ਕੋ ਸੋਏ । ਬੀਬੀ ਅਮਰੋ, ਗੁਰੂ ਅੰਗਦ ਜੀ ਕੀ ਬੇਟੀ, ਸ੍ਰੀ ਅਮਰਦਾਸ ਜੀ ਕੇ ਭਤੀਜੇ ਜਸੂ ਕੋ ਬਿਆਹੀ ਥੀ । ਜਬ ਪਹਿਰ ਰਾਤ ਰਹਿਤੀ ਥੀ ਬੀਬੀ ਅਮਰੋ ਨਿਤ ਇਸ਼ਨਾਨ ਕਰ ਕੇ ਬਾਣੀ ਦਾ ਪਾਠ ਕਰਤੇ ਥੇ । ਘਰ ਦਾ ਧੰਦਾ ਹਾਥੋਂ ਸੋ ਕਰਤੇ ਥੇ । ਜਦ ਬੀਬੀ ਅਮਰੋ ਬਾਣੀ ਪੜ੍ਹਨ ਲੱਗੀ ਤਬ ਸਾਹਿਬ ਬੈਠੇ ਥੇ ਅਰ ਬੜੀ ਚਿਤਾਵਨੀ ਮੇਂ ਥੇ । ਤਬ ਸਾਹਿਬ ਨੇ ਸ਼ਬਦ ਸੁਣਾ।'
ਗੁਰੂ ਅੰਗਦ ਦੇਵ ਜੀ ਬਾਰੇ ਇਤਿਹਾਸਕਾਰ ਕਹਿੰਦੇ ਹਨ ਕਿ ਉਹ ਰੋਜ਼ ਬੱਚਿਆਂ ਨੂੰ ਪਾਸ ਬਿਠਾ ਬਾਣੀ ਕੰਠ ਕਰਾਇਆ ਕਰਦੇ । ਉਸ ਸਮੇਂ ਕਿਸੇ ਨੂੰ ਪਾਸ ਆਉਣ ਦੀ ਆਗਿਆ ਤੱਕ ਨਹੀਂ ਸੀ । ਕਿਤਨਾ ਪਿਆਰ ਕਰਦੇ ਹੋਣਗੇ ਬੱਚਿਆਂ ਨਾਲ ਕਿ ਹਮਾਯੂੰ ਤੱਕ ਦੀ ਪ੍ਰਵਾਹ ਨਾ ਕੀਤੀ। ਕਿਤਨੀ ਦੇਰ ਉਹ ਖੜਾ ਦੇਖਦਾ ਹੀ ਰਿਹਾ 'ਬੱਚੋਂ ਸੇ ਹੀ ਗੁਰੂ ਜੀ ਪਰਚੇ ਰਹੇ । ਇਹ ਹੀ ਕਾਰਨ ਹੈ ਕਿ ਬੀਬੀ ਅਮਰੋ ਨੂੰ ਵੀ ਬਹੁਤ ਬਾਣੀ ਕੰਠ ਸੀ । ਇਹ ਪ੍ਰਤੀਤ ਹੋ ਜਾਵੇਗਾ ਕਿ ਕੇਵਲ ਗੁਰੂ-ਪੁੱਤਰੀ ਹੋਣ ਦੇ ਨਾਤੇ ਉਨ੍ਹਾਂ ਦਾ ਮਾਣ ਨਹੀਂ ਸੀ ਕੀਤਾ ਜਾਂਦਾ ਸਗੋਂ ਦੂਜੇ ਅਰਥਾਂ ਵਿਚ ਸੇਵਾ ਸਿਮਰਨ ਦਾ ਸਤਿਕਾਰ ਸੀ । ਪਿਤਾ ਦੀ ਦਿੱਤੀ ਸਿੱਖਿਆ ਅਨੁਸਾਰ ਬੀਬੀ ਅਮਰੋ ਜੀ ਸਹੁਰੇ ਘਰ ਵਿਚ ਆ ਕੇ ਵੀ ਨਿੱਤ ਸਵੇਰੇ ਪਾਠ ਕਰਦੇ ।
ਸੋ ਜਦ (ਗੁਰੂ) ਅਮਰਦਾਸ ਜੀ ਨੂੰ ਸਹਿ-ਯਾਤਰੀ ਇਹ ਮਿਹਣਾ ਮਾਰ ਘਰੋਂ ਨਿਕਲ ਗਿਆ ਕਿ 'ਨਿਗੁਰੇ ਕਾ ਸੰਗ ਕੀਆ, ਜਨਮ ਗਿਆ' ਤਾਂ ਉਹ ਰਾਤ ਭਰ ਸੌਂ ਨਾ ਸਕੇ । ਪ੍ਰਭਾਤ ਵੇਲੇ ਜਦ ਭਰਾ ਮਾਣਕ ਚੰਦ ਦੇ ਘਰੋਂ ਮਿੱਠੀ-ਮਿੱਠੀ ਬਾਣੀ ਦੀ ਆਵਾਜ਼ (ਗੁਰੂ) ਅਮਰਦਾਸ ਜੀ ਦੇ ਕੰਨਾਂ ਵਿਚ ਵੀ ਪਈ ਤਾਂ ਮਨ ਟਿਕਿਆ ਲੱਗਾ। ਆਪ ਉਠ ਖਲੋਤੇ ਤੇ ਦੀਵਾਰ ਨਾਲ ਲੱਗ ਕੇ ਦਿਨ ਚੜ੍ਹਦੇ ਤੱਕ ਸੁਣਦੇ ਰਹੇ।
'ਬੰਸਾਵਲੀਨਾਮੇ' ਦੇ ਕਹਿਣ ਅਨੁਸਾਰ:
ਏਹ ਚਰਚਾ ਬਹੁਤ ਨਗਰ ਵਿਚ ਹੋਈ।
ਚੰਗੀ ਮੰਦੀ ਆਖੇ ਸੁਣੇ ਜੋ ਕੋਈ।
ਬੋਲੀ ਦੀ ਸੱਟ ਕਰਾਰੀ ਹੁੰਦੀ ਹੈ, ਪਰ ਸ਼ਬਦ ਦੀ ਚੋਟ ਜਦ ਪੈ ਜਾਏ ਤਾਂ ਕੌਣ ਸਹਾਰ ਸਕਦਾ ਹੈ।
ਇਕ ਦਿਨ ਜਦ ਉਸ ਘਰ ਬਾਣੀ ਦੀ ਆਵਾਜ਼ ਨਾ ਆਈ ਤੇ ਬਾਣੀ ਦੀ ਖਿੱਚ ਇਤਨੀ ਸੀ ਕਿ ਘਰ ਜਾ ਕੇ ਭਾਬੀ ਭਾਗੋ ਨੂੰ ਕਹਿਣ ਲੱਗੇ ਅੱਜ