ਗਏ ਸਨ ਕਿ ਵਿਰਾਈ ਦੇ ਮੂੰਹ ਤੇ ਜੋ ਰੌਣਕ ਹੈ, ਜਲੌ ਹੈ ਉਹ ਗੁਰੂ ਘਰ ਹੋਣ ਕਾਰਨ ਹੈ। ਸੋ ਵਿਰਾਈ ਦਾ ਜਵਾਬ ਉਡੀਕੇ ਬਿਨਾਂ ਹੀ ਘਰ ਵਲ ਵੱਧ ਗਏ ਸਨ । ਮਾਈ ਦੇ ਘਰ ਤਿਲਕ ਹੋਇਆ ਸੀ।
ਵਿਰਾਈ ਹਰ ਆਏ ਗਏ ਦੀ ਸੇਵਾ ਵੀ ਬੜੇ ਪਿਆਰ ਤੇ ਉਤਸ਼ਾਹ ਨਾਲ ਕਰਦੀ । ਜਦ ਤਪਿਆਣੇ (ਤਪ ਅਸਥਾਨ) ਵਿਚ ਸੁਣਿਆ ਗੰਗੀ ਕੋਲੋਂ ਕਿ ਕੋਈ ਪ੍ਰਾਹੁਣੇ ਆਏ ਹਨ ਤਾਂ ਸਿੱਧੀ ਘਰ ਪੁੱਜੀ । ਪ੍ਰਾਹੁਣੇ ਕਹਿ ਚਲੇ ਗਏ ਸਨ ਕਿ ਹੁਣੇ ਆਏ ਤਾਂ ਝਟ ਉਨ੍ਹਾਂ ਦੇ ਆਦਰ ਸਤਿਕਾਰ ਲਈ ਜੁਟ ਗਏ । ਵਿਹੜੇ ਵਿਚ ਦੋ ਇਕ ਵੱਡੇ ਮੰਜੇ ਡੁਹਾਏ । ਧੋਬੀ ਦੇ ਧੋਤੇ ਖੇਸ ਵਿਛਾਏ । ਪੀੜ੍ਹੀਆਂ ਤੇ ਚਟਾਈਆਂ ਵਿਛਾਈਆਂ, ਮੂਹੜੇ ਡਾਹੇ । ਫਿਰ ਦੁੱਧ ਵੀ ਠੰਢਾ ਕੀਤਾ । ਛੰਨੇ ਮੰਜਵਾ ਲਏ । ਗੰਗੀ ਨੂੰ ਰੋਟੀ ਦਾਲ ਪਕਾਣ ਲਈ ਵੀ ਕਹਿ ਦਿਤਾ। ਇਸ ਤਰ੍ਹਾਂ ਉਹ ਹਰ ਆਏ ਗਏ ਦੀ ਸੇਵਾ ਬੜੀ ਰੀਝ ਨਾਲ ਬਗ਼ੈਰ ਦੱਸੇ ਕਰਦੀ।
ਜਦ ਗੁਰੂ ਅੰਗਦ ਦੇਵ ਜੀ ਪ੍ਰਗਟ ਹੋ ਗਏ ਤਾਂ ਉਸ ਅਨੁਭਵ ਕਰ ਲਿਆ ਕਿ ਖ਼ਬਰ ਚਾਰੇ ਪਾਸੇ ਝੱਟ ਹੀ ਫੈਲ ਜਾਣੀ ਹੈ ਤੇ ਸੰਗਤਾਂ ਦੀ ਭੀੜ ਲਗ ਜਾਣੀ ਹੈ। ਸੋ ਲੰਗਰ ਜ਼ਰੂਰੀ ਹੈ। ਲੰਗਰ ਦਾ ਆਹਰ ਕਰਨ ਲਈ ਜੁਟ ਪਈ।
ਮਾਤਾ ਵਿਰਾਈ ਜੀ ਨੇ ਮਾਤਾ ਖੀਵੀ ਜੀ ਨੂੰ ਵੀ ਬੁਲਾ ਭੇਜਿਆ । ਜਦ ਖੀਵੀ ਜੀ ਖਡੂਰ ਪਹੁੰਚੇ ਤਾਂ ਗੁਰੂ ਚਰਨਾਂ ਵਿਚ ਡਿੱਗ ਕੇ ਮਾਤਾ ਖੀਵੀ ਜੀ ਨੇ ਆਪਣੇ ਲਈ ਦਰਸ਼ਨ ਦਾਤ ਰੋਜ਼ ਲੈਣ ਲਈ ਕਿਹਾ ਤਾਂ ਗੁਰੂ ਅੰਗਦ ਦੇਵ ਜੀ ਤਦ ਬੋਲੇ : 'ਜਦੋਂ ਮੇਰੇ ਦਾਤਾ ਨੇ ਮੈਨੂੰ ਸ਼ਬਦ ਦਾਨ ਕਰਨ ਦਾ ਵਰ ਬਖ਼ਸ਼ਿਆ ਸੀ ਤੇਰੇ ਹਿੱਸੇ ਅੰਨ ਦੇਣ ਦਾ ਕੜਛਾ ਆਇਆ ਸੀ, ਵਰਤਾ '
ਮਾਤਾ ਵਿਰਾਈ ਜੀ ਬੜੇ ਸੂਝ ਵਾਲੇ ਸਨ । ਝਟਪਟ ਵੱਡੀ ਕੜਛੀ ਲਿਆ ਕੇ ਸਾਹਿਬਾਂ ਦੇ ਅੱਗੇ ਧਰ ਦਿਤੀ ਤੇ ਕਿਹਾ,'ਜੇ ਸ਼ਬਦ ਦਾਨ ਦਾ ਕੜਛਾ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਸੌਂਪਿਆ ਸੀ ਤਾਂ ਅੰਨ ਦਾਨ ਦਾ ਇਹ ਕੜਛਾ ਆਪ ਆਪਣੇ ਹੱਥੀਂ ਮੇਰੀ ਭਰਜਾਈ ਨੂੰ ਦਾਨ ਕਰੋ ।' ਗੁਰੂ ਅੰਗਦ ਦੇਵ ਜੀ ਮੁਸਕਰਾਏ ਤੇ ਉਨ੍ਹਾਂ ਕੜਛਾ ਖੀਵੀ ਜੀ ਨੂੰ ਦਿਤਾ।
ਮਾਤਾ ਵਿਰਾਈ ਜੀ ਨੂੰ ਨਾਲ ਲੈ ਕੇ ਉਹ ਲੰਗਰ ਵੱਲ ਆਈ ਤੇ ਪੀਹੜਾ ਡਾਹ ਕੇ ਬਿਠਾਇਆ ਤੇ ਕਿਹਾ, 'ਮੇਰੇ ਰਾਜ ਜੋਗ ਦੇ ਰਾਜੇ ਵੀਰ ਦੀ ਰਾਣੀ ! ਵਰਤਾ। ਹੁਕਮ ਹੈ ਦਾਤੇ ਦਾ ਵਰਤਾ । ਤੇਰੇ ਦਵਾਰਿਉਂ ਕੋਈ ਖਾਲੀ ਨਾ ਜਾਵੇ । ਦੇਖ ਗੁਰੂ ਨਾਨਕ ਦਾ ਗ੍ਰਹਿਸਤ ਨਿਰਬਾਣ ਅਤੀਤ ਹੈ । ਤੇਰਾ ਪਤੀ ਅਤੀਤ