Back ArrowLogo
Info
Profile

ਜੋ ਅਮਰੀਕਾ ਦੇ ਸੰਯੁਕਤ ਰਾਜਾਂ ਨੂੰ ਬਣਾਉਂਦੀ ਹੈ ਅਤੇ ਉਹਨਾਂ ਸਾਰਿਆਂ ਨੂੰ ਜੋ ਇਹਨਾਂ ਰਾਜਾਂ ਵਿੱਚ ਵੱਸਦੇ ਹਨ ਘ੍ਰਿਣਾ ਕਰਦੇ ਹਨ।"

ਮੈਨੂੰ ਆਸ ਹੈ ਤੁਸੀਂ ਇਤਨਾ ਮੂੜ੍ਹ ਬੰਦਾ ਲੱਭਣ ਦੀ ਸੰਭਾਵਨਾ ਨਹੀਂ ਰੱਖਦੇ ਜੋ ਤੁਹਾਡੇ ਸੁਆਲ ਦਾ ਅਜਿਹਾ ਸਿਰ-ਫਿਰਿਆ ਜੁਆਬ ਦੇ ਸਕੇ, ਅਜਿਹਾ ਜੁਆਬ ਜੋ ਲੋਕਾਂ ਤੇ ਸੱਭਿਆਚਾਰ ਲਈ ਇਤਨੀ ਘ੍ਰਿਣਾ ਨਾਲ ਭਰਪੂਰ ਹੋਵੇ।

ਪਰ, ਨਿਰਸੰਦੇਹ, ਜਿਸ ਨੂੰ ਤੁਸੀਂ ਅਮਰੀਕਾ ਦੀ ਸੱਭਿਅਤਾ ਆਖਦੇ ਹੋ ਉਹ ਮੇਰੀਆਂ ਹਮਦਰਦੀਆਂ ਨੂੰ ਨਾ ਉਕਸਾਉਂਦੀ ਹੈ ਨਾ ਉਕਸਾ ਸਕਦੀ ਹੈ। ਮੇਰਾ ਵਿਚਾਰ ਹੈ ਕਿ ਤੁਹਾਡੀ ਸੱਭਿਅਤਾ ਸਾਡੇ ਨਿਛੱਤਰ ਉੱਤੇ ਬਹੁਤ ਹੀ ਭੱਦੀ ਸੱਭਿਅਤਾ ਹੈ ਕਿਉਂ ਜੋ ਇਸ ਦੀ ਕਰੂਪਤਾ ਨੇ ਯੂਰਪੀ ਸੱਭਿਅਤਾ ਦੀਆਂ ਸਾਰੀਆਂ ਤੇ ਬੇਸ਼ਰਮ ਕਰੂਪਤਾਵਾਂ ਦੇ ਮੁਕਾਬਲੇ ਵਿੱਚ ਇੱਕ ਦਿਓ-ਕੱਦ ਅਕਾਰ ਧਾਰਨ ਕਰ ਲਿਆ ਹੈ। ਯੂਰਪ ਰਾਜ ਦੇ ਜਮਾਤੀ ਢਾਂਚੇ ਦੇ ਸਨਕੀਪਣ ਰਾਹੀਂ ਬਹੁਤ ਹੀ ਭ੍ਰਿਸ਼ਟ ਹੋ ਗਿਆ ਹੈ; ਪਰ ਅਜੇ ਵੀ ਯੂਰਪ ਕੋਈ ਵੀ ਚੀਜ਼ ਇਤਨੀ ਘਾਤਕ ਤੇ ਨਿਰਅਰਥਕ ਨਹੀਂ ਵਿਖਾ ਸਕਦਾ ਜਿਹੋ ਜਿਹੀ ਤੁਹਾਡੇ ਕਰੋੜਪਤੀ ਤੇ ਅਰਬਾਂਪਤੀ, ਜੋ ਤੁਹਾਡੇ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹਨ ਇਤਨੀ ਅਧੋਗਤੀ ਨਾਲ ਪੇਸ਼ ਕਰਦੇ ਹਨ। ਤੁਹਾਨੂੰ ਬੇਸਟੇਨ ਦੇ ਕਤਲ ਦਾ ਜ਼ਰੂਰ ਪਤਾ ਹੋਵੇਗਾ, ਜਦੋਂ ਦੇ ਅਮੀਰਜ਼ਾਦਿਆਂ ਨੇ ਤੀਜੇ ਨੂੰ ਮਹਿਜ਼ ਕੁਝ ਜਾਣਨ ਦੇ ਸ਼ੌਕ ਵਜੋਂ ਕਤਲ ਕਰ ਦਿੱਤਾ ਸੀ? ਅਤੇ ਤੁਹਾਡੇ ਦੇਸ਼ ਵਿੱਚ ਹੋਰ ਕਿਤਨੇ ਹੀ ਜੁਰਮ ਸਿਰਫ ਕੁਝ ਜਾਣਨ ਦੇ ਸ਼ੌਕ ਵਜੋਂ ਕੀਤੇ ਜਾਂਦੇ ਹਨ, ਮਹਿਜ਼ ਇਹਨਾਂ ਦਾ ਸੁਆਦ ਲੈਣ ਲਈ ? ਯੂਰਪ ਵੀ ਆਪਣੇ ਨਾਗਰਿਕਾਂ ਦੇ ਸ਼ਹਿਰੀ ਅਧਿਕਾਰ ਖੋਹ ਲੈਣ ਤੇ ਉਹਨਾਂ ਨੂੰ ਨਿਆਸਰਾ ਬਣਾਉਣ ਬਾਰੇ ਫੜ੍ਹ ਮਾਰ ਸਕਦਾ ਹੈ, ਫਿਰ ਵੀ ਉਹ ਅਜੇ ਇਤਨੀ ਬਦਨਾਮੀ ਦੀ ਡੂੰਘਾਈ ਤੱਕ ਨਹੀਂ ਡੁੱਬਿਆ ਜਿਤਨਾ ਸਾਕੇ ਤੇ ਵਾਨਜ਼ੇਤੀ ਦੇ ਕਤਲ ਸਦਕਾ ਅਮਰੀਕਾ। ਫ਼ਰਾਂਸ ਕੋਲ ਵੀ "ਡਰੇਫਿਊਜ਼ ਕੇਸ" ਸੀ ਜਿਹੜਾ ਕਾਫੀ ਸ਼ਰਮਨਾਕ ਸੀ; ਪਰ ਫ਼ਰਾਂਸ ਵਿੱਚ ਏਮੀਲ ਜ਼ੋਲਾ ਅਤੇ ਅਨਾਤੋਲੇ ਫ਼ਰਾਂਸ ਨਿਰਦੇਸ਼ ਬਲਦੀ ਦੇ ਬੂਥੇ ਆਇਆਂ ਦੀ ਹਮਾਇਤ ਵਿੱਚ ਨਿਤਰੇ ਅਤੇ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਹਰਕਤ ਵਿੱਚ ਲਿਆਂਦਾ। ਜਰਮਨੀ ਵਿੱਚ ਜੰਗ ਦੇ ਮਗਰੋਂ "ਕੂ ਕਲਕਸ ਕਲੈਨ" ਕਾਤਲਾਂ ਦੀ ਇੱਕ ਜਥੇਬੰਦੀ-ਕਿਸਮ ਦੀ ਇੱਕ ਚੀਜ਼ ਹੋਂਦ ਵਿੱਚ ਆਈ ਪਰ ਉੱਥੇ ਵੀ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਤੇ ਉਹਨਾਂ ਨੂੰ ਮੁਜਰਮ ਠਹਿਰਾਇਆ ਗਿਆ ਹੈ ਜਦ ਕਿ ਤੁਹਾਡੇ ਦੇਸ਼ ਵਿੱਚ ਏਦਾਂ ਨਹੀਂ ਹੁੰਦਾ। "ਕੂ ਕਲਕਸ ਕਲੋਨ" ਰੰਗਦਾਰ ਲੋਕਾਂ ਤੇ ਔਰਤਾਂ ਦਾ ਕਤਲ ਕਰਦੀ ਹੈ ਅਤੇ ਸ਼ਰਮਨਾਕ ਢੰਗ ਨਾਲ ਉਹਨਾਂ ਦੀ ਬੇਇੱਜ਼ਤੀ ਕਰਦੀ ਹੈ ਅਤੇ ਇਹ ਸਭ ਕੁਝ ਦੰਡ ਤੋਂ ਮੁਕਤ ਹੈ, ਇਸ ਤਰ੍ਹਾਂ ਜਿਵੇਂ ਰਾਜਾਂ ਦੇ ਗਵਰਨਰ ਸੋਸ਼ਲਿਸਟ ਕਾਰਕੁਨਾਂ ਨੂੰ ਖਤਮ ਕਰਵਾ ਦੇਂਦੇ ਹਨ ਪਰ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦੀ।

ਯੂਰਪ ਵਿੱਚ "ਨੀਗਰੋ ਲੋਕਾਂ ਨੂੰ ਜ਼ਿੱਚ ਕਰਨ" ਵਰਗੀ ਕੋਈ ਕਰਾਹਤ ਨਹੀਂ, ਭਾਵੇਂ ਉਹ ਇੱਕ ਹੋਰ ਬਦਨਾਮ ਰੋਗ "ਯਹੂਦੀਵਾਦ-ਵਿਰੋਧ" ਦਾ ਸ਼ਿਕਾਰ ਹੈ, ਇਹ ਇੱਕ ਅਜਿਹਾ ਰੋਗ ਹੈ, ਅਸਲ ਵਿੱਚ, ਜਿਸ ਦੀ ਅਮਰੀਕਾ ਨੂੰ ਵੀ ਲਾਗ ਲੱਗੀ ਹੋਈ ਹੈ।

104 / 162
Previous
Next