Back ArrowLogo
Info
Profile

ਕਰਦੇ । ਪਿਤਾ ਫੇਰੂ ਜੀ ਦਾ ਅਕਾਲ ਚਲਾਣਾ ਸੰਨ 1526 ਵਿਚ ਹੋ ਗਿਆ ਤਾਂ ਸਾਰਾ ਭਾਰ ਲਹਿਣਾ ਜੀ ਤੇ ਆ ਗਿਆ।

ਬਾਬਾ ਫੇਰੂ ਜੀ ਹਰ ਸਾਲ ਇਕ ਜੱਥਾ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ । ਪਿਤਾ ਜੀ ਦੇ ਨਾ ਰਹਿਣ ਤੇ ਸੰਗ ਦੀ ਅਗਵਾਈ ਕਰਨ ਦਾ ਭਾਰ ਵੀ ਲਹਿਣਾ ਜੀ ਦੇ ਮੋਢਿਆਂ ਤੇ ਆ ਗਿਆ । ਜਥੇ ਨੂੰ ਦੇਵੀ ਦੇ ਦਰਸ਼ਨਾਂ ਲਈ ਲੈ ਜਾਂਦੇ ਰਹੇ ।

ਇਕ ਵਾਰੀ ਜਦ ਭਾਈ ਜੋਧ ਜੀ ਪਿੰਡ ਆਏ ਤੇ ਬਣੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਮਧੁਰ ਆਵਾਜ਼ ਨਾਲ ਬਾਣੀ ਪੜ੍ਹਦੇ, ਜਦ ਬਾਬਾ ਲਹਿਣਾ ਜੀ ਦੇ ਘਰ ਅਗੋਂ ਲੰਘੇ ਤਾਂ ਉਨ੍ਹਾਂ ਪਿਛੋਂ ਜਾ ਭਾਈ ਜੀ ਨੂੰ ਰੋਕਿਆ ਅਤੇ ਬਾਣੀ ਰਚਣਹਾਰੇ ਦਾ ਪਤਾ ਪੁਛਿਆ। ਭਾਈ ਜੋਧ ਜੀ ਨੇ ਕਿਹਾ ਕਿ ਇਹ ਬਾਣੀ ਜਗਤ ਤਾਰਕ ਗੁਰੂ ਨਾਨਕ ਦੇਵ ਜੀ ਦੀ ਹੈ ਜੋ ਹੁਣ ਜੀਵਾਂ ਦੇ ਉਧਾਰ ਲਈ ਕਰਤਾਰਪੁਰ ਟਿਕਾਣਾ ਬਣਾ ਵਿਚਰ ਰਹੇ ਸਨ । ਬਾਬਾ ਲਹਿਣਾ ਜੀ ਨੇ ਇਹ ਮਨ ਬਣਾ ਲਿਆ ਕਿ ਇਸ ਵਾਰੀ ਜੁਆਲਾਮੁਖੀ ਜਾਂਦੇ ਕਰਤਾਰਪੁਰੋਂ ਹੋ ਕੇ ਜਾਣਗੇ । ਸੰਗਤ ਨੂੰ ਵੀ ਉਨ੍ਹਾਂ ਐਸਾ ਕਰਨ ਲਈ ਮੰਨਵਾ ਲਿਆ।

ਸਿੱਖ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਾਈ ਜੋਧ ਜੀ ਉਸ ਦਿਨ ਆਸਾ ਦੀ ਵਾਰ ਦੀ 21ਵੀਂ ਪਉੜੀ ਦਾ ਪਾਠ ਕਰਦੇ ਜਾ ਰਹੇ ਸਨ । ਪਉੜੀ ਦਾ ਭਾਵ ਸੀ ਕਿ ਜਿਸ ਦੀ ਸੇਵਾ ਨਾਲ ਸਾਰੇ ਸੁਖ ਮਿਲਦੇ ਹਨ, ਯਾਦ ਉਸੇ ਨੂੰ ਕਰਨਾ ਚਾਹੀਦਾ ਹੈ। ਕਿਸੇ ਹੋਰ ਦੀ ਸੇਵਾ ਤਾਂ ਵਕਤੀ ਤੇ ਕੁਝ ਚਿਰ ਦਾ ਸੁਖ ਹੀ ਦੇ ਸਕਦੀ ਹੈ । ਜਦ ਇਹ ਪਤਾ ਹੈ ਤੇ ਨਿਰਣੇਜਨਕ ਬਾਤ ਹੈ ਕਿ ਆਪਣਾ ਕੀਤਾ ਪਾਉਣਾ ਪੈਂਦਾ ਹੈ ਤਾਂ ਫਿਰ ਗ਼ਲਤ ਤੇ ਕੋਝੇ ਕਾਰਜ ਕਿਉਂ ਕੀਤੇ ਜਾਣ ? ਜਿਨ੍ਹਾਂ ਦੇ ਕੀਤਿਆਂ ਖ਼ੁਨਾਮੀ ਹੋਣੀ ਹੈ ਉਸ ਵਲ ਦੇਖਣਾ ਹੀ ਕਿਉਂ ਹੋਇਆ ? ਜੀਵਨ ਉਸੇ ਦਾ ਸੁੱਥਰਾ ਹੈ ਜੋ ਮੰਦਾ ਕੰਮ ਕਦੇ ਨਹੀਂ ਕਰਦਾ । ਲੰਮੀ ਨਜ਼ਰ ਵਾਲਾ ਮਨੁੱਖ ਮੰਦੇ ਚੰਗੇ ਦੀ ਵਿਚਾਰ ਨੂੰ ਜਾਣ ਜਾਂਦਾ ਹੈ ਤੇ ਮੰਦੇ ਕੰਮਾਂ ਵਿਚ ਪੈਰ ਨਹੀਂ ਰਖਦਾ । ਮੂਲ ਤੱਤ ਇਹ ਹੈ ਕਿ ਉਹ ਚਾਲ ਨਹੀਂ ਚੱਲਣੀ ਚਾਹੀਦੀ, ਉਸ ਪਾਸੇ ਨਹੀਂ ਜਾਣਾ ਚਾਹੀਦਾ ਜਿਸ ਪਾਸੇ ਗਿਆਂ ਰੱਬ ਪਾਸੋਂ ਹਾਰ ਹੋਵੇ । ਸਦਾ ਲਾਹੇ ਵਾਲਾ ਕੰਮ ਕਰਨਾ ਚਾਹੀਦਾ ਹੈ ਅਤੇ ਲਾਹੇਵੰਦ ਕੰਮ ਹੈ ਪ੍ਰਭੂ ਦੀ ਯਾਦ ।

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹਾਲੀਐ॥

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥

57 / 156
Previous
Next