ਪਤਿ ਬ੍ਰਤ ਧਰਮ ਦ੍ਰਿੜਾ ਅਨੁਗ੍ਰਾਹੀ ।
ਖਾਨ ਪਾਨ ਧਾਰਨ ਸੁਧਿ ਸਾਰੀ ।
ਕਰ ਜੋਰਹਿ ਆਇਸ ਕੋ ਮਾਨਹਿ ।
ਅਧਿਕ ਪ੍ਰੀਤ ਤੇ ਸੇਵਾ ਚਾਨਹਿ ।
ਨਿਤਿ ਪ੍ਰਤਿ ਚਹਤਿ ਮਰਧਨ ਪਹੁੰਚਾਵਹਿ।
ਆਇਸ ਇ ਦਰਸ ਕੋ ਆਵਹਿ।
ਖੀਵੀ ਜੀ ਗੁਰੂ ਅੰਗਦ ਦੇਵ ਜੀ ਦਾ ਸੁਭਾਅ ਜਾਣ ਗਏ ਸਨ । ਉਹ ਜਾਣਦੇ ਸਨ ਕਿ ਗੁਰੂ ਅੰਗਦ ਦੇਵ ਜੀ ਸੇਵਾ ਨੂੰ ਬਹੁਤ ਮਹੱਤਵ ਦੇਂਦੇ ਸਨ ਤਾਂ ਹੀ ਉਨ੍ਹਾਂ ਨੇ ਸੇਵਾ ਜੀਵਨ-ਮੰਤਵ ਬਣਾ ਲਿਆ ਅਤੇ ਲੰਗਰ ਵੱਲ ਉਚੇਚੇ ਤੌਰ ਤੇ ਧਿਆਨ ਦੇਣ ਲਗ ਪਏ।
ਖੀਵੀ ਜੀ ਬਚਪਨ ਤੋਂ ਹੀ ਮਿੱਠੇ ਸੁਭਾਅ ਵਾਲੀ ਸੀ । ਪਿਤਾ ਦੇਵੀ ਚੰਦ ਜੀ ਦੀ ਪੁੱਤਰੀ ਸੀ । ਜਨਮ ਉਨ੍ਹਾਂ ਦਾ ਪਿੰਡ ਖਡੂਰ ਸਾਹਿਬ ਦੇ ਨੇੜੇ ਹੋਇਆ। ਖੀਵੀ ਜੀ ਦਾ ਭਾਈ ਲਹਿਣਾ ਜੀ ਨਾਲ ਰਿਸ਼ਤਾ ਮਾਤਾ ਵਿਰਾਈ ਜੀ ਨੇ ਹੀ ਕਰਵਾਇਆ ਸੀ । ਸ਼ਾਦੀ ਸੰਨ 1519 ਨੂੰ ਹੋਈ ਸੀ ।
ਵਿਰਾਈ ਜੀ ਬਾਰੇ ਜ਼ਿਕਰ ਕਰਨਾ ਵੀ ਕੁਥਾਂ ਨਹੀਂ। ਵਿਰਾਈ ਉਸ ਚੌਧਰੀ ਤੱਖ਼ਤ ਮਲ ਦੀ ਬੇਟੀ ਸੀ ਜਿਨ੍ਹਾਂ ਪਾਸ ਗੁਰੂ ਅੰਗਦ ਦੇਵ ਜੀ ਦੇ ਪਿਤਾ ਬਾਬਾ ਫੇਰੂ ਜੀ ਨੌਕਰੀ ਕਰਦੇ ਸਨ।
ਜਦ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਨੂੰ ਨੌਕਰੀ ਤੋਂ ਅਲਹਿਦਾ ਕਰ ਦਿਤਾ ਗਿਆ ਤਾਂ ਭਾਈ ਦੇਵੀ ਚੰਦ ਜੀ ਨੇ ਬਾਬਾ ਫੇਰੂ ਜੀ ਤੇ ਲਹਿਣਾ ਜੀ ਨੂੰ ਆਪਣੇ ਪਿੰਡ ਬੁਲਾ ਲਿਆ । ਪਹਿਲਾਂ ਉਨ੍ਹਾਂ ਹਰੀ ਕੇ ਪੱਤਣ ਵੀ ਦੁਕਾਨ ਪਾਈ ਸੀ ਪਰ ਚੱਲ ਨਾ ਸਕੀ । ਜ਼ਰਾ ਕੁ ਉਦਾਸ ਲਹਿਣਾ ਜੀ ਨੂੰ ਤੱਕਿਆ ਤਾਂ ਖੀਵੀ ਨੇ ਜੋ ਕਿਹਾ, ਉਨ੍ਹਾਂ ਨੇ ਮੰਨ ਲਿਆ । ਬੰਸਾਵਲੀ ਨਾਮੇ ਅਨੁਸਾਰ:
ਰਿਦਾ ਉਦਾਸ ਲਹਣੇ ਕਾ ਤਬ ਹੋਇਆ।
ਮਾਤਾ ਖੀਵੀ ਬਚਨ ਇਹ ਢੋਇਆ।
ਅਜੀ ਵਤਨ ਵਡਿਆਂ ਕੇ ਅਪਨੇ ਚਲੋ।
ਹੁਣ ਇਥੇ ਰਹਣਾ ਨਹੀਂ ਭਲੋ ।
ਸੋ ਸੰਘਰ ਆ ਗਏ । ਸੰਘਰ ਵਿਖੇ ਦੁਕਾਨ ਦੇ ਨਾਲ ਸ਼ਾਹੂਕਾਰਾ ਵੀ