27. ਰਕਸ਼ਾ
ਇਸ ਪਿੰਡ ਤੋਂ ਪੰਜ-ਛੇ ਕਿਲੋਮੀਟਰ ਦੂਰ ਪਿੰਡ ਕਮਾਹੀ ਵਿਖੇ ਹਾਇਰ ਸੈਕੰਡਰੀ ਸਕੂਲ ਸੀ। ਉਸ ਸਕੂਲ ਵਿਖੇ ਐਨ.ਐਸ.ਐਸ. ਯੂਨਿਟ ਚਲਦਾ ਸੀ। ਉਸ ਸਕੂਲ ਦੇ ਐਨ.ਐਸ.ਐਸ. ਦੇ ਵਿਦਿਆਰਥੀ ਦਸ ਦਿਨਾਂ ਦਾ ਸਪੈਸ਼ਲ ਕੈਂਪ ਲਾਉਣ ਲਈ ਇਸ ਪਿੰਡ ਆਏ ਸਨ। ਉਨ੍ਹਾਂ ਦੀ ਠਹਿਰ ਸਾਡੇ ਸਕੂਲ ਵਿਚ ਸੀ। ਸਾਲਾਨਾ ਪ੍ਰੀਖਿਆਵਾਂ ਹੋ ਗਈਆਂ ਸਨ। ਨਤੀਜੇ ਤਿਆਰ ਕੀਤੇ ਜਾ ਰਹੇ ਸਨ। ਇਸ ਲਈ ਅਜੇ ਸਕੂਲ ਵਿਚ ਪੜ੍ਹਾਈ ਦਾ ਮਾਹੌਲ ਨਹੀਂ ਸੀ। ਸਕੂਲ ਵਿਚ ਲਗਭਗ ਪੰਜਾਹ ਵਲੰਟੀਅਰਜ ਨੂੰ ਠਹਿਰਨ ਲਈ ਦੋ ਕਮਰੇ ਦੇ ਦਿੱਤੇ ਗਏ ਸਨ। ਆਫ਼ਿਸ ਵਾਲੇ ਕਮਰੇ ਵਿਚ ਯੂਨਿਟ ਦੇ ਇਨਚਾਰਜ ਪ੍ਰੋਗਰਾਮ ਅਫ਼ਸਰ ਸ਼ਰਮਾ ਜੀ ਰਾਤ ਨੂੰ ਮੰਜਾ ਡਾਹ ਲੈਂਦੇ ਸਨ, ਪਿੱਠ ਸਿੱਧੀ ਕਰਨ ਲਈ। ਉਨ੍ਹਾਂ ਨਾਲ ਇਕ ਸਹਾਇਕ ਵੀ ਸੀ ਪਰ ਉਹ ਘਰੇਲੂ ਮਜ਼ਬੂਰੀ ਦੱਸ ਕੇ ਰੋਜ਼ ਸ਼ਾਮ ਨੂੰ ਆਪਣੇ ਘਰ ਚਲਿਆ ਜਾਂਦਾ ਸੀ ਤੇ ਸਵੇਰੇ ਨਾਸ਼ਤੇ ਦੇ ਸਮੇਂ ਪਰਤ ਆਉਂਦਾ ਸੀ। ਸਾਡੇ ਮੁੱਖ ਅਧਿਆਪਕ ਨੇ ਕੈਂਪ ਚਲਾਉਣ ਅਤੇ ਪ੍ਰੋਗਰਾਮ ਅਫ਼ਸਰ ਦੀ ਹਰ ਤਰ੍ਹਾਂ ਨਾਲ ਮੱਦਦ ਕਰਨ ਲਈ ਕਿਹਾ ਸੀ। ਮੇਰੇ ਲਈ ਇਹ ਇਕ ਨਵਾਂ ਤਜ਼ਰਬਾ ਸੀ। ਕੁਝ ਨਵਾਂ ਸਿੱਖਣ ਦੀ ਇੱਛਾ ਨਾਲ ਮੈਂ ਸ਼ਰਮਾ ਜੀ ਨੂੰ ਪੂਰੀ ਤਰ੍ਹਾਂ ਮਦਦ ਕਰਨ ਦਾ ਮਨ ਬਣਾ ਲਿਆ ਸੀ।
ਕੈਂਪ ਦਾ ਪਹਿਲਾ ਹੀ ਦਿਨ ਸੀ। ਦੁਪਿਹਰ ਸਮੇਂ ਪੰਜਾਹ ਵਿਦਿਆਰਥੀਆਂ ਤੇ ਦੋ ਅਧਿਆਪਕਾਂ ਦਾ ਕਾਫ਼ਲਾ ਉਸ ਸਕੂਲ ਵਿਚ ਪੁੱਜ ਗਿਆ ਸੀ। ਉਂਜ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਵੀ ਸ਼ਰਮਾ ਜੀ ਉੱਥੇ ਆਪ ਚੱਕਰ ਲਾ ਗਏ ਸਨ ਤੇ ਵਲੰਟੀਅਰਜ਼ ਦੀ ਠਹਿਰ, ਉਨ੍ਹਾਂ ਦੇ ਨਹਾਉਣ ਧੋਣ, ਜੰਗਲ ਪਾਣੀ ਤੇ ਭੋਜਨ ਦੀ ਵਿਵਸਥਾ ਆਦਿ ਸਾਰਾ ਕੁਝ ਵੇਖ ਗਏ ਸਨ। ਕੈਂਪ ਦੌਰਾਨ ਪ੍ਰੋਜੈਕਟ ਵਜੋਂ ਉਨ੍ਹਾਂ ਨੇ ਪਿੰਡ ਦਾ ਟੋਭਾ ਚੁਣਿਆ ਸੀ। ਉਸ ਦੀ ਗਾਰ ਕੱਢਕੇ ਕੰਢਿਆਂ ਤੇ ਪੱਥਰਾਂ ਦਾ ਬੰਨ੍ਹ ਬਨਾਉਣਾ ਸੀ ਤੇ ਟੋਭੇ ਦੇ ਆਲੇ-ਦੁਆਲੇ ਪੌਦੇ ਲਗਾਉਣੇ ਸਨ। ਬਾਲਣ ਅਤੇ ਖਾਣਾ ਬਨਾਉਣ ਲਈ ਪਿੰਡ ਦੀ ਹੀ ਇਕ ਅਧਖੜ ਔਰਤ 'ਰਕਸ਼ਾ' ਨੂੰ ਚੁਣਿਆ ਗਿਆ ਸੀ। ਉਹ ਸਾਡੇ ਸਕੂਲ ਪਾਰਟ ਟਾਈਮ ਵਰਕਰ ਦੇ ਤੌਰ ਤੇ ਸਕੂਲ ਦੀ ਸਫ਼ਾਈ ਵੀ ਕਰ ਛੱਡਦੀ ਤੇ ਖੂਹ ਤੋਂ ਪਾਣੀ ਵੀ ਭਰ ਦਿੰਦੀ। ਇਸ ਕੰਮ ਦੇ ਉਸ ਨੂੰ ਸਰਕਾਰ ਵੱਲੋਂ ਮਹੀਨਾਵਾਰ ਕੁਝ ਪੈਸੇ ਮਿਹਨਤਾਨਾ ਵੀ ਮਿਲਦਾ ਸੀ।
ਕੈਂਪ ਸਬੰਧੀ ਉਸ ਨਾਲ ਗੱਲਬਾਤ ਹੋ ਗਈ ਸੀ ਤੇ ਉਸ ਨੂੰ ਉਸਦਾ ਕਾਰਜ ਸਮਝਾ ਦਿੱਤਾ ਗਿਆ ਸੀ। ਪਰ ਪਹਿਲੇ ਦਿਨ ਹੀ ਮਹੌਲ ਅਜੇ ਅਪਸੈਟ ਜਿਹਾ ਸੀ। ਸ਼ਰਮਾ ਜੀ ਕਹਿ ਰਹੇ ਸਨ, ਪੰਜ ਵੱਜ ਚੱਲੇ ਨੇ ਵਲੰਟੀਅਰਜ਼ ਭੁੱਖ ਨਾਲ ਪਰੇਸ਼ਾਨ ਹੋ ਰਹੇ ਹਨ, ਨਾ ਅਜੇ ਤੱਕ ਦੁੱਧ ਵਾਲਿਆਂ ਨੇ ਦੁੱਧ ਪੁਜਾਇਆ ਹੈ ਨਾ ਰਾਤ ਦਾ ਖਾਣਾ ਬਨਾਉਣ ਵਾਲੀ 'ਰਕਸ਼ਾ' ਦਾ ਕੁਝ ਬਹੁ ਪਤਾ ਹੈ। ਉਨ੍ਹਾਂ ਨੇ ਮਨ ਹੀ ਮਨ ਫੈਸਲਾ ਕਰ ਲਿਆ ਸੀ, ਇਨ੍ਹਾਂ ਲੋਕਾਂ ਦੇ ਭਰੋਸੇ ਬੈਠਣ