

ਵੇਖਦੀ ਰਹਿ ਗਈ ਤੇ ਗਰਾਉਂਡ ਦੀ ਅੰਦਰਲੀ ਸਾਈਡ ਨੂੰ ਛੂੰਹਦੀ ਹੋਈ ਗਲੀ ਵਾਂਗ ਨਿਕਲ ਗਈ। ਜੇਤੂ ਨੰਬਰ ਪ੍ਰਾਪਤ ਹੋਣ ਦੀ ਖੁਸ਼ੀ ਵਿਚ ਸਾਡੇ ਖਿਡਾਰੀ ਉਛਲ ਪਏ। ਪਰ ਕੋਚ ਨਾਲ ਮਿਲ ਚੁੱਕੇ ਰੈਫਰੀ ਨੇ ਹੱਥ ਦਾ ਇਸ਼ਾਰਾ ਕਰਕੇ ਬਾਲ ਨੂੰ ਆਉਟ ਸਾਈਡ ਕਰਾਰ ਦੇ ਕੇ ਸਾਡੀ ਟੀਮ ਦਾ ਨੰਬਰ ਖੋਹ ਲਿਆ। ਸਰਾਸਰ ਤੇ ਸਾਮ੍ਹਣੇ-ਸਾਮ੍ਹਣੇ ਕੀਤੀ ਕਈ ਬੇਈਮਾਨੀ ਵੇਖ ਕੇ ਸਾਡੀ ਖਿਡਾਰੀ ਉਸ ਰੈਫਰੀ ਪਾਸ ਆ ਗਏ। ਅਸੀਂ ਸਾਰਿਆਂ ਨੇ ਉਸ ਨੂੰ ਉਹ ਨਿਸ਼ਾਨ ਵੀ ਵਿਖਾਇਆ, ਜਿਥੇ ਬਾਲ ਟੇਚ ਕਰਕੇ ਗਈ ਸੀ। ਪਰ ਉਹ ਮੈਂ ਨਾ ਮਾਨੂੰ ਦੀ ਤਰਜ ਤੇ ਆਪਣੇ ਫੈਸਲੇ ਤੇ ਅੜਿਆ ਰਿਹਾ। ਸਨੂੰ ਉਸ ਦੀ ਇਹ ਬੇਈਮਾਨੀ ਕਿਸੇ ਵੀ ਕੀਮਤ ਤੇ ਮੰਜੂਰ ਨਹੀਂ ਸੀ।
ਉਹ ਸਰਵਿਸ ਵਿਰੋਧੀ ਟੀਮ ਨੂੰ ਦੇਣ ਦੇ ਹੱਕ ਵਿਚ ਸੀ ਜੋ ਸਾਨੂੰ ਬਿਲਕੁਲ ਵੀ ਸਵੀਕਾਰ ਨਹੀਂ ਸੀ। ਉਨ੍ਹਾਂ ਦੋਹਾਂ ਰੈਫਰੀਆਂ ਨੇ ਸਾਡੇ ਨਾ ਮੰਨਣ ਤੇ ਇਕ ਪਾਸੜ ਫੈਸਲਾ ਦਿੰਦੇ ਹੋਈ ਵਿਰੋਧੀ ਟੀਮ ਨੂੰ ਜੇਤੂ ਕਰਾਰ ਦਿੱਤਾ। ਫਿਰ ਮੈਂ ਮੁਖੀ ਨੂੰ ਲੈ ਕੇ ਵਿਰੋਧੀ ਟੀਮ ਦੇ ਉਨ੍ਹਾਂ ਦੇ ਸਮੇਸ਼ਰਾਂ ਦੀ ਉਮਰ ਤੇ ਅਬਜੈਕਸ਼ਨ ਦਾਖਲ ਕਰਾ ਦਿੱਤਾ। ਹਾਲਾਂਕਿ ਉਨ੍ਹਾਂ ਦਾ ਰਿਕਾਰਡ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਕ ਵਿਚ ਬੋਲ ਰਿਹਾ ਸੀ। ਪਰ ਜਦ ਮੈਡੀਕਲ ਡਾਕਟਰ ਨੇ ਨਿਰਪੱਖ ਹੋ ਕੇ ਉਨ੍ਹਾਂ ਦੇ ਦੰਦਾਂ-ਦਾੜ੍ਹਾਂ ਤੇ ਹੋਰ ਜਾਂਚ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਆਪਣੀ ਰਿਪੋਰਟ ਵਿਚ ਉਨ੍ਹਾਂ ਨੂੰ ਬਾਲਗ ਯਾਨੀ ਅਠਾਰਾ ਸਾਲ ਤੋਂ ਵੱਧ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਸੀ। ਜਦਕਿ ਉਸ ਟੂਰਨਾਮੈਂਟ ਵਿਚ ਚੰਦਾਂ ਸਾਲ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਨਹੀਂ ਸਨ ਲੈ ਸਕਦੇ। ਦਰਅਸਲ ਉਹ ਦੋਵੇਂ ਵਿਦਿਆਰਥੀ ਸੀਨੀਅਰ ਟੀਮ ਦੇ ਖਿਡਾਰੀ ਸਨ। ਜਿਨ੍ਹਾਂ ਨੂੰ ਦੂਸਰੇ ਵਿਦਿਆਰਥੀਆਂ ਦੇ ਨਾਵਾਂ ਹੇਠ ਨਾਂ ਬਦਲ ਕੇ ਖਿਡਾਇਆ ਗਿਆ ਸੀ। ਮਾਮਲਾ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨੋਟਿਸ ਵਿਚ ਆ ਗਿਆ ਸੀ। ਉਨ੍ਹਾਂ ਨੇ ਸਾਡੇ ਅਬਜੈਕਸ਼ਨ ਸਹੀ ਪਾਏ ਜਾਣ ਤੇ ਨਾ ਸਿਰਫ ਸਾਡੀ ਟੀਮ ਨੂੰ ਜੇਤੂ ਕਰਾਰ ਦਿੱਤਾ ਸੀ ਸਗੋਂ ਵਿਰੋਧੀ ਟੀਮ ਨੂੰ ਹਰਾਵੇਰੀ ਕਰਨ ਦੇ ਦੇਸ਼ ਵਿਚ ਅਯੋਗ ਵੀ ਕਰਾਰ ਦਿੱਤਾ ਸੀ।
ਜਦੋਂ ਇਨਾਮ ਵੰਡ ਸਮਾਗਮ ਦੌਰਾਨ ਸਾਡੀ ਟੀਮ ਨੂੰ ਜਿਲ੍ਹਾ ਵਾਲੀਬਾਲ ਚੈਂਪੀਅਨ ਦਾ ਖਿਤਾਬ ਦਿੱਤਾ ਗਿਆ। ਵੱਡੀ ਸਾਰੀ ਸੀਲਡ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸੀਲਡ ਪ੍ਰਾਪਤ ਕਰਦਿਆਂ ਦੀਆਂ ਗਰੁੱਪ ਫੋਟੋ ਖਿੱਚੀ ਗਈ। ਤਾੜੀਆ ਦੀ ਗੂੰਜ ਵਿਚ ਸਾਡੇ ਸਕੂਲ ਅਤੇ ਸਾਡੀ ਟੀਮ ਦੀ ਖੇਡ ਭਾਵਨਾ ਦੀ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ ਗਈ ਅਤੇ ਦੂਸਰੇ ਖਿਡਾਰੀਆਂ ਨੂੰ ਸਾਡੇ ਬੱਚਿਆ ਤੋਂ ਪ੍ਰੇਰਨਾ ਲੈਣ ਲਈ ਕਿਹਾ ਗਿਆ ਤਾਂ ਮੇਰੀਆਂ ਅੱਖਾਂ 'ਚੋਂ ਖੁਸ਼ੀ ਦੇ ਅੱਥਰੂ ਛਲਕ ਪਏ ਸਨ। ਮੇਰੇ ਸਕੂਲ ਮੁਖੀ ਨੇ ਮੈਨੂੰ ਜੱਫੀ 'ਚ ਘੁੱਟ ਕੇ ਵਧਾਈ ਦਿੱਤੀ ਸੀ ਤੇ ਸਾਰੇ ਵਿਦਿਆਰਥੀਆਂ ਨੇ ਸਾਡੇ ਪੈਰ ਛੂਹ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਛਾਤੀ ਨਾਲ ਘੁੱਟ ਕੇ ਲਾ ਲਿਆ ਸੀ। ਉਹ ਪਲ ਮੇਰੀ ਜ਼ਿੰਦਗੀ ਦੇ ਸਭ ਤੋਂ ਯਾਦਗਾਰੀ ਤੇ ਵਡਮੁੱਲੇ ਪਲ ਸਨ