Back ArrowLogo
Info
Profile

ਈਆਂ ਦੀ ਕੋਈ ਗੱਲ ਹੀ ਤਾਂ ਮੂਰਖਾ ਪੈਲਾਂ ਦੱਸੀ ਦਿੰਦਾ। ਜ਼ਰੂਰ ਫਾਹਾ ਦੇਣਾ ਹਾਂ ਅਸੀਂ ਬਗਾਨੀ ਧੀ ਨੂੰ।" ਰੌਸ਼ਨੀ ਦੇ ਸਵਾਲ ਦਾ ਕੋਈ ਜਵਾਬ ਦਿੱਤੇ ਬਿਨਾਂ ਬਾਂਕਾ ਉਥੋਂ ਉਠ ਕੇ ਚਲਿਆ ਗਿਆ ਸੀ। ਰੌਸ਼ਨੀ ਨੇ ਆਪਣੀ ਜ਼ੁਬਾਨ ਪੁਗਾਈ ਸੀ। ਉਹ ਨਿੰਮੀ ਨੂੰ ਉਸ ਦੇ ਪੇਕਿਆ ਘਰ ਛੱਡ ਆਈ ਸੀ।

ਨਿੰਮੀ ਨੇ ਰੋ-ਰੋ ਕੇ ਆਪਣੀ ਮਾਂ ਨੂੰ ਆਪਣੇ ਬੀਤੇ ਦਿਨਾਂ ਦੀ ਕਹਾਣੀ ਸੁਣਾ ਦਿੱਤੀ ਸੀ। ਫਿਰ ਮਾਂ ਨੇ ਸਾਰੀ ਗੱਲ ਪਿਉ ਦੇ ਕੰਨੀਂ ਪਾ ਦਿੱਤੀ ਸੀ। ਸਾਰੇ ਪਰਿਵਾਰ ਦਾ ਖੂਨ ਖੌਲ ਉਠਿਆ ਸੀ ਅਸਲੀਅਤ ਪਤਾ ਲੱਗਣ ਤੇ। ਨਿੰਮੀ ਨਾਲ ਹੋਏ ਅਨਿਆਂ ਤੇ ਆਪਣੇ ਨਾਲ ਹੋਏ ਧੋਖੇ ਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਸਨ ਕਰ ਰਹੇ ਕਿ ਉਨ੍ਹਾਂ ਦੀ ਜਵਾਨ ਧੀ ਮੁੜ ਉਨ੍ਹਾਂ ਦੇ ਦਰ ਤੇ ਆ ਬੈਠੀ ਸੀ।

ਇਧਰ ਰੌਸ਼ਨੀ ਦਾ ਦਿਨ ਦਾ ਚੰਨ ਤੇ ਰਾਤਾਂ ਦੀ ਨੀਂਦ ਉਡ ਗਈ ਸੀ। ਉਹ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਈ ਸੀ। ਉਹ ਬਾਂਕੇ ਨਾਲ ਇਸ ਵਾਰੇ ਖੁੱਲ੍ਹ ਕੇ ਗੱਲ ਵੀ ਨਹੀਂ ਸੀ ਕਰ ਸਕਦੀ। ਉਸ ਨੇ ਹਾਰ ਕੇ ਹੈਲਥ ਸੈਂਟਰ ਵਾਲੀ ਸੁਮਿਤਰਾ ਦੀ ਮਦਦ ਲਈ। ਉਸ ਨੂੰ ਸਾਰੀ ਮੁਸ਼ਕਿਲ ਦੱਸੀ। ਵੇਖਣ ਨੂੰ ਇੰਨਾ ਰਿਸ਼ਟ-ਪੁਸ਼ਟ ਬਾਕੇ ਵਿਚ ਇਹ ਕਮੀ ਹੋ ਸਕਦੀ ਹੈ। ਇਹ ਗੱਲ ਉਸ ਦੇ ਵੀ ਗਲ ਨਹੀਂ ਸੀ ਉਤਰਦੀ ਪਈ। ਬਾਂਕੇ ਨੂੰ ਕਿਸੇ ਵੀ ਕਿਸਮ ਦਾ ਕੋਈ ਐਬ ਵੀ ਨਹੀਂ ਸੀ, ਫਿਰ ਇਹ ਸਭ ਕਿਵੇਂ ਤੇ ਕਿਉਂ ਵਾਪਰ ਗਿਆ। ਬਾਂਕਾ ਆਪ ਹੀ ਤਾਂ ਕਾਹਲਾ ਪਿਆ ਸੀ ਆਪਣੇ ਵਿਆਹ ਲਈ।

ਫਿਰ ਸੁਮਿਤਰਾ ਦੀ ਸਲਾਹ ਮੁਤਾਬਿਕ ਰੌਸ਼ਨੀ ਬਾਂਕੇ ਨੂੰ ਸ਼ਹਿਰ ਦੇ ਇਕ ਮਾਹਿਰ ਡਾਕਟਰ ਪਾਸ ਲੈ ਕੇ ਗਈ। ਡਾਕਟਰ ਨੇ ਬਾਂਕੇ ਤੋਂ ਸਾਰੀ ਪੁੱਛ-ਗਿੱਛ ਕੀਤੀ ਤਾਂ ਬਾਂਕੇ ਨੇ ਡਾਕਟਰ ਨੂੰ ਦੱਸਿਆ।

"ਬਿਆਹੇ ਤੋਂ ਇਕ ਦਿਨ ਪੈਲਾਂ, ਮੇਰੇ ਦੋਸਤਾਂ ਨੇ ਗਲਾਇਆ, ਜੇ ਮੈਂ ਬੀਨ੍ਹ ਯਾਨੀ ਧਨੀਆ ਘੁੱਟੀ ਕੇ ਪੀ ਲੋਗਾਂ ਤਾਂ ਤੇਰਾ ਘਰ ਆਲੀਏ ਤੇ ਪੈਲ੍ਹੇ ਦਿਨ ਹੀ ਰੋਬ ਪਈ ਜਾਂਗਾ। ਸਾਰੀਆ ਉਮਰਾ ਉਹ ਤੇਰਾ ਪਾਣੀ ਭਰਗੀ। ਉਨੀ ਮੁੜੀ ਕੇ ਕਿਸੇ ਹੋਰ ਮਰਦੇ ਵੱਲ ਅੱਖ ਚੁੱਕੀ ਕੇ ਨੀ ਦਿੱਖਣਾ। ਉਆਂ ਅੰਦਰ- ਅੰਦਰੀ ਮੈਂ ਬੀ ਡਰਿਆ ਹਾ। ਮੈਂ ਇਸ ਇਮਤਿਹਾਨੇ ਬਿਚ ਪਾਸ ਹੁੰਗਾ ਜਾਂ ਨਹੀਂ। ਮਿੰਨੂ ਕੇਹੜਾ ਅਜਿਹੀਆਂ ਗੱਲਾਂ ਦਾ ਤਜ਼ਰਬਾ ਹਾ। ਫਿਰੀ ਮੈਂ ਦੋਸਤਾਂ ਦੀ ਸਲਾਹ ਮੰਨੀ ਕੇ ਚੋਰੀਆ-ਚੋਰੀਆ ਮਤਾ ਸਾਰਾ ਬ੍ਰੀਨ ਘੋਟੀ ਕੇ ਪੀ ਲਿਆ। ਫਿਰੀ ਮਿਜੇ ਪ੍ਰੈਲਕੀ ਰਾਤੇ ਈ ਪਤਾ ਲੱਗੀ ਗਿਆ ਹਾ ਕਿ ਮੇਰੇ ਦੋਸਤਾਂ ਨੇ ਮੈਨੂੰ ਬੇਵਕੂਫ ਬਣਾਇਆ। ਉਨ੍ਹਾਂ ਨੇ ਮੇਰੇ ਨਾਲ ਈਆਂ ਦਾ ਮਜ਼ਾਕ ਕੀਤਾ ਹਾ। ਫਿਰੀ ਮੈਂ ਨਿੰਮੀਏ ਨੂੰ ਕਿਨਾ ਈ ਸਮਝਾਇਆ ਹਾ, ਪਰ ਉਨੀ ਮੇਰੀਆਂ ਗੱਲਾਂ ਨੂੰ ਸੱਚੀ ਨੀ ਮੰਨਿਆ। ਉਹ ਤਾਂ ਇਕੋ ਗੱਲ ਗਲਾਈ ਜਾਂਦੀ ਹੀ, ਤੂੰ ਮਿੱਜੀ ਧੋਖਾ ਦਿੱਤਾ ਐ। ਤੂੰ ਤਾਂ ਜਨਮੇ ਤੋਂ ਈ ਈਆਂ ਦਾ ਐਂ। ਤਿੰਨੂੰ ਸਭ ਪਤਾ ਹਾ, ਤੂੰ ਮੇਰੀ ਜ਼ਿੰਦਗੀ ਗਾਲੀ ਦਿੱਤੀ। ਉਣ ਤਾਂ ਡਾਕਟਰ ਸਾਬ੍ਹ, ਮਿੱਠੂ ਬੀ ਲਗਦਾ, ਮੈਂ ਸੱਚੀ-ਮੁੱਚੀ ਬਿਆਹੇ ਕੇ ਕਾਬਲ ਨੀ ਰਿਹਾ। ਮਿੱਜੇ ਨਾ ਉਣ ਕੁਝ ਖਾਈਕੇ ਮਰੀ

197 / 239
Previous
Next