Back ArrowLogo
Info
Profile

ਉਂਜ ਰੋਸ਼ਨੀ ਨੇ ਨਿੰਮੀ ਨੂੰ ਆਪਣੇ ਪਰਿਵਾਰ ਅਤੇ ਪਹਾੜੀ ਇਲਾਕੇ ਦੀਆਂ ਮੁਸ਼ਕਲਾਂ ਦੇ ਰਹਿਣ-ਸਹਿਣ ਵਾਰੇ ਸਭ ਕੁਝ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ। ਉਸ ਇਲਾਕੇ ਦੇ ਰੀਤੀ-ਰਿਵਾਜ, ਵੱਡਿਆਂ ਤੋਂ ਪਰਦਾ ਕਰਨਾ ਵਗੇਰਾ ਸਾਰੀਆਂ ਗੱਲਾਂ ਉਸ ਨੇ ਅੱਖਾਂ ਬੰਦ ਕਰਕੇ ਮੰਨ ਲਈਆਂ ਸਨ। ਕਹਿ ਲਵੋ ਕਿ ਸੰਜੋਗ ਹੀ ਬਲਵਾਨ ਸਨ। ਲੜਕੀ ਵਾਲੇ ਉਂਜ ਵੀ ਕਾਹਲੇ ਹੀ ਹੁੰਦੇ ਹਨ। ਬਸ 'ਝੱਟ ਮੰਗਣੀ ਤੇ ਪੈਟ ਵਿਆਹ' ਵਾਲੀ ਗੱਲ ਹੋਈ ਸੀ। ਬੜੇ ਹੀ ਧੂਮ ਧੜਾਕੇ ਨਾਲ ਵਿਆਹ ਦਾ ਕਾਰਜ ਸੰਪੰਨ ਹੋ ਗਿਆ ਸੀ। ਰੌਸ਼ਨੀ ਆਪਣੀ ਦਿਉਰਾਣੀ ਨੂੰ ਪਿਆਰਦੀ ਦੁਲਾਰਦੀ ਨਈਂ ਥਕਦੀ ਸੀ।

ਹੋਰ ਰਿਸ਼ਤੇਦਾਰਾਂ ਦੇ ਨਾਲ-ਨਾਲ ਸੂਬਾ ਵੀ ਵਿਆਹ ਤੋਂ ਹਫ਼ਤੇ ਕੁ ਮਗਰੋਂ ਆਪਣੀ ਡਿਊਟੀ ਤੇ ਹਾਜ਼ਰ ਹੋਣ ਚਲਾ ਗਿਆ ਸੀ। ਨਿੰਮੀ ਨੂੰ ਵੇਖਣ ਆਉਣ ਵਾਲਿਆਂ ਤੇ ਵਧਾਈਆਂ ਦੇਣ ਵਾਲਿਆਂ ਦੀ ਆਵ-ਗੌਛਤ ਰਹਿੰਦੀ। ਘਰ ਵਿਚ ਖੁਸ਼ੀ ਵਾਲਾ ਮਾਹੌਲ ਕਾਇਮ ਸੀ। ਦਾਜ ਵੇਖ ਕੇ ਤਾਂ ਕਈਆਂ ਦੀਆਂ ਅੱਖਾਂ ਹੀ ਟੱਡੀਆਂ ਰਹਿ ਗਈਆਂ ਸਨ। ਸਾਰਿਆਂ ਦੀ ਜ਼ੁਬਾਨ ਤੇ ਇਕੋ ਚਰਚਾ ਸੀ ਕਿ ਬਾਂਕੇ ਨੇ ਪਿਛਲੇ ਜਨਮ ਵਿਚ ਜ਼ਰੂਰ ਮੋਤੀ ਦਾਨ ਕੀਤੇ ਹੋਣੇ ਨੇ, ਜਿਹੜੀ ਇਸ ਜਨਮ ਵਿਚ ਇੰਨੀ ਸੋਹਣੀ ਵਹੁਟੀ ਮਿਲੀ ਹੈ। ਪੜ੍ਹੀ-ਲਿਖੀ, ਸੁਨੱਖੀ, ਅਜਿਹੇ ਪਿਛੜੇ ਜਿਹੇ ਪਿੰਡ ਵਿਚ ਖੇਤੀਬਾੜੀ ਕਰਨ ਵਾਲੇ ਦੇ ਪੱਲੇ ਬੰਨ੍ਹ ਦਿੱਤੀ ਹੈ, ਉਨ੍ਹਾਂ ਨੂੰ ਇਸ ਮਗਰ ਵੀ ਕੋਈ ਭੇਤ ਨਜ਼ਰ ਆਉਂਦਾ ਸੀ। ਦਾਲ ਵਿਚ ਕੁਝ ਕਾਲਾ-ਕਾਲਾ ਲਗਦਾ ਸੀ।

ਅਜਿਹੇ ਖੁਸ਼ਗਵਾਰ ਮਾਹੌਲ ਦਾ ਅਜਿਹੇ ਹਫ਼ਤਾ ਕੁ ਬੀਤਿਆ ਸੀ ਕਿ ਇਕ ਸਵੇਰ ਨਿੰਮੀ ਨੇ ਰੋਸ਼ਨੀ ਨੂੰ ਕਿਹਾ, ਮੈਨੂੰ ਦਸੂਹੇ ਛੱਡ ਆਵੇ।"

"ਨਾ ਉਣੇ ਈ ਜੀ ਭਰੀ ਗਿਆ ਤੇਰਾ, ਮੈਂ ਤਾਂ ਬਿਆਹੇ ਦੇ ਪੂਰੇ ਦੇ ਮਹੀਨਿਆਂ ਤਾਈਂ ਤੇਰੇ ਜੇਠੇ ਕੰਨੀ ਰਹੀ ਹੈ। ਜਧਾੜੀ ਉਹ ਦੇ ਮੀਨਿਆਂ ਦੀ ਛੁੱਟੀ ਖ਼ਤਮ ਹੋਣ ਤੇ ਡਿਊਟੀਏ ਤੇ ਪਰਤੀ ਗਿਆ ਹਾ। ਤਾਈ ਮੈਂ ਮਾਪਿਆ ਕੰਨੀ ਮੂੰਹ ਕੀਤਾ ਹਾਂ।" ਰੋਸ਼ਨੀ ਨੇ ਆਪਣੇ ਵਿਆਹ ਦੇ ਸ਼ੁਰੂਆਤੀ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ ਸੀ।

"ਨਹੀਂ ਜੀ, ਤੁਸੀਂ ਮੈਨੂੰ ਮੇਰੇ ਪੇਕਿਆਂ ਦੇ ਛੱਡ ਆਵੇ, ਮੈਂ ਇੱਥੇ ਨੀ ਰਹਿ ਸਕਦੀ।" ਨਿੰਮੀ ਦੀ ਸੁਰ ਗੰਭੀਰ ਹੋ ਗਈ ਸੀ।

"ਅੜੀਏ, ਉਣ ਗੱਲ ਮੇਰੇ ਦਿਮਾਗ ਵਿਚ ਆਈ ਐ, ਤਿੰਜ ਆਪਣੇ ਮਾਪਿਆਂ ਦੀ ਬੋਦਣ ਸਤਾ ਦੀ ਐ, ਚੇਤੇ ਐਵਾ ਦੇ ਨੇ ਮਾਂ ਪਿਉ, ਭੈਣ ਭਰਾ। ਅੜੀਏ ਸਾਡੇ ਗਊ ਜਾਈਆਂ ਦੇ ਕਰਮ ਈ ਇਦਾਂ ਦੇ ਨੇ। ਪਨੀਰੀ ਵਾਂਗ ਇਕ ਥਾਈਂ ਤੋਂ ਪੁੱਟੀ ਕੇ ਦੂਜੀ ਥਾਂ ਲਾਇਆ ਬੂਟਾ ਹੌਲੀ-ਹੌਲੀ ਜੜ੍ਹ ਫੜਦਾ। ਹਵਾ ਪਾਣੀ ਰਾਸ ਅੰਦਿਆਂ ਟੈਮ ਤਾਂ ਲਗਦਾ ਈ ਐ।"

"ਨਹੀਂ, ਭੈਣ ਜੀ ਅਜੇਹੀ ਕੋਈ ਗੱਲ ਨਹੀਂ ਹੈ ਜੀ। ਨਾ ਤਾਂ ਮੈਨੂੰ ਆਪਣੇ ਪੇਕਿਆਂ ਦੀ ਯਾਦ ਆਉਂਦੀ ਹੈ ਨਾ ਹੀ ਹਵਾ ਪਾਣੀ ਰਾਸ ਆਉਣ ਵਾਲੀ ਕੋਈ ਗੱਲ ਹੈ ਨਾ ਹੀ ਮੇਰਾ ਦਿਲ ਭਰਿਆ ਹੈ। ਦਿਲ ਤਾਂ ਤੱਦ ਭਰੇ

195 / 239
Previous
Next