ਗੁਰਗੱਦੀ ਕਿਸੇ ਜਾਇਦਾਦ, ਜ਼ਮੀਨ ਜਾਂ ਮਾਲ ਨੂੰ ਮੱਲ ਮਾਰਨ ਦਾ ਨਾਂ ਨਹੀਂ ਹੈ। ਇਹ ਤਾਂ ਜੋਤਿ ਦਾ ਹੀ ਪ੍ਰਕਾਸ਼ ਹੈ। ਫਿਰ ਜਿਸ ਨੇ ਗੁਰੂ ਨਾਨਕ ਵਰਗੇ ਨੂੰ ਰੀਝਾ ਲਿਆ ਉਸ ਵਿਚ ਪਕੜ ਵਰਗੀ ਕੋਈ ਸ਼ੈ ਕਿਥੇ ਰਹਿਣੀ ਸੀ। ਭਾਈ ਗੁਰਦਾਸ ਜੀ ਨੇ ਇਸੇ ਲਈ ਉਚੇਚਾ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਹੱਥੋਂ ਮਿਲੀ ਬਖ਼ਸ਼ਿਸ਼ ਲੈ ਕੇ ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਛੱਡ ਦਿੱਤਾ । ਉਸ ਮਿਲੀ ਬਖ਼ਸ਼ਿਸ਼ ਸਦਕਾ ਦੂਜੇ ਪਾਤਸ਼ਾਹ ਦੀ ਵੀ ਸਿਫ਼ਤ ਸਭ ਪਾਸੇ ਫੈਲ ਗਈ । ਉਹ ਜੋਤਿ ਹੁਣ ਖਡੂਰ ਸਾਹਿਬ ਵਿਖੇ ਚਾਨਣ ਖਿਲੇਰਨ ਲੱਗ ਪਈ।
ਗੁਰੂ ਨਾਨਕ ਦੇਵ ਜੀ ਮਾਈ ਵਿਰਾਈ ਦੇ ਪਿੰਡ ਸੰਘਰ ਪਹਿਲੀ ਉਦਾਸੀ ਵੇਲੇ ਆਏ । ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਮਤੇ ਦੀ ਸਰਾਂ ਤੇ ਫਿਰ ਖਡੂਰ ਸਾਹਿਬ ਚਰਨ ਪਾਏ ਸਨ । ਗੁਰੂ ਨਾਨਕ ਦੇਵ ਜੀ ਦੀ ਉਹ ਨਾਮ ਲੇਵਾ ਸੀ । ਗੁਰੂ ਨਾਨਕ ਦੇਵ ਜੀ ਨੂੰ ਜਦ ਵਿਰਾਈ ਜੀ ਨੇ ਕੁਝ ਚਿਰ ਉਸ ਦੇ ਘਰ ਟਿਕਣ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਫ਼ਰਮਾਇਆ ਸੀ : ਕੁਝ ਚਿਰ ਨਹੀਂ ਬਹੁਤ ਚਿਰ ਤੁਹਾਡੇ ਘਰ ਰਵਾਂਗੇ । ਇਸੇ ਮੰਜੀ ਤੇ ਟਿਕਾਂਗ । ਗੁਰੂ ਜੀ ਨੇ ਆਪਣਾ ਬਚਨ ਨਿਭਾਇਆ ਅਤੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਵਿਰਾਈ ਦੇ ਘਰ ਕਿਤਨਾ ਚਿਰ ਰਹੇ ।
ਗੁਰੂ ਅੰਗਦ ਦੇਵ ਜੀ ਨੇ ਮਾਈ ਵਿਰਾਈ ਨੂੰ ਇਹ ਹੁਕਮ ਦੇ ਰਖਿਆ ਸੀ ਕਿ ਗੱਲ ਬਾਹਰ ਨਹੀਂ ਕਰਨੀ । ਮਾਈ ਵਿਰਾਈ ਨੇ ਹੁਕਮ ਮੰਨ ਕਿਸੇ ਹੋਰ ਨੂੰ ਨਾ ਦਸਿਆ । ਸਮੇਂ ਸਿਰ ਪ੍ਰਸ਼ਾਦ ਪਹੁੰਚਾ ਦੇਂਦੀ । ਗੁਰੂ ਜੀ ਨਾਮ-ਰਸ ਲੀਨ ਰਹਿੰਦੇ । ਇਥੋਂ ਤੱਕ ਕਿ ਜਦ ਪੁੱਤਰ ਤੇ ਪਤਨੀ ਖੀਵੀ ਜੀ ਵੀ ਆਏ ਤਾਂ ਮਾਈ ਵਿਰਾਈ ਨੇ ਭਲ ਨਾ ਭਲਾਈ । ਮਾਈ ਵਿਰਾਈ ਜੀ ਹੁਕਮੀ ਬੰਦਾ ਸੀ । ਉਂਜ ਮਾਈ ਵਿਚ ਵੇਦਨਾ ਉਠੇ ਕਿ ਐਸਾ ਕਿਉਂ ਕਰ ਰਹੇ ਹਨ ਗੁਰੂ ਅੰਗਦ ਦੇਵ ਜੀ, ਪਰ ਪੁੱਛ ਨਾ ਸਕੇ । ਇਤਨਾ ਹੋਰ ਲਿਖਣਾ ਵੀ ਠੀਕ ਰਹੇਗਾ ਕਿ ਮਾਈ ਦੀ ਸ਼ਖ਼ਸੀਅਤ ਵੀ ਨਾਮ ਨਾਲ ਸਵਾਰੀ ਹੋਈ ਸੀ । ਜੋ ਮੱਤ ਗੁਰੂ ਨਾਨਕ ਦੇਵ ਜੀ ਨੇ ਮਾਈ ਨੂੰ ਦਿਤੀ ਸੀ ਕਿ 'ਜੱਗ ਵਿਚ ਵੱਸੋ, ਵੈਰਾਗ ਵਿਚ ਰਸੋ, ਜਾਣੋ ਗਿਆਨ ਨਾਲ, ਜੁੜੋ ਪ੍ਰੇਮ ਨਾਲ ਤੇ ਰਹੋ ਸਦਾ ਖਿੜੇ ਮੱਥੇ ਮਿੱਠੇ ਮਿੱਠੇ ਉਮਾਹ ਵਿਚ', ਉਹ ਉਸ ਨੂੰ ਕਦੇ ਨਹੀਂ ਸੀ ਭੁੱਲਦਾ। ਹਰ ਇਕ ਨੂੰ ਮਾਈ ਇਹ ਹੀ ਕਹਿੰਦੀ ਸੀ ਕਿ ਕਦੇ ਬਾਣੀ ਨਾ ਵਿਸਰੇ, ਨਾਮ ਨਾ ਭੁੱਲੇ, ਪਿਆਸ ਰਹੇ ਸਦਾ ਚਰਨਾਂ ਦੀ ਤੇ ਰਜ਼ਾ ਲੱਗੇ ਮਿੱਠੀ ਤਾਂ ਕਦੀ ਵਿਛੋੜਾ ਨਹੀਂ ਹੋਣ ਲੱਗਾ । ਇਹ