

ਇੱਕ ਅਮਰੀਕੀ ਰਸਾਲੇ ਵੱਲੋਂ ਪ੍ਰਾਪਤ ਹੋਏ
ਸੁਆਲ ਨਾਮੇ ਦਾ ਜੁਆਬ
ਤੁਸਾਂ ਪੁੱਛਿਆ ਹੈ:
"ਕੀ ਤੁਹਾਡਾ ਦੇਸ਼ ਅਮਰੀਕਾ ਨੂੰ ਘ੍ਰਿਣਾ ਕਰਦਾ ਹੈ ਅਤੇ ਤੁਸੀਂ ਅਮਰੀਕੀ ਸਭਿਅਤਾ ਬਾਰੇ ਕਿਵੇਂ ਸੋਚਦੇ ਹੋ ?"
ਪੁੱਛੇ ਗਏ ਸੁਆਲਾਂ ਦੇ ਤੱਥ ਵਿੱਚ ਹੀ ਅਤੇ ਰੂਪ ਵਿੱਚ ਵੀ ਕੁਝ ਅਜਿਹੀ ਗੱਲ ਹੈ ਜੋ ਭਾਰੀ ਅਤਿਕਥਨੀ ਵਾਲੀ, ਅਤਿ ਦੀ ਤਣਾਅ ਪੂਰਨ ਤੇ ਵਿਸ਼ੇਸ਼ ਅਮਰੀਕੀ ਲਹਿਜੇ ਵਾਲੀ ਹੈ। ਮੈਂ ਕਿਸੇ ਯੂਰਪੀ ਬਾਰੇ ਸੋਚ ਵੀ ਨਹੀਂ ਸਕਦਾ ਜੋ "ਪੈਸਾ ਬਣਾਉਣ" ਲਈ ਅਜਿਹੇ ਸੁਆਲ ਪੁੱਛਣ ਦੇ ਕਾਬਲ ਹੋਵੇ ਅਤੇ ਮੈਂ ਤੁਹਾਡੇ ਪਹਿਲੇ ਸੁਆਲ ਬਾਰੇ, ਤੁਹਾਨੂੰ ਤੇ ਹੋਰ ਸਾਰਿਆਂ ਨੂੰ ਇਹ ਜ਼ਰੂਰ ਆਖਣਾ ਚਾਹੁੰਦਾ ਹਾਂ ਕਿ ਮੈਨੂੰ ਆਪਣੇ ਦੇਸ਼ ਦੇ 15 ਕਰੋੜ ਨਾਗਰਿਕਾਂ ਵੱਲੋਂ ਇਸ ਦਾ ਉੱਤਰ ਦੇਣ ਦਾ ਅਧਿਕਾਰ ਪ੍ਰਾਪਤ ਨਹੀਂ ਹੈ, ਕਿਉਂ ਜੋ ਮੈਂ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਇਹ ਨਹੀਂ ਪੁੱਛ ਸਕਦਾ ਕਿ ਉਹ ਤੁਹਾਡੇ ਦੇਸ਼ ਬਾਰੇ ਕਿਵੇਂ ਸੋਚਦੇ ਹਨ।
ਮੇਰਾ ਕਿਆਸ ਹੈ ਕਿ ਉਹਨਾਂ ਦੇਸ਼ਾਂ ਵਿੱਚ-ਫਿਲਪਾਈਨਜ਼ ਵਿੱਚ, ਦੱਖਣੀ ਅਮਰੀਕੀ ਰੀਪਬਲਕਾਂ ਵਿੱਚ, ਚੀਨ ਵਿੱਚ-ਜਿਨ੍ਹਾਂ ਦੇ ਲਹੂ ਤੋਂ ਤੁਹਾਡੇ ਪੂੰਜੀਪਤੀ ਡਾਲਰ ਬਣਾ ਰਹੇ ਹਨ ਅਤੇ ਅਮਰੀਕਾ ਵਿਚਲੇ ਇੱਕ ਕਰੋੜ ਰੰਗਦਾਰ ਲੋਕਾਂ ਵਿੱਚੋਂ ਵੀ ਕੋਈ ਵੀ ਅਜਿਹਾ ਬੁੱਧੀਮਾਨ ਵਿਅਕਤੀ ਨਹੀਂ ਲੱਭ ਸਕਦਾ ਜੋ ਆਪਣੇ ਲੋਕਾਂ ਵੱਲੋਂ ਦੱਸਣਾ ਫਰਜ਼ ਕਰ ਸਕਦਾ ਹੋਵੇ: "ਹਾਂ, ਮੇਰਾ ਦੇਸ਼, ਮੇਰੇ ਲੋਕ ਅਮਰੀਕਾ ਨੂੰ ਘ੍ਰਿਣਾ ਕਰਦੇ ਹਨ, ਉਸ ਦੇ ਸਾਰੇ ਲੋਕਾਂ ਨੂੰ ਮਜ਼ਦੂਰਾਂ ਦੇ ਨਾਲ ਨਾਲ ਅਰਬਪਤੀਆਂ ਨੂੰ ਰੰਗਦਾਰ ਲੋਕਾਂ ਦੇ ਨਾਲ ਗੋਰੀ ਚਮੜੀ ਵਾਲਿਆਂ ਨੂੰ ਨਫ਼ਰਤ ਕਰਦੇ ਹਨ; ਔਰਤਾਂ ਤੇ ਬੱਚਿਆਂ ਨੂੰ, ਖੇਤਾਂ, ਨਦੀਆਂ, ਜੰਗਲਾਂ, ਜਾਨਵਰਾਂ ਤੇ ਪੰਛੀਆਂ ਨੂੰ, ਤੁਹਾਡੇ ਦੇਸ਼ ਦੇ ਬੀਤੇ ਤੇ ਵਰਤਮਾਨ ਨੂੰ, ਇਸ ਦੇ ਵਿਗਿਆਨ ਤੇ ਵਿਗਿਆਨੀਆਂ ਨੂੰ, ਇਸ ਦੇ ਸ਼ਾਨਦਾਰ ਤਕਨੀਕੀ ਗਿਆਨ ਨੂੰ, ਏਡੀਸਨ ਤੇ ਲੂਥਰ ਬੂਰਬੈਂਕ, ਏਡਗਰ ਪੋ, ਵਾਲਟ ਵਿਟਮੈਨ, ਵਾਸ਼ਿੰਗਟਨ ਤੇ ਲਿੰਕਨ ਨੂੰ ਥਿਉਦਰ ਡਰੀਸਰ ਤੇ ਇਊਜਨ ਓਨੀਲ, ਸ਼ੇਰਵੁਡ ਐਂਡਰਸਨ ਨੂੰ, ਇਸ ਦੇ ਸਾਰੇ ਵਰੋਸਾਏ ਕਲਾਕਾਰਾਂ ਨੂੰ ਅਤੇ ਸ਼ਾਨਦਾਰ ਰੋਮਾਂਚਵਾਦੀ ਬਰੇਟ ਹਾਰਟੇ, ਜੈਕ ਲੰਡਨ ਦੇ ਰੂਹਾਨੀ ਪਿਤਾ ਥੋਰੀਓ, ਏਮਰਸਨ ਨੂੰ ਅਤੇ ਹਰ ਉਸ ਚੀਜ਼ ਨੂੰ