

ਰੋਸ ਪ੍ਰਗਟ ਕਰਨ ਦੀ ਸੁਤੰਤਰ ਭਾਵਨਾ ਨੂੰ ਖਤਮ ਕਰ ਦਿੱਤਾ ਜਾਵੇ। ਇਹ ਇਸ ਬਦਨਾਮ ਯੋਜਨਾ ਤੋਂ ਬਿਨਾਂ ਹੋਰ ਕੁਝ ਨਹੀਂ ਕਿ ਮਨੁੱਖ ਦੀ ਸੁਤੰਤਰ ਭਾਵਨਾ ਲਈ ਕੂੜ-ਕੁਸੱਤ ਦੇ ਪੱਥਰਾਂ ਦਾ ਇੱਕ ਤਹਿਖਾਨਾ ਉਸਾਰਿਆ ਜਾਵੇ...।"
ਪਹੁ ਫੁੱਟਣ ਲੱਗੀ। ਸੂਰਜ ਦੀ ਉਡੀਕ ਵਿੱਚ ਪੀਲੇ ਪੈਂਦੇ ਜਾਂਦੇ ਆਕਾਸ਼ ਵਿੱਚ ਤਾਰੇ ਮੱਧਮ ਪੈ ਗਏ। ਪਰ ਸ਼ੈਤਾਨ ਦੀਆਂ ਅੱਖਾਂ ਜਿਉਂ ਜਿਉਂ ਉਹ ਬੋਲਦਾ ਗਿਆ ਹੋਰ ਭੱਖਦੀਆਂ ਗਈਆਂ।
"ਮਨੁੱਖਾਂ ਨੂੰ ਕੀ ਸਿਖਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੀਆਂ ਜ਼ਿੰਦਗੀਆਂ ਨੂੰ ਸੰਪੂਰਨ ਤੇ ਖੂਬਸੂਰਤ ਬਣਾਉਣਾ ਸਿੱਖ ਜਾਣ?- ਸਾਰਿਆਂ ਲਈ ਇੱਕੋ ਜਿਹੀਆਂ ਹਾਲਤਾਂ ਅਤੇ ਰੂਹਾਂ ਦੀ ਭਿੰਨਤਾ। ਫਿਰ ਜ਼ਿੰਦਗੀ ਫੁੱਲਾਂ ਦਾ ਇੱਕ ਗੁਲਦਸਤਾ ਬਣ ਜਾਵੇਗੀ, ਜਿਸ ਦੀਆਂ ਜੜ੍ਹਾਂ ਹਰ ਮਨੁੱਖ ਦੀ ਸੁਤੰਤਰਤਾ ਲਈ ਸਾਰਿਆਂ ਦੇ ਸਤਿਕਾਰ ਵਿੱਚ ਸ਼ਕਤੀ ਪ੍ਰਾਪਤ ਕਰਨਗੀਆਂ। ਇਹ ਪਰਸਪਰ ਮਿਤਰਤਾ ਅਤੇ ਉਚੇਰਾ ਉੱਡਣ ਦੀ ਸਾਂਝੀ ਉਤੇਜਨਾ ਦੇ ਦਗਦੇ ਕੋਲਿਆਂ 'ਤੇ ਪਲਦੀ ਅਗਨੀ ਹੋਵੇਗੀ । ਉਦੋਂ ਕੇਵਲ ਵਿਚਾਰਾਂ ਦੀ ਲੜਾਈ ਹੋਵੇਗੀ ਅਤੇ ਮਨੁੱਖ ਕਾਮਰੇਡਾਂ ਵਾਂਗ ਰਹਿਣ ਸਹਿਣਗੇ। ਤੇਰੇ ਵਿਚਾਰ ਵਿੱਚ ਕੀ ਇੰਝ ਹੋਣਾ ਅਸੰਭਵ ਹੈ ? ਮੈਂ ਕਹਿੰਦਾ ਹਾਂ, ਇੰਝ ਹੋਵੇਗਾ ਕਿਉਂ ਜੋ ਇਹ ਅਜੇ ਤੱਕ ਹੋਇਆ ਨਹੀਂ।"
"ਦਿਨ ਚੜ੍ਹ ਰਿਹਾ ਹੈ।" ਸ਼ੈਤਾਨ ਨੇ ਪੂਰਬ ਵੱਲ ਵੇਖਦਿਆਂ ਬੋਲਣਾ ਜਾਰੀ ਰੱਖਿਆ। "ਪਰ ਕੀ ਸੂਰਜ ਖੁਸ਼ੀ ਲਿਆਵੇਗਾ ਜਦੋਂ ਹਰ ਬੰਦੇ ਦੇ ਦਿਲ ਵਿੱਚ ਰਾਤ ਸੁੱਤੀ ਹੋਵੇਗੀ ? ਲੋਕਾਂ ਕੋਲ ਸੂਰਜ ਦਾ ਅਨੰਦ ਮਾਣਨ ਲਈ ਕੋਈ ਸਮਾਂ ਨਹੀਂ ਹੈ, ਇਹਨਾਂ ਵਿੱਚੋਂ ਬਹੁਤੇ ਕੇਵਲ ਰੋਟੀ ਚਾਹੁੰਦੇ ਹਨ-ਇਹਨਾਂ ਵਿੱਚੋਂ ਕੁਝ ਇਸ ਵਿੱਚੋਂ ਜਿੰਨੀ ਸੰਭਵ ਹੋ ਸਕਦੀ ਹੈ ਘੱਟ ਤੋਂ ਘੱਟ ਦੇਣ ਵਿੱਚ ਰੁੱਝੇ ਹੋਏ ਹਨ; ਬਾਕੀ ਦੇ ਜ਼ਿੰਦਗੀ ਦੇ ਭੀੜ ਭੜੱਕੇ ਵਿੱਚੋਂ ਅਜ਼ਾਦੀ ਦੀ ਉਦਾਸ ਭਾਲ ਵਿੱਚ ਫਿਰ ਰਹੇ ਹਨ; ਪਰ ਰੋਟੀ ਲਈ ਉਹਨਾਂ ਦੀ ਨਿਰੰਤਰ ਜੱਦੋ ਜਹਿਦ ਵਿੱਚ ਉਹਨਾਂ ਤੋਂ ਇਹ ਅੱਖ ਬਚਾ ਕੇ ਖਿਸਕ ਜਾਂਦੀ ਹੈ। ਆਪਣੇ ਨਿਆਸਰੇਪਣ ਤੋਂ ਦੁੱਖੀ ਹੋਏ ਇਹ ਤਰਸਵਾਨ ਤੇ ਨਿਰਾਸ਼ ਲੋਕ ਨਾ ਮੰਨਣਯੋਗ ਗੱਲਾਂ ਨਾਲ ਵੀ ਸਮਝੌਤਾ ਕਰਨ ਦਾ ਯਤਨ ਕਰਦੇ ਹਨ। ਸੋ ਇਸ ਤਰ੍ਹਾਂ ਵਧੀਆ ਮਨੁੱਖ ਕੂੜ-ਕੁਸੱਤ ਦੀ ਜਿਲ੍ਹਣ ਵਿੱਚ ਖਿੱਚੇ ਜਾਂਦੇ ਹਨ-ਪਹਿਲਾਂ, ਆਪਣੇ ਵੱਲ ਉਹਨਾਂ ਦੀ ਵਫਾਦਾਰੀ ਨੂੰ ਵੇਖੇ ਬਿਨਾਂ ਅਚੇਤ ਤੌਰ 'ਤੇ ਅਤੇ ਫਿਰ ਆਪਣੇ ਪਹਿਲਾਂ ਦੇ ਵਿਸ਼ਵਾਸਾਂ ਤੇ ਵਿਚਾਰਾਂ ਨਾਲ ਜਾਣ ਬੁੱਝ ਕੇ ਗੱਦਾਰੀ ਕਰਦਿਆਂ ਸੁਚੇਤ ਤੌਰ ਤੇ...।
ਉਹ ਉੱਠਿਆ ਅਤੇ ਉਸ ਨੇ ਆਪਣੇ ਤਾਕਤਵਰ ਖੰਭ ਖਿਲਾਰ ਦਿੱਤੇ।
"ਮੇਰਾ ਵਿਚਾਰ ਹੈ ਕਿ ਮੈਂ ਵੀ ਸ਼ਾਨਦਾਰ ਸੰਭਾਵਨਾਵਾਂ ਦੇ ਭਵਿੱਖ ਵੱਲ ਜਾਂਦੇ ਆਪਣੀਆਂ ਆਸਾਂ ਦੇ ਰਾਹ ਉੱਤੇ ਜਾਵਾਂਗਾ...।"
ਅਤੇ ਘੰਟੀ ਦੀ ਇੱਕ ਡਰਾਉਣੀ ਆਵਾਜ਼-ਤਾਂਬੇ ਦੇ ਸਹਿਜੇ ਸਹਿਜੇ ਖਤਮ ਹੁੰਦੇ ਜਾਂਦੇ ਖੜਾਕ ਦੇ ਮਗਰੋਂ ਉਹ ਪੱਛਮ ਵੱਲ ਉੱਡ ਗਿਆ।
ਮੈਂ ਇਹ ਸੁਪਨਾ ਇੱਕ ਅਮਰੀਕੀ ਨੂੰ ਸੁਣਾਇਆ, ਜੋ ਹੋਰਾਂ ਦੇ ਮੁਕਾਬਲੇ ਵਿੱਚ ਰਤਾ