Back ArrowLogo
Info
Profile

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥

ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥

ਕਿਛੁ ਲਾਹੇ ਉਪਰਿ ਘਾਲੀਐ ॥੨੧॥

-ਆਸਾ ਦੀ ਵਾਰ, ਪੰਨਾ ੪੭੪

ਇਹ ਸੁਣ ਲਹਿਣਾ ਜੀ ਦੀ ਮਿਲਣ ਦੀ ਲਾਲਸਾ ਹੋਰ ਪ੍ਰਬਲ ਹੋ ਗਈ ਤੇ ਭਾਈ ਲਹਿਣਾ ਜੀ ਉਸ ਦਿਨ ਦਾ ਇੰਤਜ਼ਾਰ ਕਰਨ ਲਗ ਪਏ ਕਿ ਕਦ ਜਥਾ ਜੁਆਲਾਮੁਖੀ ਲੈ ਟੁਰੀਏ ਅਤੇ ਕਰਤਾਰਪੁਰ ਜਾ ਦਰਸ਼ਨ ਕਰੀਏ । ਜਦ ਦਰਿਆ ਰਾਵੀ ਪਾਰ ਕੀਤਾ ਤਾਂ ਉਸ ਸਮੇਂ ਸੰਗਤ ਨੂੰ ਕਿਹਾ ਕਿ ਤੁਸੀਂ ਰੁਕੋ ਮੈਂ ਘੋੜੀ ਤੇ ਜਾ ਦਰਸ਼ਨ ਕਰ ਹੁਣੇ ਆਇਆ। ਕਰਤਾਰਪੁਰ ਦੀ ਵਸੋਂ ਕਾਫ਼ੀ ਹੋ ਚੁਕੀ ਸੀ । ਸੇਵਾ ਰਾਮ ਦੀਆਂ ਪਰਚੀਆਂ ਅਨੁਸਾਰ 'ਬੀਸ ਹਜ਼ਾਰ ਮਾਨੁਖ ਕੀ ਧੂਮ ਧਾਮ ਹੋਇ ਗਈ ਸੀ ।'

ਮਹਿਮਾ ਪ੍ਰਕਾਸ਼ ਵਾਰਤਕ ਦੇ ਲਿਖੇ ਮੁਤਾਬਿਕ :

'ਕੋਈ ਕਬੀਲੇ ਕਰਤਾਰਪੁਰ ਆਇ ਬਸੈ । ਭੂਖੇ ਪਿਆਸੇ ਦੀ ਟਹਿਲ ਹੋਣ ਲੱਗੀ । ਸਭ ਜਗਤ ਬਾਬੇ ਜੀ ਕੇ ਦਰਸ਼ਨ ਕੋ ਆਵੈ । ਨਿਹਾਲ ਹੋਇ ਜਾਇ । ਤੀਨ ਲੋਕ ਮੇਂ ਬਾਬੇ ਕੀ ਮਹਿਮਾ ਕਾ ਪਸਾਰਾ ਹੂਆ । ਤਬ ਲੱਖੀ ਜੰਗਲ ਸੇ ਦੁਰਗਾ ਕਾ ਸੰਗ ਆਇਆ । ਤਿਸ ਕੇ ਸਾਥ ਗੁਰੂ ਅੰਗਦ ਜੀ, ਤਦ ਨਾਮ ਲਹਿਣਾ ਥਾ । ਸੂਰਤ ਦਰਸ਼ਨ ਦੀ ਲੱਗੀ ਹੋਈ ਸੀ । ਸੰਗ ਕੋ ਛੋਡ ਕੇ ਨਿਆਰੇ ਦਰਸ਼ਨ ਕੇ ਉਠ ਚਲੇ ।'

ਲਹਿਣਾ ਜੀ ਨੇ ਗੁਰੂ ਨਾਨਕ ਜੀ ਦੇ ਚਰਨਾਂ ਤੇ ਮੱਥਾ ਰਖਿਆ। ਗੁਰੂ ਨਾਨਕ ਦੇਵ ਜੀ ਨੇ ਹੱਥੀਂ ਅਸੀਸ ਦੇਹ, ਮੱਥੇ ਹੱਥ ਰੱਖ ਦਿਤਾ। ਲਹਿਣਾ ਜੀ ਨੂੰ ਚਾਅ ਚੜ੍ਹਿਆ, ਖ਼ੁਸ਼ੀ ਮਿਲੀ । ਕੀਰਤਨ ਸੁਣਦੇ ਹੀ ਮਨ ਟਿਕ ਗਿਆ । ਰਾਤ ਪੈ ਗਈ । ਧਰਮਸਾਲ ਹੀ ਬਿਸਰਾਮ ਕੀਤਾ। ਰਾਤ ਨੂੰ ਸੁੱਤੇ ਹੀ ਸਨ ਕਿ ਸੁਪਨੇ ਵਿਚ ਕੀ ਦੇਖਦੇ ਹਨ ਜਿਸ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਉਹ ਇਸ ਦੁਆਰ ਤੇ ਝਾੜੂ ਦੇ ਰਹੀ ਹੈ:

ਗੁਰਦੁਆਰ ਨਾਂਢੀ ਅਸ਼ਟ ਭੁਜਿ, ਸਹਿ ਸਿੰਘ ਬੀਰ ਅਭੇਵ ਦਾ।

ਬੰਸਾਵਲੀਨਾਮੇ ਵਾਲੇ ਵੀ ਇਹ ਹੀ ਲਿਖਿਆ ਹੈ ਕਿ

  ਲਹਣੇ ਕੋ ਤਹਾਂ, ਦਰਸਨ ਦੇਵੀ ਕਾ ਭਇਆ।

               ਲਹਣਾ ਜੀ ਰਹੇ, ਸਾਥ ਸੰਗ ਉਠ ਗਿਆ।

58 / 156
Previous
Next