ਮਾਤਾ ਵਿਰਾਈ
ਜਦੋਂ ਬਾਲ ਜਨਮ ਲੈਂਦਾ ਹੈ ਤਦ ਤੋਂ ਹੀ ਰਿਸ਼ਤਿਆਂ ਦੀ ਡੋਰ ਉਸ ਨਾਲ ਬਣਨੀ ਸ਼ੁਰੂ ਹੋ ਜਾਂਦੀ ਹੈ । ਜਨਮ ਦੇਣ ਵਾਲੀ ਮਾਂ ਕਹਿਲਾਉਂਦੀ ਹੈ, ਉਂਗਲ ਪਕੜ ਕੇ ਚਲਣਾ ਸਿਖਾਉਣ ਵਾਲਾ ਬਾਪ । ਚਾਚਾ ਜਿਸ ਨੂੰ ਦੇਖਦੇ ਸਾਰ ਚਾਅ ਚੜ੍ਹ ਜਾਂਦਾ ਹੈ । ਮਾਸੀ ਵਿਚ ਤਾਂ ਬਾਲ ਮਾਂ ਦਾ ਹੀ ਰੂਪ ਦੇਖਦਾ ਹੈ । ਮਾਂ-ਸੀ ਜੁ ਹੋਈ । ਜਦ ਨਾਨਕੇ ਘਰ ਵਲ ਤੱਕਦਾ ਹੈ ਤਾਂ ਦੋ ਮਾਵਾਂ ਦਾ ਪਿਆਰ ਇਕੋ ਮਾ-ਮਾ ਵਿਚ ਦੇਖਦਾ ਹੈ । ਦਾਦੀ ਦਾਦਾ ਤਾਂ ਵਾਰ ਵਾਰ ਵਾਰਨੇ ਜਾਂਦੇ ਹਨ। ਉਸ ਪੋਤਰੇ ਵਿਚੋਂ ਉਹ ਆਪਣਾ ਬਾਲਪਨ ਜੀਊਂਦਾ ਮਹਿਸੂਸ ਕਰਦੇ ਹਨ । ਇਸੇ ਤਰ੍ਹਾਂ ਰਿਸ਼ਤਿਆਂ ਵਿਚੋਂ ਇਕ ਬੜਾ ਪਿਆਰਾ ਨਿਰਾਲਾ ਤੇ ਮਿੱਠਾ ਰਿਸ਼ਤਾ ਭੂਆ ਦਾ ਵੀ ਹੈ । ਭੈਣ ਨੂੰ ਪਿਆਰ ਤਾਂ ਹੁੰਦਾ ਹੀ ਹੈ ਪਰ ਜਦ ਉਸ ਦਾ ਬੱਚਾ ਉਸ ਨੂੰ ਭੂ ਜੀ ਆਖਦਾ ਹੈ ਤਾਂ ਉਹ ਪਿਆਰ ਹੋਰ ਵੀ ਡੂੰਘਾ ਹੋ ਜਾਂਦਾ ਹੈ ।
ਮਾਤਾ ਵਿਰਾਈ ਜੀ ਵੀ ਗੁਰੂ ਅੰਗਦ ਦੇਵ ਜੀ ਨਾਲ ਇਸੇ ਪਿਆਰੇ ਰਿਸ਼ਤੇ ਕਾਰਨ ਬੱਝੀ ਹੋਈ ਸੀ । ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਤਾਂ ਉਸ 'ਨੂੰ ਪਿਆਰ ਸੀ ਹੀ ਪਰ ਜਦ ਗੁਰੂ ਅੰਗਦ ਦੇਵ ਜੀ ਭੂਆ ਕਾਰਨ ਬਹੁਤ ਮਾਣ ਦੇਂਦੇ ਤਾਂ ਉਸ ਦੀ ਵੀ ਖ਼ੁਸ਼ੀ ਨਹੀਂ ਝੱਲੀ ਜਾਂਦੀ ਸੀ।
ਵਿਰਾਈ ਜੀ ਤਾਂ ਬਹੁਤ ਸਮਾਂ ਪਹਿਲਾਂ ਹੀ ਗੁਰੂ ਘਰ ਨਾਲ ਜੁੜੇ ਹੋਏ। ਸਨ । ਗੁਰੂ ਨਾਨਕ ਜਦ ਮਤੇ ਦੀ ਸਰਾਂ ਆਏ ਸਨ ਤਾਂ ਉਹ ਉਸ ਸਮੇਂ ਤੋਂ ਹੀ ਸਿੱਖੀ ਵਿਚ ਪਰਪੱਕ ਹੋ ਗਏ ਸਨ।
ਬਾਬਾ ਫੇਰੂ ਮੱਲ ਜੀ ਦੀ ਵਿਰਾਈ ਮੂੰਹ ਬੋਲੀ ਭੈਣ ਸੀ । ਬਾਬਾ ਫੇਰੂ ਮੱਲ ਜੀ ਦੇ ਚਾਰ ਭਰਾ ਸਨ । ਵੱਡਾ ਰਾਜਾਨੀ, ਦੂਜਾ ਗੁਰਯਾ, ਤੀਜੇ ਫੇਰੂ ਮੱਲ ਅਤੇ ਚੌਥੇ ਅਰਥੀ ਮੱਲ ਸਨ । ਫੇਰੂ ਜੀ ਦੇ ਨਾਨਕੇ ਮਘੋਵਾਲ (ਗੁਜਰਾਤ) ਤੋਂ ਮਤੇ ਦੀ ਸਰਾਂ ਆ ਗਏ ਸਨ । ਉੱਥੇ ਹੀ ਉਨ੍ਹਾਂ ਪੜ੍ਹਾਈ ਲਿਖਾਈ ਕੀਤੀ। ਫੇਰੂ ਮੱਲ ਜੀ ਫ਼ਾਰਸੀ ਦੇ ਗਿਆਤਾ ਸਨ । ਹਿਸਾਬ-ਕਿਤਾਬ ਵੀ ਚੰਗਾ ਕਰਨ ਲੱਗ ਪਏ