ਨਾ।" ਇਨਾਂ ਕਹਿਕੇ ਸ਼ਬਦ ਜਿਵੇਂ ਨਿੰਮੀ ਦੇ ਗਲ ਵਿਚ ਫਸ ਗਏ ਸਨ। ਅੱਖਾਂ ਤੇ ਮੋਟੇ-ਮੋਟੇ ਅੱਥਰੂ ਗੋਰੇ ਗੱਲ੍ਹਾਂ ਤੇ ਸ਼ਬਨਮ ਵਾਂਗ ਲੁੜ੍ਹਕ ਪਏ ਸਨ।
"ਕੀ ਗੱਲ ਕੇ ਹੋਈ। ਬਾਂਕੇ ਨੇ ਕੁਝ ਗਲਾਈ ਦਿੱਤਾ ਤਿੱਜੇ ?" ਰੌਸ਼ਨੀ ਨੇ ਸ਼ੱਕ ਜਿਹੇ ਨਾਲ ਪੁੱਛਿਆ ਸੀ।
"ਨਹੀਂ, ਭਲਾਂ ਉਸ ਨੇ ਮੈਨੂੰ ਕੀ ਕਹਿਣਾ ਐ।"
"ਨਿੰਮੀਏ, ਮਿੱਜੇ ਬੁਝਾਰਤਾਂ ਨਾ ਪਾ। ਸਾਫ਼-ਸਾਫ਼ ਤੇ ਖੁੱਲ੍ਹ ਕੇ ਦੱਸੀ ਦੇ ਮਿਜ। ਗੱਲ ਕੇ ਐ। ਮੈਂ ਤੇਰੀ ਜਿਠਾਣੀ ਬੀ ਆਂ ਤੇ ਸੋਸ ਬੀ। ਭਿੱਜੇ ਆਪਣੇ ਹੱਥੀ ਬਿਆਹੀ ਕੇ ਲਿਆਂਦਾ।" ਰੋਸ਼ਨੀ ਪਰੇਸ਼ਾਨ ਹੋ ਗਈ ਸੀ।
"ਆਪਣੇ ਦਿਉਰ ਤੋਂ ਵੀ ਪੁੱਛ ਲਵੋ।" ਨਿੰਮੀ ਨੇ ਡੁਸਕਦਿਆਂ ਗੇਂਦ ਬਾਂਕੇ ਦੇ ਪਾਲੇ ਵੱਲ ਧਕੇਲ ਦਿੱਤੀ ਸੀ।
"ਨੀ, ਤੂੰ ਮੇਰੇ ਲਈ ਪੇਲੋਂ ਐਂ ਤੇ ਬਾਂਕਾ ਮਗਰੋਂ। ਤੂੰ ਇਕ ਔਰਤ ਹੁਣ ਕਰੀਕੇ ਆਪਣਾ ਸਾਰਾ ਈ ਦੁੱਖ, ਮੁਸ਼ਕਿਲ ਤੇ ਪਰੇਸ਼ਾਨੀ ਮਿਜੋ ਆਪਣੀ ਵੱਡੀ ਭੈਣ ਸਮਝੀ ਕੇ ਦੱਸੀਦੇ। ਮੈਂ ਕਈ ਪਖਲੀ ਨੀ।"
ਫਿਰ ਜਿਵੇਂ ਬੱਦਲ ਫਟਿਆ ਸੀ।
"ਭੈਣ ਜੀ ਭੈਣ ਜੀ, ਮੇਰੇ ਨਾਲ ਧੋਖਾ ਹੋਇਆ ਹੈ। ਮੈਂ ਇੱਥੇ ਸੱਤ ਰਾਤਾਂ ਗੁਜ਼ਾਰ ਕੇ ਵੀ ਹਾਲੇ ਤੀਕ ਕੁਆਰੀ ਹਾਂ।" ਨਿੰਮੀ ਇਕੋ ਸਾਹ ਵਿਚ ਕਹਿ ਗਈ ਸੀ।
"ਨਈ-ਨਈਂ ਨਿੰਮੀ ਈਆਂ ਨੀ ਹੋਈ ਸਕਦਾ। ਤਿੰਜੋ ਪਤਾ ਤੂ ਕੇ ਗਲਾਨੀ ਪਈ ਐਂ। ਰੋਸ਼ਨੀ ਤੱਤੇ ਤਵੇ ਤੇ ਡਿੱਗੀ ਪਾਣੀ ਦੀ ਬੂੰਦ ਵਾਂਗ ਤਿਲਮਿਲਾ ਪਈ ਸੀ।
"ਜੇ ਨਹੀਂ ਯਕੀਨ ਤਾਂ ਆਪਣੇ ਦਿਉਰੇ ਨੂੰ ਪੁੱਛ ਲਵੋ। ਮੈਂ ਕਿਉਂ ਝੂਠ ਬੋਲਣਾ।" ਇੰਨਾ ਕਹਿ ਕੇ ਨਿੰਮੀ ਮੁੜ ਦਸੂਹੇ ਜਾਣ ਦੀ ਜ਼ਿੱਦ ਕਰਨ ਲੱਗ ਪਈ ਸੀ। ਰੌਸ਼ਨੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਫਰ ਪਈ ਸੀ, "ਜਦੋਂ ਤੁਹਾਨੂੰ ਪਤਾ ਸੀ ਕਿ ਉਹ ਬਿਆਹ ਦੇ ਕਾਬਿਲ ਨਹੀਂ ਹੋਗਾ, ਫਿਰ ਤੁਸੀਂ ਮੇਰੀ ਜ਼ਿੰਦਗੀ ਕਾਹਤੋਂ ਬਰਬਾਦ ਕੀਤੀ ।"
"ਠੀਕ ਐ, ਮਿੱਜੇ ਇਕ ਬਾਰੀ ਬਾਂਕੇ ਨੂੰ ਬੀ ਪੁੱਛੀ ਲੈਣ ਦੇ, ਉਹ ਕੇ ਗਲਾਂਦਾ। ਤੂਨਾ ਕੁ ਨਿਹਾਲੀ ਲੈ, ਜੇ ਤੇਰੀ ਗੱਲ ਸੱਚੀ ਹੋਗ, ਮੈਂ ਤਿੰਨ੍ਹ ਤੇਰੇ ਮਾਪਿਆ ਕੰਨੀ ਆਪੇ ਛੱਡੀ ਕੇ ਐਂਗੀ।"
ਫਿਰ ਰੌਸ਼ਨੀ ਨੇ ਇਕ ਮਾਂ ਬਣ ਕੇ ਬਾਕੇ ਨੂੰ ਪੁੱਛਿਆ ਸੀ, "ਜੇ ਵਾਹੁਟੀ ਗਲਾਂਦੀ ਉਹ ਠੀਕ ਐ। ਸੱਚੀ ਸੱਚੀ ਦੱਸੀਂ ਮੇਤੋਂ ਕੁਝ ਲੁਕਾਈ ਨਾ। ਬੋਲ ਜੇ ਨਿੰਮੀ ਬੋਲਦੀ ਉਹ ਸੱਚ ਐ.?"
ਬਾਂਕਾ ਰੌਸ਼ਨੀ ਨਾਲ ਨਜ਼ਰਾਂ ਨਹੀਂ ਸੀ ਮਿਲਾ ਸਕਿਆ। ਉਸ ਦੀਆਂ ਨਜ਼ਰਾਂ ਧਰਤੀ ਤੇ ਗੱਡੀਆਂ ਹੋਈਆਂ ਸਨ। ਉਸ ਦੇ ਉਦਾਸ ਤੋਂ ਮੁਰਝਾਏ ਚਿਹਰੇ ਤੋਂ ਉਸ ਅੰਦਰਲੀ ਅਸਫ਼ਲਤਾ ਦੀ ਇਬਾਰਤ ਸਾਫ਼-ਸਾਫ਼ ਪੜ੍ਹੀ ਜਾ ਸਕਦੀ ਸੀ।
"ਤਿੱਜੇ ਚੁਪ ਦਿੱਖੀ ਕੇ ਮਿੱਜੇ ਲਗਦਾ, ਨਿੰਮੀ ਸੱਚੀ ਗਲਾਂਦੀ ਏ। ਜੇ