Back ArrowLogo
Info
Profile

ਯੂਰਪ ਵਿੱਚ ਵੀ ਨਿਰੰਤਰ ਤੌਰ 'ਤੇ ਜੁਰਮ ਵੱਧ ਰਹੇ ਹਨ, ਪਰ ਅੱਜ ਉਹ ਇਤਨੀ ਮਾਤਰਾਂ ਵਿੱਚ ਨਹੀਂ ਵਧੇ, ਜਿੰਨੇ ਤੁਹਾਡੀਆਂ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਅਨੁਮਾਨ ਲਾਉਂਦਿਆਂ - ਸ਼ਿਕਾਗੋ ਵਿੱਚ ਵੱਧ ਰਹੇ ਹਨ, ਜਿੱਥੇ ਐਕਸਚੇਂਜ ਤੇ ਬੈਂਕਾਂ ਦੇ ਗੁੰਡਿਆਂ ਤੋਂ ਇਲਾਵਾ ਬੰਦੂਕਾਂ ਤੇ ਬੰਬਾਂ ਨਾਲ ਲੈਸ ਗੁੰਡੇ ਵੀ ਹਨ ਜੋ ਜੀਅ ਆਇਆ ਕਰਦੇ ਫਿਰਦੇ ਹਨ। ਬੰਦੂਕਾਂ ਨਾਲ ਲੜਾਈਆਂ ਜੋ ਤੁਹਾਡੇ ਦੇਸ਼ ਵਿੱਚ ਪਰੋਹਿਬਸ਼ਨ ਕਾਰਨ ਪੈਦਾ ਹੋਈਆਂ, ਯੂਰਪ ਵਿੱਚ ਅਜਿਹੀਆਂ ਨਹੀਂ ਹੁੰਦੀਆਂ, ਨਾ ਹੀ ਉੱਥੇ ਸ਼ਹਿਰ ਦਾ ਕੋਈ ਅਜਿਹਾ ਮੇਅਰ ਹੈ ਜਿਸ ਨੇ ਅੰਗਰੇਜ਼ੀ ਭਾਸ਼ਾ ਦੀਆਂ ਪਰਮਾਣੀਕ ਪੁਸਤਕਾਂ ਖੁੱਲ੍ਹੇ ਆਮ ਸਾੜੀਆਂ ਹੋਣ ਜਿਵੇਂ ਸ਼ਿਕਾਗੋ ਦੇ ਮੇਅਰ ਨੇ ਸਾੜੀਆਂ ਸਨ।

ਮੇਰਾ ਵਿਸ਼ਵਾਸ ਨਹੀਂ ਕਿ ਬਰਨਾਰਡ ਸ਼ਾਅ ਨੂੰ ਕਿਸੇ ਦੂਜੇ ਦੇਸ਼ ਵਿੱਚ ਆਉਣ ਦੇ ਸੱਦਾ ਪੱਤਰ ਦਾ ਇਤਨਾ ਚੌਕੰਨਾ ਜਵਾਬ ਦੇਣ ਦਾ ਅਧਿਕਾਰ ਹੋਵੇਗਾ ਜਿਹੋ ਜਿਹਾ ਉਸ ਨੇ ਨੇਸ਼ਨ ਦੇ ਸੰਪਾਦਕ ਵਿੱਲਰਡ ਨੂੰ, ਜਿਸ ਨੇ ਉਸ ਨੂੰ ਅਮਰੀਕਾ ਆਉਣ ਦਾ ਸੱਦਾ ਪੱਤਰ ਘੱਲਿਆ ਸੀ, ਦਿੱਤਾ ਸੀ।

ਸਾਰੇ ਦੇਸ਼ਾਂ ਦੇ ਪੂੰਜੀਪਤੀ ਸਮਾਨ ਰੂਪ ਵਿੱਚ ਘਿਨਾਉਣੇ ਤੇ ਅਣ-ਮਨੁੱਖੀ ਨਸਲ ਦੇ ਹਨ ਪਰ ਤੁਹਾਡੇ ਤਾਂ ਸਭ ਤੋਂ ਘਟੀਆਂ ਹਨ। ਪ੍ਰਤੱਖ ਰੂਪ ਵਿੱਚ ਇਹ ਪੈਸੇ ਦੇ ਬਹੁਤ ਭੁੱਖੜ ਲਾਲਚੀ ਹਨ। ਸਬੱਬ ਨਾਲ ਸ਼ਬਦ "ਵਪਾਰੀ" ਦਾ ਮੈਂ ਨਿੱਜੀ ਤੌਰ 'ਤੇ ਅਨੁਵਾਦ "ਖਬਤੀ" ਕਰਦਾ ਹਾਂ।

ਰਤਾ ਸੋਚੋ ਇਹ ਸਭ ਕੁਝ ਕਿਤਨਾ ਸ਼ਰਮਨਾਕ ਤੇ ਮੂਰਖਤਾ ਭਰਪੂਰ ਹੈ : ਇਹ ਸਾਡਾ ਸੁੰਦਰ ਨਛੱਤਰ, ਜਿਸ ਨੂੰ ਇਤਨੇ ਯਤਨਾਂ ਦੀ ਕੀਮਤ ਉੱਤੇ ਵਧੇਰੇ ਖੂਬਸੂਰਤ ਤੇ ਅਮੀਰ ਬਣਾਉਣਾ ਅਸਾਂ ਸਿੱਖਿਆ ਹੈ— ਲਗਭਗ ਸਾਡੀ ਸਾਰੀ ਧਰਤੀ ਉਹਨਾਂ ਮਨੁੱਖਾਂ ਦੀ ਨਿਖੇਧੀ ਯੋਗ ਨਸਲ ਦੀ ਪੀਡੀ ਜਕੜ ਵਿੱਚ ਹੈ, ਜਿਹੜੇ ਪੈਸਾ ਬਣਾਉਣ ਤੋਂ ਬਿਨਾਂ ਹੋਰ ਕਿਸੇ ਕੰਮ ਕਾਰ ਦੇ ਨਹੀਂ ਹਨ। ਉਹ ਸ਼ਾਨਦਾਰ ਰਚਨਾਤਮਕ ਸ਼ਕਤੀ-ਵਿਗਿਆਨੀਆਂ, ਤਕਨੀਕੀ ਮਾਹਰਾਂ, ਕਵੀਆਂ, ਮਜ਼ਦੂਰਾਂ ਦਾ, ਜਿਹੜੇ ਸੱਭਿਆਚਾਰ ਸਾਡੀ "ਦੂਜੀ ਕੁਦਰਤ, ਉਸਾਰਦੇ ਹਨ ਲਹੂ ਤੇ ਦਿਮਾਗ ਇਹਨਾਂ ਮੂੜ੍ਹ ਤੇ ਬੁੱਧੂ ਵਿਅਕਤੀਆਂ ਰਾਹੀਂ ਧਾਤ ਦੀਆਂ ਛੋਟੀਆਂ ਪੀਲੀਆਂ ਗੋਲ ਟਿੱਕੀਆਂ ਵਿੱਚ ਅਤੇ ਕਾਗਜ਼ੀ ਚੌਕਾਂ ਵਿੱਚ ਬਦਲਿਆ ਜਾ ਰਿਹਾ ਹੈ।

ਪੈਸੇ ਤੋਂ ਬਿਨਾਂ ਇਹ ਪੂੰਜੀਪਤੀ ਹੋਰ ਕਿਹੜੀ ਸ਼ੈਅ ਦੀ ਰਚਨਾ ਕਰਦੇ ਹਨ ? ਨਿਰਾਸ਼ਾ ਹੈ, ਸਾੜਾ ਹੈ, ਲੋਭ ਹੈ ਅਤੇ ਘ੍ਰਿਣਾ ਜੋ ਅਟੱਲ ਤੌਰ 'ਤੇ ਇਹਨਾਂ ਨੂੰ ਤਬਾਹ ਕਰ ਦੇਵੇਗੀ, ਪਰ ਇਹਨਾਂ ਦੇ ਨਾਲ ਹੀ, ਹੋ ਸਕਦਾ ਹੈ ਇਹ ਆਪਣੀ ਵਿਸਫੋਟਕੀ ਹਿੱਸਾ ਨਾਲ ਸੱਭਿਆਚਾਰ ਦੇ ਅਥਾਹ ਭਾਰੀ ਖਜ਼ਾਨੇ ਵੀ ਤਬਾਹ ਕਰ ਦੇਣ। ਤੁਹਾਡੀ ਰੋਗਾਤਮਕ ਤੌਰ 'ਤੇ ਭਾਰੀ ਅਕਾਰ ਵਿੱਚ ਵਧੀ ਹੋਈ ਸੱਭਿਆਤਾ ਡਰਾਉਣੇ ਰੂਪ ਵਿੱਚ ਤੁਹਾਡੇ ਲਈ ਦੁਖਾਂਤ ਪੈਦਾ ਕਰ ਰਹੀ ਹੈ।

ਜਿੱਥੋਂ ਤੱਕ ਮੇਰਾ ਸਬੰਧ ਹੈ, ਮੇਰੀ ਇਹ ਰਾਏ ਹੈ ਕਿ ਅਸਲੀ ਸੱਭਿਅਤਾ ਤੇ ਸੱਭਿਆਚਾਰ ਦਾ ਤੇਜ਼ ਵਿਕਾਸ ਕੇਵਲ ਉਸ ਹਾਲਤ ਵਿੱਚ ਹੀ ਸੰਭਵ ਹੋ ਸਕਦਾ ਹੈ ਜਦੋਂ ਰਾਜਸੀ ਤਾਕਤ ਪੂਰੀ ਤਰ੍ਹਾਂ ਮਜ਼ਦੂਰ ਜਮਾਤ ਦੇ ਹੱਥ ਵਿੱਚ ਹੋਵੇ- ਦੂਜਿਆਂ ਦੀ ਮਿਹਨਤ ਉੱਤੇ ਪਲ ਰਹੀਆਂ

105 / 162
Previous
Next