Back ArrowLogo
Info
Profile

ਸਭ ਪਤਾ ਐ ਰਕਸ਼ਾ ਨੂੰ ਕੁਝ ਬੀ ਦੱਸਣ ਜਾਂ ਗਲਾਣ ਦੀ ਲੋੜ ਨੀ।" ਰਕਸ਼ਾ ਆਤਮ-ਵਿਸ਼ਵਾਸ ਨਾਲ ਬੋਲ ਰਹੀ ਸੀ।

ਸ਼ਰਮਾ ਜੀ ਨੇ ਸੀਟੀ ਬਜਾਈ। ਲੰਗਰ ਡਿਊਟੀ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਵਲੰਟੀਅਰਜ਼ ਕਤਾਰਾਂ ਵਿਚ ਬੈਠ ਗਏ। ਹਨੇਰਾ ਹੋਣ ਤੇ ਗੈਸ ਬਾਲ ਦਿੱਤਾ ਗਿਆ ਸੀ। ਭੋਜਨ ਤੋਂ ਪਹਿਲਾਂ ਸਾਰੇ ਵਲੰਟੀਅਰਜ਼ ਨੇ ਅਰਦਾਸ ਕੀਤੀ। ਫਿਰ ਲੰਗਰ ਵਰਤਾਉਣਾ ਸ਼ੁਰੂ ਕੀਤਾ ਗਿਆ। ਸਾਰਿਆਂ ਨੇ ਆਪੋ-ਆਪਣੀ ਡਿਊਟੀ ਸਾਂਭ ਲਈ ਸੀ। ਇੰਨੇ ਨੂੰ ਰਕਸ਼ਾ ਦੇ ਥਾਲੀਆਂ ਵਿਚ ਦਾਲ ਤੇ ਚਪਾਤੀ ਰੱਖ ਕੇ ਸਾਡੇ ਪਾਸ ਪੁੱਜ ਗਈ ਸੀ। ਥਾਲੀ ਵਿਚ ਪਿਆਜ ਤੇ ਹਰੀ ਮਿਰਚ ਵੀ ਰੱਖੀ ਹੋਈ ਸੀ।

"ਲਓ ਤੁਸਾਂ ਜੋ ਥੀ ਖਾਈ ਲੋਗੋ ਗਰਮਾ ਗਰਮ।" ਰਕਸ਼ਾ ਨੇ ਥਾਲੀ ਫੜਾਉਂਦਿਆਂ ਕਿਹਾ ਸੀ। ਸ਼ਰਮਾ ਜੀ ਨੇ ਥਾਲੀ ਵੱਲ ਗੌਰ ਨਾਲ ਵੇਖਦਿਆਂ ਕਿਹਾ, "ਰਕਸ਼ਾ, ਪਹਿਲੀ ਗੱਲ ਤਾਂ ਮੈਨੂੰ ਰੋਟੀ ਸਭ ਤੋਂ ਮਗਰੋਂ ਦੇਣੀ ਜਦੋਂ ਸਾਡੇ ਵਲੰਟੀਅਰਜ਼ ਖਾ ਲੈਣ। ਦੂਜੇ ਮੈਨੂੰ ਵੀ ਉਹੀ ਕੁਝ ਖਾਣ ਨੂੰ ਦੇਣਾ ਜੋ ਵਲੰਟੀਅਰਜ਼ ਖਾਂਦੇ ਨੇ। ਉਨ੍ਹਾਂ ਦੇ ਮਨ ਵਿਚ ਇਹ ਗੱਲ ਬਿਲਕੁਲ ਨੀ ਆਉਣੀ ਚਾਹੀਦੀ ਕਿ ਅਸੀਂ ਉਨ੍ਹਾਂ ਤੋਂ ਕੁਝ ਵੱਖਰਾ ਖਾਂਦੇ ਹਾਂ।"

"ਠੀਕ ਐ ਜੀ, ਈਆਂ ਹੀ ਹੋਗ।" ਰਕਸ਼ਾ ਨੇ ਮੁਸ਼ਕਰਾਉਂਦਿਆਂ ਕਿਹਾ ਸੀ। ਸ਼ਰਮਾ ਜੀ ਰਕਸ਼ਾ ਦੇ ਕੰਮ ਤੋਂ ਪ੍ਰਭਾਵਿਤ ਸਨ। ਦੁਪਹਿਰ ਵਾਲਾ ਗਿਲਾ ਜਾਂਦਾ ਲੱਗਾ ਸੀ।

"ਰਕਸ਼ਾ, ਕਿੱਥੇ ਰਹਿਣੀ ਐ ਤੇ ਸਿਰਫ਼ ਰਸੋਅ ਦਾ ਹੀ ਕੰਮ ਕਰਦੀ ਐ।" ਸ਼ਰਮਾ ਜੀ ਨੇ ਪੁੱਛ ਲਿਆ ਸੀ।

"ਸਾਬ੍ਹ ਜੀ, ਰਕਸ਼ਾ ਪਿਛਲੇ ਪੰਜਾਂ ਸਾਲਾਂ ਤੋਂ ਪਾਣੀ ਭਰਦੀ ਐ ਸਕੂਲੇ ਦਾ। ਲੋਕਾਂ ਘਰ ਬਿਆਹ ਸ਼ਾਦੀ ਜਾਂ ਹੋਰ ਮੌਕਿਆ ਸੌ ਪੰਜਾਹ ਲੋਕਾਂ ਦੀ ਰੋਟੀ ਬੀ ਤਿਆਰ ਕਰੀ ਲੈਂਦੀ ਆਂ। ਰੋਜ਼ ਦਾ ਹੀ ਕੰਮ ਸਮਝੀ ਲੱਗ। ਉਆ ਤਾਂ ਮੇਜ ਹੋਰ ਬੀ ਪਿੰਡਾਂ ਤੋਂ ਸੱਦਾ ਆਇਆ ਹਾਂ, ਪਰ ਮੈਂ ਸਾਰਿਆਂ ਨੂੰ ਮਨ੍ਹਾ ਕਰੀਤਾ। ਉਣ ਪੂਰੇ ਦੱਸ ਦਿਨ ਇੱਥੇ ਈ ਲਾਣੇ ਕੈਂਪਾਂ 'ਚ। ਰੋਟੀ ਪਸੰਦ ਆਈ ਜੀ। ਕਲਾਗੀ ਦੇਰ ਤਾਂ ਕੀ ਹੋਈ ਨਾ।"

ਰਕਸ਼ਾ ਨੇ ਆਪਣਾ ਪਰੀਚੇ ਦਿੰਦਿਆਂ ਆਪਣੀ ਤਾਰੀਫ਼ ਦੀ ਉਮੀਦ ਨਾਲ ਪੁੱਛਿਆ ਸੀ।

"ਹਾਂ, ਬਹੁਤ ਵਧੀਆ ਹੈ। ਬੱਸ ਆਪਣਾ ਘਰ ਸਮਝ ਕੇ ਹੀ ਕੰਮ ਸਾਂਭਣਾ। ਇਸੇ ਰਾਸ਼ਨ-ਪਾਣੀ ਵਿਚ ਗੁਜਾਰਾ ਕਰਨਾ ਅਸਾਂ।"

"ਸਾਬ੍ਹ ਜੀ ਤੁਸੀਂ ਰਕਸ਼ਾ ਦੇ ਹੁੰਦਿਆਂ ਜ਼ਰਾ ਬੀ ਵਿਕਰ ਕਰਨਾ। ਜੀਆਂ ਤੁਸੀਂ ਗਲਾਂਗੇ ਬਿਲਕੁਲ ਊਆਂ ਹੀ ਹੋਗ।"

ਫਿਰ ਉਹ ਮੁੜ ਭੱਠੀ ਪਾਸ ਚਲੀ ਗਈ ਸੀ ਤੇ ਲੰਗਰ ਦੀ ਸੇਵਾ ਕਰਦੇ ਵਲੰਟੀਅਰਜ਼ ਨੂੰ ਹਿਦਾਇਤਾਂ ਦੇਣ ਲੱਗ ਪਈ ਸੀ, "ਦਾਲ ਚੰਗੀ ਤਰ੍ਹਾਂ ਹਿਲਾ ਕੇ ਦਿਆ ਕਰੋ। ਪੈਲਾਂ ਸਾਰਿਆਂ ਨੂੰ ਦੋ-ਦੋ ਫੁਲਕੇ, ਫਿਰੀ ਜਿੰਨੀ ਮੰਗਣ ਉਨੀ

206 / 239
Previous
Next