ਮਾਤਾ ਵਿਰਾਈ ਜੀ ਵੀ ਰੋਟੀ ਲਿਆਂਦੇ ਤਾਂ ਉਨ੍ਹਾਂ ਨੂੰ ਕੁਝ ਭਿਰਾਈ ਵੀ ਆਖਣ ਲੱਗ ਪਏ ।
ਮਾਤਾ ਜੀ ਹਰ ਇਕ ਨੂੰ ਮੂੰਹੋਂ ਅਸੀਸਾਂ ਹੀ ਦੇਂਦੇ ਰਹਿੰਦੇ । ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੀ ਸੁਣਾਂਦੇ ਰਹਿੰਦੇ । ਸੇਵਾ ਕਰਦੇ ਰਹਿੰਦੇ ਅਤੇ ਮੁੱਖ ਵਿਚ ਹਰ ਸਮੇਂ ਜਪੁਜੀ ਦਾ ਪਾਠ ਰਹਿੰਦਾ। ਸਭ ਨੂੰ ਕਹਿੰਦੇ ਕਿ ਚਾਰ ਗੱਲਾਂ ਜੀਵ ਨੂੰ ਕਦੇ ਨਹੀਂ ਭੁਲਣੀਆਂ ਚਾਹੀਦੀਆਂ:
ਪਹਿਲੀ : ਕਦੀ ਨਾਮ ਨਾ ਭੁੱਲੇ ।
ਦੂਜੀ : ਵਾਹਿਗੁਰੂ ਦੇ ਚਰਨਾਂ ਵਿਚ ਹਮੇਸ਼ਾ ਧਿਆਨ ਰਹੇ।
ਤੀਜੀ : ਬਾਣੀ ਨਾ ਵਿਸਰੇ ।
ਚੌਥੀ : ਉਸ ਦੀ ਰਜ਼ਾ ਮਿੱਠੀ ਲਗੇ ।
ਮਨੁੱਖ ਨੂੰ ਇਹ ਚਾਰੇ ਗੱਲਾਂ ਜੀਵਨ ਦਾ ਸਹੀ ਰਾਹ ਦਿਖਾਉਂਦੀਆਂ ਹਨ । ਇਹ ਇਕ ਐਸਾ ਉਪਦੇਸ਼ ਹੈ ਜੋ ਵਿਰਾਈ ਜੀ ਸਾਨੂੰ ਜੀਵਨ ਸੁਖੀ ਕਰਨ ਲਈ ਦੇ ਗਏ ਸਨ । ਜੇ ਇਨ੍ਹਾਂ ਗੱਲਾਂ ਉੱਤੇ ਅਮਲ ਕੀਤਾ ਜਾਵੇ ਤਾਂ ਹੀ ਵਾਹਿਗੁਰੂ ਸਾਡੇ ਕੋਲ ਖੜਾ ਦਿਖੇਗਾ । ਦਰਸ਼ਨਾਂ ਲਈ ਲੋਚਦੀ ਇਕ ਹੋਰ ਮਾਈ ਹੱਸੋ ਬਾਈ ਨੂੰ ਉਨ੍ਹਾਂ ਇਕ ਵਾਰੀ ਉਪਦੇਸ਼ ਦੇ ਸਮਝਾਇਆ । ਗੁਰੂ ਭਗਤੀ ਵਿਚ ਵਿਘਨ ਨਹੀਂ ਪਾਈਦਾ । ਚਾਹੇ ਹੰਸੋ ਅਨਪੜ੍ਹ ਸੀ । ਕੇਵਲ ਗੁਰੂ ਦਰਸ਼ਨਾਂ ਲਈ ਹੀ ਉਸ ਦਾ ਮਨ ਕਰਦਾ ਸੀ ਪਰ ਵਿਰਾਈ ਜੀ ਨੇ ਇਸ ਭਾਵ ਨਾਲ ਸਮਝਾਇਆ ਕਿ ਉਸ ਹੰਸੋ ਬਾਈ ਨੂੰ ਬੜੀ ਚੰਗੀ ਤਰ੍ਹਾਂ ਨਾਲ ਸਮਝ ਆ ਗਈ । ਹੰਸੋ ਬਾਈ ਜਾਣਦੀ ਹੀ ਸੀ ਵਿਰਾਈ ਰਾਹੀਂ ਹੀ ਉਹ ਗੁਰੂ ਦਰਸ਼ਨ ਕਰ ਸਕਦੀ ਹੈ । ਉਨ੍ਹਾਂ ਦਾ ਪ੍ਰਭਾਵ ਹੀ ਐਸਾ ਸੀ । ਤਾਂ ਹੀ ਕਈਆਂ ਨੇ ਇਨ੍ਹਾਂ ਨੂੰ ਸਭਰਾਈ ਵੀ ਆਖਿਆ ਹੈ ਜਿਸ ਦਾ ਭਾਵ ਹੀ ਸਭਨਾਂ ਵਿਚੋਂ ਵੱਧ ਕੇ ਪ੍ਰਕਾਸ਼ ਕਰਨ ਵਾਲੀ ਪ੍ਰਧਾਨ ਰਾਣੀ ਹੁੰਦਾ ਹੈ।
ਵਿਰਾਈ ਨਿਰਾ ਕਥਨ ਨਹੀਂ ਸੀ ਕਰਦੀ ਕਿ ਰਜ਼ਾ ਮਿੱਠੀ ਲੱਗੇ, ਸਗੋਂ ਰਜ਼ਾ ਵਿਚ ਰਹਿਣ ਵਾਲੀ ਵੀ ਔਰਤ ਸੀ । 6 ਮਹੀਨੇ ਗੁਰੂ ਅੰਗਦ ਦੇਵ ਜੀ ਉਨ੍ਹਾਂ ਦੇ ਘਰ ਰਹੇ । ਗੁਰੂ ਅੰਗਦ ਦੇਵ ਜੀ ਕੋਠੜੀ ਵਿਚ ਜਾ ਬੈਠੇ ਸਨ ਅਤੇ ਵਿਰਾਈ ਜੀ ਨੂੰ ਬਾਹਰੋਂ ਤਾਲਾ ਲਗਾ ਕੇ ਕਿਸੇ ਨੂੰ ਨਾ ਕਹਿਣ ਲਈ ਕਿਹਾ ਸੀ। ਵਿਰਾਈ ਜੀ ਨੇ ਉਸੇ ਤਰ੍ਹਾਂ ਆਗਿਆ ਤੇ ਪਹਿਰਾ ਦਿਤਾ । ਬਾਬਾ ਬੁੱਢਾ ਜੀ ਦੇ ਕਹਿਣ 'ਤੇ ਵੀ ਕਵਾੜ ਨਹੀਂ ਖੋਲ੍ਹਿਆ । ਚਾਹੇ ਬਾਬਾ ਬੁੱਢਾ ਜੀ ਜਾਣ