Back ArrowLogo
Info
Profile

ਲਈ ਪੁੱਜ ਗਈ ਸੀ। ਸ਼ਰਮਾ ਜੀ ਰਕਸ਼ਾ ਦੀ ਚੁਸਤੀ ਫੁਰਤੀ ਵੇਖ ਕੇ ਸੋਚ ਰਹੇ ਸਨ। ਇਸ ਉਮਰ ਵਿਚ ਰਕਸ਼ਾ ਦਾ ਇਹ ਹਾਲ ਹੈ। ਜਵਾਨੀ ਵੇਲੇ ਤਾਂ ਕਹਿਰ ਢਾਹੁੰਦੀ ਹੋਵੇਗੀ ਔਰਤ। ਬਿਨਾਂ ਕਿਸੇ ਬਿਊਟੀ ਪਾਰਲਰ ਜਾਂ ਜਿੰਮ ਦੀ ਮੱਦਦ ਦੋ, ਕਿਵੇਂ ਆਪਣਾ ਜਿਸਮ ਸਾਂਭਿਆ ਹੋਇਆ ਹੈ। ਇਕ ਪਾਸੇ ਪੂਰੀ ਆਰਾਮ ਪ੍ਰਸਤੀ ਵਿਚ ਰਹਿੰਦੀਆਂ ਉਨ੍ਹਾਂ ਦੀਆਂ ਔਰਤਾਂ ਕਿਵੇਂ ਖਮੀਰੇ ਆਟੇ ਵਾਂਗ ਫੁਲਦੀਆਂ ਜਾਂਦੀਆਂ ਨੇ। ਨਾ ਚਾਹੁੰਦਿਆਂ ਹੋਇਆਂ ਵੀ ਉਹ ਰਕਸ਼ਾ ਦੀ ਤੁਲਨਾ, ਥਲ-ਥਲ ਕਰਦੀ ਆਪਣੀ ਪਤਨੀ ਨਾਲ ਕਰਨ ਲੱਗ ਪਏ ਸਨ।

ਜਿਵੇਂ ਕਿ ਆਮ ਧਾਰਨਾ ਬਣ ਚੁੱਕੀ ਹੈ ਕਿ ਵਿਆਹ-ਸ਼ਾਦੀ ਜਾਂ ਹੋਰ ਅਜਿਹੇ ਪ੍ਰੋਗਰਾਮ ਵਿਚ ਰਸੋਈਏ ਵੱਧ ਸਾਮਾਨ ਮੰਗਵਾ ਕੇ ਸਮਾਨ ਦੀ ਬਰਬਾਦੀ ਕਰਦੇ ਹਨ ਜਾਂ ਖਿਸਕਾ ਲੈਂਦੇ ਹਨ ਤੇ ਮਾਲਿਕ ਨੂੰ ਤਕੜਾ ਚੂਨਾ ਲਾਉਂਦੇ ਹਨ। ਇਸ ਗੱਲ ਦੇ ਪ੍ਰਭਾਵ ਹੇਠ ਸ਼ਰਮਾ ਜੀ ਵੀ ਪੂਰੀ ਸਾਵਧਾਨੀ ਵਰਤ ਰਹੇ ਸਨ। ਉਹ ਸਟੋਰ 'ਚੋਂ ਭੇਜਣ ਵਾਲਾ ਸਾਰਾ ਸਾਮਾਨ ਆਪ ਆਪਣੀ ਨਿਗਰਾਨੀ ਵਿਚ ਹੀ ਭੇਜਦੇ। ਆਪਣੀ ਹਾਜ਼ਰੀ ਵਿਚ ਹੀ ਵਲੰਟੀਅਰਜ਼ ਨੂੰ ਅੰਦਰ ਭੇਜਦੇ। ਰਕਸ਼ਾ ਦੇ ਹਿਸਾਬ ਦੀ ਬਜਾਏ ਆਪਣੇ ਅੰਦਾਜ਼ੇ ਨਾਲ ਸਾਮਾਨ ਬਾਹਰ ਜਾਂਦਾ। ਉਨ੍ਹਾਂ ਨੂੰ ਡਰ ਸੀ ਕਿ ਸਮਾਨ ਤਾਂ ਪੰਜਾਹ ਵਲੰਟੀਅਰਜ਼ ਹਿਸਾਬ ਨਾਲ ਖਰੀਦਿਆ ਗਿਆ ਸੀ। ਬਿਨਾਂ ਕੰਟਰੋਲ ਦੇ ਖਰਚ ਕਰਨ ਨਾਲ ਮਿਲੀ ਹੋਈ ਗ੍ਰਾਂਟ ਵਿਚੋਂ ਖਰਚਾ ਪੂਰਾ ਕਰਨਾ ਮੁਸ਼ਕਿਲ ਹੋ ਜਾਣਾ ਸੀ।

ਹੌਲੀ-ਹੌਲੀ ਉਨ੍ਹਾਂ ਨੇ ਨੋਟ ਕੀਤਾ ਕਿ ਉਨ੍ਹਾਂ ਵੱਲੋਂ ਭੇਜੋ ਸਾਮਾਨ ਵਿੱਚੋਂ ਵੀ ਰਕਸ਼ਾ ਖੰਡ, ਘਿਉ, ਚਾਹ-ਪੱਤੀ, ਦੁੱਧ, ਆਟਾ, ਚੌਲ ਆਦਿ ਬਚਾ ਕੇ ਵਾਪਸ ਭੇਜ ਦਿੰਦੀ ਹੈ। ਇੱਥੋਂ ਤੱਕ ਕਿ ਤੜਕਾ ਲਾਉਣ ਲਈ ਭੇਜੋ ਪਿਆਜ਼, ਅਦਰਕ, ਲਸਣ ਤੇ ਟਮਾਟਰ ਆਦਿ ਵਿਚੋਂ ਵੀ ਸਾਮਾਨ ਬਚਾ ਕੋ ਮੋੜ ਦਿੰਦੀ ਹੈ ਪਰ ਦਾਲ-ਸਬਜ਼ੀ ਉਸੇ ਤਰ੍ਹਾਂ ਸਵਾਦਲੇ ਬਣੇ ਹੁੰਦੇ ਹਨ। ਸ਼ਰਮਾ ਜੀ ਨੂੰ ਵਿਸ਼ਵਾਸ ਹੁੰਦਾ ਗਿਆ ਸੀ ਕਿ ਇਸ ਮਾਮਲੇ ਤੇ ਰਕਸ਼ਾ 'ਤੇ ਕਿਸੇ ਕਿਸਮ ਦਾ ਸ਼ੌਕ ਕਰਨਾ ਵਿਅਰਥ ਹੈ। ਰਕਸ਼ਾ ਉਨ੍ਹਾਂ ਆਮ ਰਸੋਈਆਂ ਵਰਗੀ ਨਹੀਂ ਸੀ। ਉਸ ਦੇ ਹੱਥਾਂ ਵਿਚ ਬਰਕਤ ਸੀ। ਖਾਣ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਨਾਪ-ਤੋਲ ਦਾ ਪੂਰਾ ਤੇ ਸਹੀ-ਸਹੀ ਅੰਦਾਜ਼ਾ ਸੀ।

ਜਿੱਥੇ ਬਹੁਤ ਸਾਰੇ ਵਲੰਟੀਅਰਜ਼ ਰੋਜ਼ਾਨਾ ਪ੍ਰੋਜੈਕਟ ਸਾਈਟ ਤੇ ਕੰਮ ਲਈ ਜਾਂਦੇ, ਉੱਥੇ ਕੁਝ ਵਲੰਟੀਅਰਜ਼ ਬਦਲ-ਬਦਲ ਕੇ ਲੰਗਰ ਡਿਊਟੀ ਲਈ ਕੈਂਪ ਸਾਈਟ ਤੇ ਹੀ ਰੋਕ ਲਏ ਜਾਂਦੇ ਸਨ। ਇੱਥੇ ਵੀ ਕੰਮ ਘੱਟ ਨਹੀਂ ਸੀ ਹੁੰਦਾ। ਸਵੇਰੇ ਸਾਰੀ ਕੈਂਪ ਸਾਈਟ ਦੀ ਸਫ਼ਾਈ, ਖੂਹ ਤੋਂ ਪਾਣੀ ਦੀ ਢੁਲਾਈ ਤੋਂ ਲੈ ਕੇ ਨਾਸ਼ਤਾ, ਦੁਪਹਿਰ ਲਈ ਸਬਜ਼ੀ ਕਟਵਾਉਣੀ, ਚਪਾਤੀ ਚਾਵਲ ਤਿਆਰ ਕਰਾਉਣੇ। ਰਾਤ ਦਾ ਖਾਣਾ, ਸ਼ਾਮ ਦੀ ਚਾਹ, ਸਾਰੇ ਬਰਤਨਾਂ ਦੀ ਸਫ਼ਾਈ ਕਰਕੇ ਦੂਸਰੇ ਦਿਨ ਦੀ ਤਿਆਗੈ ਕਰਨੀ।

ਜਦੋਂਕਿ ਪ੍ਰੋਜੈਕਟ ਸਾਈਟ ਤੇ ਜਾਣ ਵਾਲੇ ਵਲੰਟੀਅਰਜ਼ ਦੁਪਹਿਰ ਇਕ ਡੇਢ ਵਜੇ ਮਗਰੋਂ ਹੋਰ ਕੰਮਾਂ ਤੋਂ ਮੁਕਤ ਹੋ ਜਾਂਦੇ ਸਨ। ਲੰਗਰ ਡਿਊਟੀ ਸਖ਼ਤ

208 / 239
Previous
Next