ਨਾਨਕ ਦੇਖਿ ਦਿਖਾਈਐ, ਹਉ ਸਦ ਬਲਿਹਾਰੈ ਜਾਸੁ ॥
-ਸਿਰੀਰਾਗੁ ਮ: ੧, ਪੰਨਾ ੧੮
ਮਾਈ ਚੁੱਪ ਰਹੀ । ਹੁਣ ਸਾਰਿਆਂ ਨੇ ਜੋਦੜੀ ਕੀਤੀ ਕਿ ਪਤਾ ਦੱਸ ਦਿਓ ਕਿਥੇ ਬਿਰਾਜ ਰਹੇ ਹਨ ਗੁਰੂ ਅੰਗਦ ਦੇਵ ਜੀ ? ਮਾਈ ਨੇ ਹੁਣ ਇਤਨਾ ਕਿਹਾ ਕਿ ਗੁਰੂ ਜੀ ਆਪੇ ਜਾਣਦੇ ਹਨ ਕਿ ਕਿਸ ਵੇਲੇ ਸੰਗਤਾਂ ਵਿਚ ਵਿਚਰਨਾ ਹੈ। ਇਹ ਹੱਠ ਕੋਈ ਚੰਗਾ ਨਹੀਂ। ਰਜ਼ਾ ਵਿਚ ਰਹਿਣ ਦਾ ਹੋਰ ਹੀ ਸਵਾਦ ਹੈ। ਬਾਬਾ ਜੀ ਨੇ ਕਿਹਾ ਕਿ ਪੁਕਾਰ ਪਾਉਣੀ ਕੋਈ ਰਜ਼ਾ ਮੇਟਣੀ ਨਹੀਂ । ਬਾਲ ਨੇ ਪਿਤਾ ਨੂੰ ਪੁਕਾਰ ਪਾਉਣੀ ਹੀ ਹੈ। ਮਹਿਮਾ ਪ੍ਰਕਾਸ਼ ਵਾਰਤਕ ਵਿਚ ਲਿਖਿਆ ਹੈ ਕਿ ਬਾਬਾ ਬੁੱਢਾ ਜੀ ਨੇ ਕਿਹਾ ਕਿ ਸਾਨੂੰ ਮਾਲੂਮ ਹੋਇਆ ਹੈ ਕਿ ਗੁਰੂ ਤੇਰੇ ਘਰ ਮਹਿ ਹੀ ਹੈ । ਤੈਨੂੰ ਦੱਸਣ ਦੀ ਆਗਿਆ ਨਹੀਂ । ਇਹ ਅਸੀਂ ਜਾਣ ਗਏ ਹਾਂ । ਬਲਵੰਡ ਰਬਾਬੀ ਸਾਡੇ ਨਾਲ ਹੈ । ਗੁਰੂ ਨਾਨਕ ਦੇਵ ਜੀ ਇਸ ਦੀ ਬਾਂਹ ਗੁਰੂ ਅੰਗਦ ਦੇਵ ਜੀ ਨੂੰ ਫੜਾ ਗਏ ਸਨ ।
ਮਾਤਾ ਵਿਰਾਈ ਦੇ ਘਰ ਪੁੱਜ ਬਲਵੰਡ ਨੂੰ ਬਾਬਾ ਬੁੱਢਾ ਜੀ ਨੇ ਕਿਹਾ, 'ਰਬਾਬ ਵਜਾਇ ਸ਼ਬਦ ਗਾਓ । ਆਪੇ ਗੁਰੂ ਨਾਨਕ ਦੀ ਅਵਾਜ਼ ਸੁਣ ਬਾਹਰ ਆ ਜਾਣਗੇ । ਐਸਾ ਹੀ ਹੋਇਆ। ਰਬਾਬੀ ਨੇ ਜਦ ਸ਼ਬਦ ਗਾਇਆ, ਗੁਰੂ ਅੰਗਦ ਦੇਵ ਜੀ ਬਾਹਰ ਆਏ । ਮੁਖੋਂ ਵਾਹ ਵਾਹ ਦੇ ਬਚਨ ਕੀਤੇ । ਸਭ ਨੂੰ ਦੇਖ ਮੁਸਕਰਾਏ ਕਿ ਭਲੀ ਵਿਉਂਤ ਬਾਬਾ ਬੁੱਢਾ ਜੀ ਨੇ ਕੱਢੀ।
ਅਸਲ ਗੱਲ ਪ੍ਰਗਟ ਕਰ ਦਿਤੀ ਕਿ ਗੁਰੂ ਨੂੰ ਪਾਉਣਾ ਹੋਵੇ, ਰੀਝਾਣਾ ਹੋਵੇ, ਮਿਲਣਾ ਹੋਵੇ ਤੇ ਚਰਨ ਪਰਸਨੇ ਹੋਣ ਤਾਂ ਰਾਹ ਇਕੋ ਕੀਰਤਨ ਹੈ। ਕੀਰਤਨ ਸੁਣ, ਉਹ ਗੁਰੂ ਪਰਤੱਖ ਹੋ ਉਠਦਾ ਹੈ।
ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਇਸ ਤਰ੍ਹਾਂ ਗੋਸ਼ਾ ਨਹੀਂ ਹੋ ਬੈਠਣਾ ਸੰਗਤਾਂ ਨੂੰ ਵਿਆਕੁਲ ਕਰ ਰਿਹਾ ਹੈ । ਬਗ਼ੈਰ ਮਾਝੀ ਦੇ ਸੰਗਤ ਦਾ ਜਹਾਜ਼ ਕਿਨਾਰੇ ਕਿਸ ਤਰ੍ਹਾਂ ਪਵੇਗਾ ਅਤੇ ਫਿਰ ਗੁਰੂ ਨਾਨਕ ਦੇਵ ਜੀ ਦਾ ਤਾਂ ਆਪ ਜੀ ਨੂੰ ਬਚਨ ਹੈ : 'ਜਗਤ ਕੋ ਉਪਦੇਸ਼ ਕਰਨਾ ।' ਕਿਰਪਾ ਕਰ ਕੇ ਬਾਹਰ ਚਲੀਏ ।
ਬਾਬਾ ਬੁੱਢਾ ਜੀ ਨੇ ਜਦ 'ਸਹਿ ਟਿਕਾ ਦਿਤੋ ਸੁ ਜੀਵਦੈ" ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਈਰਖਾ ਫੈਲਦੀ ਦੇਖ ਫਰਮਾਇਆ ਸੀ ਕਿ 'ਖਡੂਰ
.........................
1. ਰਾਮਕਲੀ ਕੀ ਵਾਰ, ਪੰਨਾ ੯੬੭