Back ArrowLogo
Info
Profile

ਨਾਲੋਂ ਚੰਗਾ ਹੈ ਕਿ ਆਪ ਹੀ ਰਸੋਈਏ ਦੀ ਭੂਮਿਕਾ ਨਿਭਾਈ ਜਾਵੇ। ਉਂਜ ਕੈਂਪ ਦਾ ਮਤਲਬ ਵੀ ਇਹੋ ਹੁੰਦਾ ਹੈ ਕਿ ਸਾਰੇ ਕੰਮ ਆਪਣੇ ਹੀ ਹੱਥੀਂ ਕੀਤੇ ਜਾਣ। ਸ਼ਰਮਾ ਜੀ ਨੂੰ ਕੁੰਵਾਰੇ ਹੁੰਦਿਆਂ, ਕੁਝ ਵਰ੍ਹੇ ਆਪਣੇ ਹੱਥੀਂ ਭੇਜਣ ਬਣਾਉਣ ਦਾ ਅਨੁਭਵ ਸੀ। ਤਦ ਇਕ ਵਲੇਟੀਅਰ ਨੇ ਸ਼ਰਮਾ ਜੀ ਨੂੰ ਦੱਸਿਆ, “ਮਾਸਟਰ ਜੀ, ਉਹ ਖੰਡ ਵਿਚ ਦਾੜ੍ਹੀ ਵਾਲੇ ਆਦਮੀ ਨਾਲ ਜਿਹੜੀ ਤੀਵੀਂ ਗੱਲਾਂ ਕਰਦੀ ਐ ਨਾ, ਉਹੀਉ ਐ, ਜਿਨੂੰ ਕੈਂਪ ਦੀ ਰੋਟੀ ਬਨਾਣ ਖ਼ਾਤਰ ਕਿਹਾ ਹੋਇਆ। ਉਨੂੰ ਗਲਾਗੋ ਕੇ ਗੱਪਾਂ ਛੱਡੀਕੇ ਸਾਨੂੰ ਘੱਟੋ-ਘੱਟ ਚਾਅ ਈ ਬਣਾਈ ਕੇ ਦੇਵ, ਰੋਟੀ ਨਾ ਸਹੀ। ਸਾਡੀਆਂ ਤਾਂ ਆਂਦਰਾਂ ਹੀ ਸੁੰਗੜੀ ਗਈਆਂ ਭੁੱਖਾ ਨਾਲ। ਖੰਡ ਪਾਰ ਜੇਹੜੀ ਦੁਕਾਨ ਐ, ਉਥੇ ਬੀ ਹਈ ਨੀ ਕੁਝ ਖਾਣ ਲਈ।"

ਸ਼ਰਮਾ ਜੀ ਹਵਾ ਮਿਲਦਿਆਂ ਹੀ ਚਿੰਗਾਰੀ ਵਾਂਗ ਭੜਕ ਪਏ ਸਨ। ਉਨ੍ਹਾਂ ਨੇ ਵਲੰਟੀਅਰ ਨੂੰ ਭੇਜ ਕੇ ਤੁਰੰਤ ਰਕਸ਼ਾ ਨੂੰ ਬੁਲਵਾਇਆ ਤੇ ਗੁੱਸੇ ਨਾਲ ਭਰਕੇ ਬੋਲ ਪਏ ਸਨ, "ਛੇ ਵੱਜ ਚਲੇ ਨੇ, ਰਾਤ ਦੀ ਰੋਟੀ ਕਦੋਂ ਤਿਆਰ ਕਰਨੀ ਐ। ਅੱਜ ਦੀ ਦਿਹਾੜੀ ਕਿਸ ਗੱਲ ਦੀ ਦੇਣੀ ਐ ਤੈਨੂੰ। ਜੇ ਕੰਮ ਨਹੀਂ ਕਰਨਾ ਸੀ ਤਾਂ ਜਵਾਬ ਦੇ ਦੇਣਾ ਸੀ। ਉਸੇ ਸਮੇਂ ਅਸੀਂ ਕੋਈ ਹੋਰ ਇਤਜ਼ਾਮ ਕਰ ਲੈਂਦੇ । ਪੰਜ-ਛੇ ਕਿਲੋਮੀਟਰ ਪੈਦਲ ਚੱਲ ਕੇ ਆਏ ਨੇ ਵਲੰਟੀਅਰਜ਼, ਸਿਰਾਂ ਤੇ ਸਾਮਾਨ ਚੁੱਕ ਕੇ। ਆਉਂਦਿਆਂ ਨੂੰ ਇੱਥੇ ਕੋਈ ਚਾਅ ਬਣਾ ਕੇ ਦੇਣ ਵਾਲਾ ਵੀ ਹੈ ਨੀ। ਜੇ ਕੰਮ ਕਰਨਾ ਤਾਂ ਚੱਜ ਨਾਲ ਨਹੀਂ ਤਾਂ ਹੁਣੇ ਦੱਸ ਦੇ, ਕੱਲ੍ਹ ਤੋਂ ਅਸੀਂ ਕੋਈ ਹੋਰ ਪ੍ਰਬੰਧ ਕਰ ਲਈਏ। ਪਤਾ ਨੀ ਕੀ ਸਮਝਦੇ ਨੇ ਇਹ ਲੋਕ। ਨਾ ਟਾਈਮ ਦੀ ਕਦਰ ਨਾ ਕੰਮ ਦੀ।" ਸ਼ਰਮਾ ਜੀ ਦੇ ਕ੍ਰੋਧ ਭਰੇ ਬੋਲ ਸੁਣ ਕੇ 'ਰਕਸ਼ਾ' ਪਲ ਦੀ ਪਲ ਤਾਂ ਸਹਿਮ ਗਈ ਸੀ। "ਤੁਸਾਂ ਜੋ ਫ਼ਿਕਰ ਨਾ ਕਰੋ। ਮੈਂ ਝਟਪਟ ਰੋਟੀ ਤਿਆਰ ਕਰੀ ਦੱਣੀ। ਮੁੜੀ ਕੇ ਉਲਾਂਭਾ ਨੀ ਦਿੰਦੀ ਤੁਸਾਂ ਜੋ।"

ਫਿਰ ਪਲਕ ਝਮਕਦਿਆਂ ਹੀ ਉਸ ਨੇ ਰੋਟੀ ਦੇ ਸਮਾਨ ਵਾਲਾ ਕਮਰਾ ਵੇਖਿਆ। ਦੋ ਤਿੰਨ ਮੁੰਡਿਆਂ ਨੂੰ ਭੱਠੀ ਪੁੱਟਣ ਲਈ ਕਿਹਾ। ਚੌੜੇ-ਚੌੜੇ ਪੱਥਰ ਮੰਗਵਾਏ। ਲੋਹ ਰੱਖਣ ਲਈ। ਬਾਲਣ ਦਾ ਭਰੋਟੂ ਲਾਗੇ ਰਖਾ ਲਿਆ। ਦੇ ਵੱਡੀਆਂ ਟੈਂਕੀਆਂ ਪਾਣੀ ਨਾਲ ਭਰੀਆਂ ਸਨ। ਇਹ ਕੰਮ ਉਹ ਸਵੇਰੇ ਹੀ ਮੁਕਾ ਗਈ ਸੀ। ਸ਼ਰਮਾ ਜੀ ਉਸ ਦੀ ਫੁਰਤੀ ਨੂੰ ਮਹਿਸੂਸ ਕਰ ਰਹੇ ਸਨ।

ਮਧਰਾ ਕੱਦ। ਪੱਕੀ ਹੋਈ ਕਣਕ ਵਰਗਾ ਸੁਨਹਿਰਾ ਰੰਗ। ਚਿਹਰੇ ਤੇ ਢਲਦੀ ਉਮਰ ਦੇ ਪਰਛਾਵਿਆਂ ਨੂੰ ਹਲਕੇ ਮੇਕਅੱਪ ਨਾਲ ਲੁਕਾਉਣ ਦੀ ਕੋਸ਼ਿਸ਼। ਗੁੰਦਵਾਂ ਸਰੀਰ। ਮਾਂਗ ਨੇੜਿਉਂ ਉਤਰੇ ਹੋਏ ਖਿਜਾਬ ਕਾਰਨ ਸਿਰ ਵਿਚਾਲੇ ਬਣੀ ਚਾਂਦੀ ਦੀ ਡਬਲ ਲਕੀਰ, ਤਿਰਹਾਈਆਂ ਜਿਹੀਆਂ ਅੱਖਾਂ ਵਿਚ ਝਿਲਮਿਲਾਉਂਦੇ ਸੁਪਨੇ। ਚਿਹਰੇ ਤੋਂ ਉਹ ਚਾਲੀ ਪੰਜਤਾਲੀ ਕੁ ਸਾਲ ਦੀ ਲਗਦੀ ਸੀ ਪਰ ਸੁਡੋਲ ਸਰੀਰ ਦੀ ਲਚਕ ਵੀਹ-ਪੰਝੀ ਵਰ੍ਹਿਆਂ ਦੀ ਜਵਾਨ ਔਰਤ ਦਾ ਅਹਿਸਾਸ ਕਰਾਉਂਦੀ ਪਈ ਸੀ। ਫਿਰ ਉਹ ਜਿਹੜਾ ਸਮਾਨ ਮੰਗਾਂਦੀ ਗਈ। ਸ਼ਰਮਾ ਜੀ ਵਲੰਟੀਅਰਜ਼

204 / 239
Previous
Next