ਸਾਹਿਬ ਵਿਰਾਈ ਜੀ ਦੇ ਘਰ ਸਾਡੇ ਬੈਠਣ ਦੀ ਮੰਜੀ ਹੈ, ਉਸ ਪਰ ਜਾਇ ਕਰ ਤੁਮ ਬੈਠੇ । ਮੇਰਾ ਸਿੰਘਾਸਨ ਵਹੀਂ ਹੈ। ਅਸੀਂ ਤੁਹਾਡੇ ਪਾਸ ਆਵਾਂਗੇ ।' ਇਹ ਵਿਰਾਈ ਜੀ ਪ੍ਰਤੀ ਪਿਆਰ ਨਹੀਂ ਸਗੋਂ ਉਸ ਪ੍ਰਤੀ ਮਾਣ ਵੀ ਸੀ। ਆਪਣੇ ਬਚਨਾਂ ਤੇ ਪਹਿਰਾ ਦੇਣ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆਏ ਸਨ।
ਵਿਰਾਈ ਜੀ ਬੜੀ ਵਿਸ਼ਵਾਸੀ ਔਰਤ ਸੀ। ਹਰ ਇਕ ਨਾਲ ਬੜਾ ਹੀ ਪਿਆਰ ਕਰਦੇ । ਇਕ ਵਾਰ ਜਦ ਬਾਬਾ ਤਖ਼ਤ ਮੱਲ ਜੀ ਨੇ ਬਾਬਾ ਫੇਰੂ ਮੱਲ ਤੇ ਹਿਸਾਬ ਠੀਕ ਨਾ ਰੱਖਣ ਦਾ ਦੋਸ਼ ਲਗਾਇਆ ਤਾਂ ਗੁਰੂ ਅੰਗਦ ਦੇਵ ਜੀ ਨੇ ਵਿਰਾਈ ਜੀ ਕੋਲ ਜਾ ਕੇ ਪਿਤਾ ਤਖ਼ਤ ਮੱਲ ਨੂੰ ਸਮਝਾਉਣ ਵਾਸਤੇ ਕਿਹਾ ਪਰ ਵਿਰਾਈ ਜੀ ਬੜੇ ਹੀ ਸੁਲਝੇ ਵਿਚਾਰਾਂ ਦੇ ਹੋਣ ਕਾਰਨ ਉਨ੍ਹਾਂ ਨੇ ਅੰਗਦ ਦੇਵ ਜੀ ਨੂੰ ਸਮਝਾਇਆ: ਪਿਤਾ ਜੀ ਮੇਰਾ ਕਿਹਾ ਟਾਲਣਗੇ ਤਾਂ ਨਹੀਂ ਪਰ ਇਸ ਤਰ੍ਹਾਂ ਦਾਗ਼ ਲੱਗ ਜਾਵੇਗਾ। ਫੇਰੂ ਮੱਲ ਜੀ ਸਾਫ਼, ਸਿੱਧੇ ਤੇ ਇਮਾਨਦਾਰ ਹਨ। ਚੰਗਾ ਇਹ ਹੀ ਹੈ ਕਿ ਪਿਤਾ ਜੀ ਨੂੰ ਆਖੋ ਕਿ ਇਕ ਵਾਰ ਦੁਬਾਰਾ ਹਿਸਾਬ ਕਰਨ । ਹਿਸਾਬ ਫਿਰ ਕੀਤਾ ਗਿਆ । ਗਲਤੀ ਪਕੜੀ ਗਈ । ਦਾਗ਼ ਲੱਥਾ। ਵਿਰਾਈ ਜੀ ਦੀ ਦੂਰ ਦ੍ਰਿਸ਼ਟੀ ਵਾਲੀ ਸਮਝ ਕੰਮ ਆਈ।
ਮਾਤਾ ਵਿਰਾਈ ਜੀ ਨਾਲ ਗੁਰੂ ਅੰਗਦ ਦੇਵ ਜੀ ਦਾ ਬੜਾ ਹੀ ਪਿਆਰ ਤੇ ਸਨੇਹ ਸੀ। ਉਹ ਵੀ ਜਦ ਮਤੇ ਦੀ ਸਰਾਂ ਪਿਤਾ ਕੋਲ ਆਉਂਦੇ ਤਾਂ ਲਹਿਣਾ ਜੀ ਵੀ ਉਨ੍ਹਾਂ ਨੂੰ ਮਿਲਣ ਜ਼ਰੂਰ ਆਉਂਦੇ । ਕਈ ਵਾਰੀ ਤਾਂ ਖਡੂਰ ਸਾਹਿਬ ਵੀ ਨਾਲ ਹੀ ਆ ਜਾਂਦੇ ਸਨ । ਖਡੂਰ ਸਾਹਿਬ ਦੇ ਨਾਲ ਹੀ ਸੰਘਰ ਸੀ । ਮਾਈ ਵਿਰਾਈ ਜੀ ਨੇ ਵਿਚ ਪੈ ਕੇ ਸੰਘਰ ਦੇ ਹੀ ਬਾਹੂਕਾਰ ਦੇਵੀ ਚੰਦ ਮਰਵਾਹ ਖੱਤਰੀ ਦੀ ਪੁੱਤਰੀ ਬੀਬੀ ਖੀਵੀ ਨਾਲ ਰਿਸ਼ਤਾ ਕਰਵਾ ਦਿਤਾ। ਖੀਵੀ ਜੀ ਵੀ ਮਿੱਠੇ ਸੁਭਾਅ ਦੇ ਸਨ ਤੇ ਸਬਰ ਤੇ ਸੰਤੋਖ ਦੀ ਮੂਰਤ ਸਨ।
ਵਿਰਾਈ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਬੜੀ ਪ੍ਰੇਮ ਤੇ ਭਗਤੀ ਭਾਵਨਾ ਨਾਲ ਕਰਦੀ ਸੀ । ਉਨ੍ਹਾਂ ਦੀ ਆਗਿਆ ਅਨੁਸਾਰ ਪਾਉ-ਭਰ (ਇਕ ਪਾ ਦੀ) ਅਲੂਣੀ ਅਤੇ ਰੁੱਖੀ ਰੋਟੀ ਪਕਾ ਕੇ ਨਿਤ ਗੁਰੂ ਸਾਹਿਬ ਨੂੰ ਦੇਂਦੀ ਸੀ । ਜਿਸ ਦੇ ਅਧਾਰ ਤੇ ਗੁਰੂ ਅੰਗਦ ਦੇਵ ਜੀ ਅੱਠ ਪਹਿਰ ਗੁਜ਼ਾਰਦੇ ਸਨ ਤਾਂ ਹੀ ਕਈਆਂ ਨੇ ਇਨ੍ਹਾਂ ਨੂੰ ਭਿਰਾਈ ਵੀ ਕਿਹਾ ਹੈ । ਭਿਰਾਈ ਮੁਲਤਾਨ ਵਿਚ ਇਕ ਪੀਰਖਾਨੇ ਦਾ ਪੁਜਾਰੀ ਸੀ ਜੋ ਇਸ ਪਰਕਾਰ ਦੀਆਂ ਰੋਟੀਆਂ ਪਕਾ ਕੇ ਵੰਡਦਾ ਸੀ । ਉਸ ਰੋਟੀ ਨੂੰ ਭਰਾਈ ਆਖਿਆ ਜਾਂਦਾ ਸੀ । ਇਸੇ ਕਾਰਨ ਜਦ