Back ArrowLogo
Info
Profile

ਹੱਥੀਂ ਭੇਜਦੇ ਗਏ ਸੀ । ਬੜੀ ਹੁਸ਼ਿਆਰੀ ਨਾਲ ਉਸ ਨੇ ਭੱਠੀ ਵਿਚ ਬਾਲਣ ਪਾ ਕੇ ਅੱਗ ਬਾਲ ਲਈ ਸੀ ਤੇ ਉਸ ਤੇ ਦਾਲ ਚੜਾ ਦਿੱਤੀ। ਵੱਡੀ ਸਾਰੀ ਪਰਾਂਤ ਵਿਚ ਆਟਾ ਮੰਗਵਾ ਕੇ ਵਲੰਟੀਅਰਜ਼ ਨਾਲ ਗੁੰਨਣ ਲੱਗ ਪਈ ਸੀ। ਕੁਝ ਵਲੰਟੀਅਰਜ਼ ਦਾਲ ਨੂੰ ਤੜਕਾ ਲਾਉਣ ਲਈ, ਪਿਆਜ, ਅਦਰਕ ਤੇ ਲਸਣ ਕੱਟਣ ਲੱਗ ਪਏ ਸਨ। ਕੁਝ ਹੀ ਪਲਾਂ ਵਿਚ ਵਾਤਾਵਰਣ ਖਾਣੇ ਦੀ ਸੁਗੰਧ ਨਾਲ ਭਰ ਗਿਆ ਸੀ । ਸ਼ਰਮਾ ਜੀ, ਰਕਸ਼ਾ ਦੀ ਮੁਹਾਰਤ ਵੇਖ ਕੇ ਕਾਇਲ ਹੋ ਗਏ ਸਨ।

ਗਿਆਰਵੀਂ ਜਮਾਤ ਵਿਚ ਪੜ੍ਹਦੇ ਲੜਕੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖ ਚੁੱਕੇ ਸਨ। ਉਨ੍ਹਾਂ ਅੰਦਰ ਅਥਾਹ ਜੋਸ਼ ਸੀ ਤੇ ਅੱਖਾਂ ਵਿਚ ਜਵਾਨ ਸੁਪਨੇ। ਹਾਲਾਂਕਿ ਬਹੁਤੇ ਲੜਕੇ ਪੇਂਡੂ ਹੀ ਸਨ ਤੇ ਅਜਿਹੇ ਇਲਾਕਿਆਂ ਵਿਚ ਰਹਿਣ ਤੇ ਵਿਚਰਣ ਦੇ ਆਦੀ ਸਨ, ਫਿਰ ਵੀ ਨਵੀਂ ਥਾਂ ਤੇ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਸੀ।

ਕੈਂਪ ਦਾ ਪਹਿਲਾ ਦਿਨ ਹੋਣ ਕਾਰਨ ਸਾਰਾ ਕੁਝ ਬੇਤਰਤੀਬ ਸੀ। ਦੂਸਰੇ ਦਿਨ ਤੱਕ ਗੱਡੀ ਪਟੜੀ ਤੇ ਚੜ੍ਹ ਜਾਂਦੀ ਹੈ। ਰਕਸ਼ਾ ਦਾ ਕਮਾਲ ਹੀ ਸੀ ਕਿ ਲੜਕੇ ਉਸ ਨਾਲ ਖ਼ੁਸ਼ੀ-ਖ਼ੁਸ਼ੀ ਤੇ ਇਕ ਦੂਜੇ ਤੋਂ ਵੱਧ ਚੜ੍ਹ ਕੇ ਕੰਮ ਕਰ ਰਹੇ ਸਨ। ਕੁਝ ਜਣੇ ਕਮਰੇ ਦੀ ਸਫ਼ਾਈ ਕਰਕੇ ਹੇਠਾਂ ਦਰੀ ਵਿਛਾ ਰਹੇ ਸਨ ਤੇ ਫਿਰ ਉਪਰ ਆਪਣੇ ਬਿਸਤਰੇ। ਸਾਮਾਨ ਵੀ ਨਾਲੋ-ਨਾਲ ਟਿਕਾ ਦਿੱਤਾ ਗਿਆ ਸੀ। ਬੂਟ-ਚੱਪਲਾਂ ਬਾਹਰ ਹੀ ਖੋਲ੍ਹਣ ਦੀ ਹਦਾਇਤ ਕਰ ਦਿੱਤੀ ਗਈ ਸੀ।

"ਲਉ, ਮਾਸਟਰ ਜੀ ਦਾਲ ਬਣੀ ਗਈ, ਜ਼ਰਾ ਟੈਸਟ ਕਰੀਕੇ ਦਿੱਖੋ, ਕੋਈ ਕਮੀ ਪੇਸ਼ੀ ਤਾਂ ਦੱਸੀ ਦੇਗੇ। ਦੂਰ ਕਰੀ ਦਿਆਂ।" ਕਹਿੰਦਿਆਂ ਰਕਸ਼ਾ ਨੇ ਦਾਲ ਨਾਲ ਭਰੀ ਕੌਲੀ ਸ਼ਰਮਾ ਜੀ ਦੇ ਅੱਗੇ ਕਰ ਦਿੱਤੀ ਸੀ। ਉਨ੍ਹਾਂ ਨੇ ਦਾਲ ਦਾ ਇਕ ਚਮਚ ਮੂੰਹ ਵਿਚ ਪਾਇਆ, ਫਿਰ ਕੁਝ ਪਲ ਉਸ ਨੂੰ ਮੂੰਹ ਵਿਚ ਹੀ ਰੋਕ ਕੇ ਜ਼ਾਇਕਾ ਲਿਆ।

"ਹਾਂ, ਚੰਗੀ ਕਰਾਰੀ ਬਣੀ ਐ।" ਕਹਿੰਦਿਆਂ ਉਨ੍ਹਾਂ ਨੇ ਛੇਤੀ ਨਾਲ ਦੂਸਰਾ ਚੰਮਚ ਭਰ ਕੇ ਮੂੰਹ 'ਚ ਪਾ ਲਿਆ ਸੀ ਤੇ ਫਟਾਫਟ ਕੌਲੀ ਖਾਲੀ ਕਰ ਦਿੱਤੀ ਸੀ। ਉਂਜ ਵੀ ਭੁੱਖ ਲੱਗੀ ਹੋਵੇ ਤਾਂ ਘੱਟ ਸਵਾਦ ਚੀਜ਼ ਵੀ ਵੱਧ ਸਵਾਦਲੀ ਲਗਦੀ ਹੈ ਪਰ ਰਕਸ਼ਾ ਵੱਲੋਂ ਤਿਆਰ ਕੀਤੀ ਦਾਲ ਸਚਮੁੱਚ ਹੀ ਤਾਰੀਫ਼ ਦੀ ਹੱਕਦਾਰ ਸੀ।

"ਫੁਲਕੇ ਰੜ੍ਹਾ ਦੇ ਨੇ, ਮੁੰਡੂਆਂ ਨੂੰ ਗਲਾਗੋ ਰੋਟੀ ਖਾਈ ਲੈਣ ਆਈਕੇ। ਨਾਲੇ ਦੁੱਧ ਤਾਂ ਕਲਾਗੀ ਦੇਰਾ ਨਾਲ ਪੁਜਾ, ਜੇ ਤੁਸਾਂ ਜੋ ਗਲਾਗੋ ਤਾਂ ਰੋਟੀਏ ਮਗਰੋਂ ਮੁੰਡੂਆਂ ਨੂੰ ਕੱਪ-ਕੱਪ ਚਾਹ ਦਾ ਦੇ ਦਈਏ।" "ਹਾਂ-ਹਾਂ ਠੀਕ ਐ। ਇੰਜ ਹੀ ਕਰ ਪਰ ਜ਼ਰਾ ਰੋਟੀਆਂ ਦਾ ਧਿਆਨ ਰੱਖੀ। ਲੋੜ ਤੋਂ ਵੱਧ ਨਾ ਬਣਾ ਲਵੀਂ ਨਹੀਂ ਤਾਂ ਬੇਕਾਰ ਜਾਣੀਆ।"

"ਮੈਂ ਗਲਾਇਆ ਨਾ, ਤੁਸਾਂ ਜੋ ਤੂਣਾ ਬੀ ਫਿਕਰ ਨੀ ਕਰਨੀ। ਮਿਨੂੰ

205 / 239
Previous
Next