ਬੀਬੀ ਅਮਰੋ ਜਦ ਸਿਆਣੀ ਉਮਰ ਦੇ ਹੋਏ ਤਾਂ ਰਿਸ਼ਤੇ ਆਉਣ ਲੱਗ ਪਏ ਸਨ । ਗੁਰੂ ਅੰਗਦ ਦੇਵ ਜੀ ਨੇ ਬੱਚੀ ਦੀ ਕੁੜਮਾਈ ਬਾਸਰਕੇ (ਅੰਮ੍ਰਿਤਸਰ ਦੇ ਨੇੜੇ-ਜੋ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਅਸਥਾਨ ਵੀ ਹੈ) ਗੁਰੂ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ ਭਾਈ ਮਾਣਕ ਚੰਦ ਦੇ ਪੁੱਤਰ ਬਾਬਾ ਜੱਸੂ ਨਾਲ ਕਰ ਦਿੱਤੀ । ਜੱਸੂ ਦੇ ਦਾਦਾ ਬਾਬਾ ਤੇਜਭਾਨ ਜੀ ਵੀ ਇਕ ਉਘੇ ਵਪਾਰੀ ਸਨ । ਉਹ ਵੀ ਧੀਰਜ, ਧਰਮ ਤੇ ਭਗਤੀ ਦੀ ਮੂਰਤ ਸਨ । ਉਨ੍ਹਾਂ ਦੇ ਚਾਰੇ ਹੀ ਬੇਟੇ, ਗੁਰੂ ਅਮਰਦਾਸ ਜੀ, ਭਾਈ ਈਸ਼ਰ ਦਾਸ ਜੀ (ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਸਨ), ਬਾਬਾ ਖੇਮ ਰਾਇ ਤੇ ਬਾਬਾ ਮਾਣਕ ਚੰਦ ਆਗਿਆਕਾਰ ਤੇ ਭਗਤੀ ਵਾਲੇ ਸਨ ।
ਬਾਸਰਕੇ ਪਿੰਡ, ਉਹ ਅਦੁੱਤੀ ਪਿੰਡ ਹੈ, ਜਿਥੋਂ ਭਾਈ ਅਮਰਦਾਸ ਜੀ ਨੂੰ ਨਾ ਸਿਰਫ਼ ਜੀਵਨ ਰਾਹ ਮਿਲਿਆ, ਸਗੋਂ ਸੰਸਾਰ ਨੂੰ ਸੋਝੀ ਵੀ ਕਿ ਜੋ ਕੁਝ ਪ੍ਰਾਪਤ ਕਰਨਾ ਹੈ, ਗੁਰੂ-ਚਰਨਾਂ ਤੋਂ । ਇਥੇ ਹੀ ਬੈਠ ਕੇ ਉਨ੍ਹਾਂ ਭਗਤੀ ਕੀਤੀ । ਭਾਈ ਗੁਰਦਾਸ ਜੀ ਦਾ ਜਨਮ ਵੀ ਇਥੇ ਹੋਇਆ । ਭਾਈ ਜੱਸੂ ਨਾਤੇ ਵਜੋਂ (ਗੁਰੂ) ਅਮਰਦਾਸ ਜੀ ਦੇ ਭਤੀਜੇ ਸਨ ਪਰ ਆਦਰ ਪਿਤਾ ਵਾਂਗ ਹੀ ਦਿੰਦੇ । ਇਸੇ ਕਰਕੇ ਬੀਬੀ ਅਮਰੋ ਜਦ ਵਿਆਹੀ ਆਈ ਤਾਂ ਡੋਲਾ ਉਨ੍ਹਾਂ ਦੇ ਘਰ ਹੀ ਉਤਾਰਿਆ ਗਿਆ ਸੀ । ਇਕ ਹੋਰ ਅਨੋਖੀ ਬਾਤ ਇਹ ਕਿ ਗੁਰੂ ਰਾਮਦਾਸ ਜੀ ਦੇ ਨਾਨਕੇ ਵੀ ਇਥੇ ਬਾਸਰਕੇ ਹੀ ਸਨ।
ਬੀਬੀ ਅਮਰੋ ਜੀ ਨੂੰ ਬਾਣੀ ਬਹੁਤ ਕੰਠ ਸੀ । ਗਲਾ ਵੀ ਅਤਿ ਸੁਰੀਲਾ ਸੀ । ਅੰਮ੍ਰਿਤ ਵੇਲੇ ਇਹ ਬਾਣੀ ਪੜ੍ਹਦੇ ਤਾਂ ਇੰਜ ਲੱਗਦਾ ਕਿ ਸਾਰਾ ਵਾਤਾਵਰਣ ਸੁਗੰਧਤ ਹੋ ਗਿਆ ਹੈ । ਸਾਰੇ ਬਾਸਰਕੇ ਵਿਚ ਇਸ ਦੀ ਚਰਚਾ ਹੋਣ ਲੱਗੀ ਕਿ ਭਾਈ ਈਸ਼ਰ ਦਾਸ ਦੇ ਘਰ ਕੋਈ ਦੇਵੀ ਉਤਰੀ ਹੈ। ਅੰਮ੍ਰਿਤ ਵੇਲੇ ਉਠ ਕੇ ਬੀਬੀ ਅਮਰੋ ਜੀ ਸ਼ਬਦ ਬੜੇ ਚਾਅ ਨਾਲ ਪੜ੍ਹਦੇ ਸਨ ।
ਸ਼ਬਦ ਬਾਣੀ ਨਿਤ ਪੜ੍ਹਨ ਕਰ ਚਾਹੁ ਹੈ।
-ਬੰਸਾਵਲੀਨਾਮਾ
ਇਸ ਸੁਰ ਨਾਲ ਪੜ੍ਹਦੇ ਕਿ ਰਸ ਹੀ ਛਾ ਜਾਂਦਾ । ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ :
'ਜਦ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਘਰੋਂ ਬਗ਼ੈਰ ਅੰਨ ਖਾਧੇ ਹੀ ਚਲਾ ਗਿਆ ਤਾਂ ਉਪਰ ਸੇ ਰਾਤ ਪੜੀ। ਕੁਛ ਪ੍ਰਸ਼ਾਦ ਨ ਕੀਆ ਅਰ ਨ ਰਾਤ