗ ਰੂਪੀ ਲੰਗਰ ਵਿਚ ਨਾਮ ਦੀ ਦੌਲਤ ਵੰਡੀ ਜਾ ਰਹੇ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਵੰਡ ਰਹੇ ਹਨ ਤਿਵੇਂ ਮਾਤਾ ਜੀ ਦੀ ਸੇਵਾ ਸਦਕਾ ਸਾਰਿਆਂ ਨੂੰ ਘਿਉ ਵਾਲੀ ਖੀਰ ਮਿਲ ਰਹੀ ਹੈ। ਜੋ ਮਾਤਾ ਜੀ ਦੇ ਨੇੜੇ ਆਉਂਦੇ ਹਨ ਉਨ੍ਹਾਂ ਗੁਰਸਿੱਖਾਂ ਦੇ ਮੱਥੇ ਖਿੜ ਜਾਂਦੇ ਹਨ ਤੇ ਈਰਖਾਲੂਆਂ ਬੇਮੁੱਖਾਂ ਦੇ ਮੂੰਹ ਪੀਲੇ ਪੈ ਰਹੇ ਹਨ :
ਬਲਵੰਡ ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰ ਘਿਆਲੀ ।।
ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ ॥
-ਰਾਮਕਲੀ ਕੀ ਵਾਰ, ਪੰਨਾ ੯੬੭
ਮਾਤਾ ਖੀਵੀ ਹਰ ਪੱਖੋਂ ਸੁਚੱਜੀ ਸੀ । ਸੁਭਾਵ ਦੀ ਮਿੱਠੀ ਤੇ ਸ਼ੁਭ ਸੀ ਪਰ ਸਭ ਤੋਂ ਵੱਡਾ ਗੁਣ ਸੀ ਕਿ ਇਤਨਾ ਰੁਝਿਆ ਰਹਿਣ ਦੇ ਬਾਵਜੂਦ ਪਤੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਤੋਂ ਕਦੇ ਕੁਤਾਹੀ ਨਹੀਂ ਸੀ ਕਰਦੀ । 'ਪਤਿ ਕੋ ਪਾਰਬ੍ਰਹਮ ਮਨ ਜਨੀ' । ਉਨ੍ਹਾਂ ਦੇ ਖਾਨ-ਪਾਨ ਤੇ ਪਹਿਰਣ ਦਾ ਪੂਰਾ ਧਿਆਨ ਰਖਦੀ, ਜੋ ਉਹ ਮੂੰਹੋਂ ਕਢਦੇ ਉਸ ਨੂੰ ਪੂਰਾ ਕਰ ਕੇ ਧੰਨ ਭਾਗ ਸਮਝਦੀ । ਇਕ ਹੋਰ ਵੱਡਾ ਗੁਣ ਕਿ ਉਨ੍ਹਾਂ ਦੀ ਭਗਤੀ ਵਿਚ ਵੀ ਵਿਘਨ ਨਾ ਪਾਂਦੀ । ਜਦ ਉਹ ਬੁਲਾਂਦੇ ਤਦ ਹੀ ਆਉਂਦੀ । ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ: