ਜਾਣ ਨੂੰ ਚਿੱਤ ਕਰਦਾ।" ਕਹਿੰਦਿਆਂ ਬਾਂਕੇ ਦਾ ਗੱਚ ਭਰ ਆਇਆ ਸੀ।
ਡਾਕਟਰ ਨੇ ਬਾਂਕੇ ਦਾ ਪੂਰਾ ਚੇਕਅੱਪ ਤੇ ਪੁੱਛ ਪੜਤਾਲ ਕਰਕੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਸੀ, ਇਹ ਕੋਈ ਵੱਡੀ ਗੱਲ ਨਹੀਂ, ਐਵੇਂ ਹੌਂਸਲਾ ਨਾ ਛੱਡ, ਤੈਨੂੰ ਵਹਿਮ ਹੋ ਗਿਆ ਹੈ। ਧਨੀਏ ਦਾ ਅਸਰ ਛੇਤੀ ਹੀ ਖ਼ਤਮ ਹੋ ਜਾਣਾ ਤੇ ਤੂੰ ਨੰਬਰ ਨੌਂ ਹੋਈ ਜਾਣਾ। ਜਿਹੜੀ ਮੈਂ ਦਵਾਈ ਦੇ ਰਿਹਾ ਹਾਂ। ਇਸ ਨੂੰ ਪੂਰੇ ਚਾਲੀ ਦਿਨ ਇਸਤੇਮਾਲ ਕਰਨਾ, ਬਿਨਾ ਨਾਗਾ ਉਂਜ ਪੰਦਰਾਂ ਦਿਨਾਂ ਮਗਰੋਂ ਚੇਕਅੱਪ ਜ਼ਰੂਰ ਕਰਾ ਜਾਵੀ। ਬਸ ਮਨ 'ਚ ਇਹ ਵਹਿਮ ਕੱਢ ਦੇ ਕਿ ਤੂੰ ਵਿਆਹ ਦੇ ਕਾਬਿਲ ਨਹੀਂ।"
ਫਿਰ ਉਹੀ ਗੱਲ ਹੋਈ ਸੀ, ਜਿਸ ਗੱਲ ਰੌਸ਼ਨੀ ਡਰਦੀ ਪਈ ਸੀ। ਨਿੰਮੀ ਦਾ ਪਿਉ ਹੋਰ ਰਿਸ਼ਤੇਦਾਰਾਂ ਨਾਲ ਬਾਕੇ ਦੇ ਘਰ ਪੁੱਜ ਗਿਆ ਸੀ। ਸੂਬੇ ਦੇ ਗੈਰ-ਹਾਜ਼ਰੀ ਵਿਚ ਰੌਸ਼ਨੀ ਨੂੰ ਹੀ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਨੇ ਪਿੰਡ ਦੀ ਪੰਚਾਇਤ ਤੇ ਹੋਰ ਮੋਹਤਬਰ ਲੋਕਾਂ ਨੂੰ ਵੀ ਇਕੱਠਾ ਕਰ ਲਿਆ ਸੀ। ਨਿੰਮੀ ਦੇ ਪਿਉ ਨੇ ਭਰੀ ਸਭਾ ਵਿਚ ਦੋਸ਼ ਲਾਇਆ ਸੀ ਕਿ "ਉਨ੍ਹਾਂ ਨੂੰ ਧੋਖੇ ਵਿਚ ਰੱਖ ਕੇ, ਇਨ੍ਹਾਂ ਲੋਕਾਂ ਨੇ ਉਸ ਦੀ ਬੇਟੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਇਸ ਲਈ ਅਸੀਂ ਬਿਨਾਂ ਕੋਰਟ ਕਚਹਿਰੀ ਦੇ ਚੱਕਰ ਵਿਚ ਪਿਆ, ਇਹ ਰਿਸ਼ਤਾ ਤੋੜਣਾ ਚਾਹੁੰਦੇ ਹਾਂ, ਤੇ ਨਾਲੇ ਵਿਆਹ ਤੇ ਹੋਇਆ ਸਾਡਾ ਸਾਰਾ ਖਰਚਾ ਮੋੜ ਦਿੱਤਾ ਜਾਵੇ ।"
ਰੋਸ਼ਨੀ ਨੂੰ ਤਾਂ ਜਿਵੇਂ ਧਰਤੀ ਵਿਹਲ ਨਹੀਂ ਸੀ ਦਿੰਦੀ ਪਈ।
ਸਪੱਸ਼ਟੀਕਰਨ ਮੰਗਣ ਤੇ ਉਸ ਨੇ ਪਿੰਡ ਦੇ ਸਰਪੰਚ ਅੱਗੇ ਬੇਨਤੀ ਕੀਤੀ ਸੀ।
"ਤੁਹਾਜੋ ਮੁਗਾਲਤਾ ਹੋਈ ਗਿਆ, ਡਾਕਟਰ ਦੀ ਰਿਪੋਰਟ ਮੁਤਾਬਿਕ ਬਾਕੇ ਨੇ ਬਿਆਹੇ ਤੋਂ ਇਕ ਦਿਨ ਪੈਲਾਂ ਪਿੰਡ ਦੇ ਛੇਕਰੂਆਂ ਦੇ ਗਲਾਣ ਤੇ ਕੁਝ ਖਾਈ ਲਿਆ ਹਾਂ। ਡਾਕਟਰ ਨੇ ਸਾਜ ਪੂਰਾ ਭਰੋਸ ਦਵਾਇਆ ਕਿ ਸਵਾ ਕੁ ਮਹੀਨੇ ਬਿੱਚ ਉਸ ਖਾਧੇ ਦਾ ਅਸਰ ਖ਼ਤਮ ਹੋਈ ਜਾਣਾ ਤੇ ਬਾਂਕੇ ਨੇ ਨੌਂ- ਬਰ-ਨੌਂ ਹੋਈ ਜਾਣਾ। ਏਸ ਲਈ ਸਾਜੋ ਸਿਰਫ਼ ਚਾਲੀਆਂ ਦਿਨਾਂ ਦੀ ਮੋਹਲਤ ਦੇਈ ਦੇਗੇ। ਜੇ ਡਾਕਟਰ ਦੀ ਗੱਲ ਗਲਤ ਹੋਈ ਤਾਂ ਤੁਸਾਂ ਜੋ, ਜੋ ਬੀ ਫੈਸਲਾ ਕਰਗੇ, ਉਹ ਸਿਰ ਮੱਥੇ ਕਬੂਲ ਹੋਂਗ।" ਇਸ ਮੁਸ਼ਕਲ ਘੜੀ ਵਿਚ ਹੈਲਥ ਸੈਂਟਰ ਵਾਲੀ ਸੁਮਿਰਤਾ, ਜਿਸ ਨੇ ਵਿਚੋਲਣ ਦੀ ਰੋਲ ਅਦਾ ਕੀਤਾ ਸੀ, ਉਹੀ ਰੋਸ਼ਨੀ ਨਾਲ ਖੜ੍ਹੀ ਹੋਈ ਸੀ ਤੇ ਉਸ ਨੇ ਡਾਕਟਰ ਦੀ ਕਹੀ ਗੱਲ ਦੀ ਪ੍ਰੋੜਤਾ ਕੀਤੀ ਸੀ।
ਪੰਚਾਇਤ ਦੀ ਸਿਫਾਰਸ਼ ਤੇ ਬਾਕੇ ਨੂੰ ਇਕ ਮੌਕਾ ਹੋਰ ਤਾਂ ਮਿਲ ਗਿਆ ਸੀ ਪਰ ਰੋਸ਼ਨੀ ਇਕ ਵਾਰੀ ਸਾਰੇ ਪਿੰਡ ਦੇ ਵਿਅੰਗ ਬਾਣਾ ਦਾ ਕੇਂਦਰ ਬਿੰਦੂ ਬਣ ਗਈ ਸੀ। ਘਰ-ਘਰ, ਗਲੀ-ਗਲੀ ਜਾਂ ਖੂਹੇ ਤੇ ਜਿੱਥੇ ਵੀ ਦੋ ਔਰਤਾਂ ਜਾਂ ਮਰਦ ਇਕੱਠੇ ਹੁੰਦੇ, ਨਿੰਮੀ ਦੇ ਚਲੇ ਜਾਣ ਦੀ ਗਾਥਾ ਸ਼ੁਰੂ ਕਰ ਦਿੰਦੇ। ਨਾਲ ਇਸ ਸਭ ਕਾਸੇ ਲਈ ਰੌਸ਼ਨੀ ਨੂੰ ਹੀ ਕਸੂਰਵਾਰ ਠਹਿਰਾਉਂਦੇ ਜ਼ਰਾ ਢਿੱਲ ਨਾ