ਅਸੀਂ ਹਰ ਰੋਜ਼ ਬੁਰਜੂਆ ਪ੍ਰੈੱਸ ਵਿਚ ਕੀ ਕੁਝ ਵੇਖਦੇ ਹਾਂ ? ਉਦਾਹਰਣ ਵਜੋਂ, ਕੁਝ ਖਬਰਾਂ ਪੇਸ਼ ਹਨ ਜੋ ਪਿਛਲੇ ਮਈ ਦੇ ਮਹੀਨੇ ਵਿੱਚ ਵੇਖਣ ਵਿੱਚ ਆਈਆਂ ਹਨ:
"ਬਾਲ ਸੁਧਾਰ ਘਰ ਵਿੱਚ ਬਗਾਵਤ" - ਇੱਕ ਬਾਲ ਸੁਧਾਰ ਘਰ ਵਿੱਚ 14 ਲੜਕੇ ਭੱਜ ਗਏ, ਘੋੜ ਸੁਆਰ ਪੁਲਸ ਨੇ 12 ਲੜਕੇ ਪਕੜ ਲਏ, ਬਾਕੀ ਦੋਹਾਂ ਦਾ ਪਤਾ ਨਹੀਂ ਲੱਗਾ। "ਇੱਕ ਹੋਰ ਨਾਬਾਲਗ ਨੂੰ ਤਸੀਹੇ ਦਿੱਤੇ ਗਏ"। ਮਾਂ ਨੇ ਆਪਣੇ ਬੱਚਿਆਂ ਨੂੰ ਕਤਲ ਕਰ ਦਿੱਤਾ - ਦੋ ਗੈਸ ਦੀ ਜ਼ਹਿਰ ਨਾਲ ਮਰ ਗਏ, ਕਾਰਨ ਭੁੱਖ! "ਇੱਕ ਹੋਰ ਥਾਂ ਗੈਸ ਦੀ ਜ਼ਹਿਰ ਨਾਲ ਮੌਤਾਂ"-ਪੰਜ ਸਾਹ ਘੁਟਣ ਨਾਲ ਮਰ ਗਏ: ਪਤੀ, ਪਤਨੀ, ਪਤੀ ਦੀ ਬੁੱਢੀ ਮਾਂ, ਤਿੰਨਾਂ ਸਾਲਾਂ ਦੀ ਕੁੜੀ ਅਤੇ ਇੱਕ ਛੋਟਾ ਮੁੰਡਾ। "ਭੁੱਖ ਦੇ ਕਾਰਨ ਕਤਲ।" "ਇੱਕ ਹੋਰ ਔਰਤ ਨੂੰ ਟੁਕੜੇ ਟੁਕੜੇ ਕਰ ਦਿੱਤਾ ਗਿਆ।" "ਆਦੀ ਮੁਜਰਮ ਫਿਰ ਜੇਲ੍ਹ ਵਿੱਚ" ਪੰਜ ਸਾਲ ਕੈਦ ਦੀ ਸਜ਼ਾ ਭੁਗਤਣ ਮਗਰੋਂ ਰਿਹਾ ਹੋਇਆ ਇੱਕ ਆਦਮੀ ਪੁਲਸ ਕੋਲ ਗਿਆ ਤੇ ਕਹਿਣ ਲੱਗਾ ਕਿ ਉਹ ਬੀਮਾਰ ਹੈ, ਕੰਮ ਨਹੀਂ ਕਰ ਸਕਦਾ ਅਤੇ ਮੰਗਤਾ ਨਹੀਂ ਬਣਨਾ ਚਾਹੁੰਦਾ ਅਤੇ ਕਹਿੰਦਾ ਹੈ ਕਿ ਮੈਨੂੰ ਮੁੜ ਜੇਲ੍ਹ ਭੇਜ ਦਿੱਤਾ ਜਾਵੇ, ਬੁਰਜੂਆ ਰਾਜ ਦੇ "ਨਿਆਈ ਕਾਨੂੰਨ" ਇਸ ਦੀ ਆਗਿਆ ਨਹੀਂ ਦੇਂਦੇ, ਸੋ ਜੇਲ੍ਹ ਦਾ ਆਦੀ ਹੋਣ ਕਾਰਨ ਆਦਮੀ ਬਾਹਰ ਜਾਂਦਾ ਹੈ ਅਤੇ ਇੱਕ ਦੁਕਾਨ ਦੀਆਂ ਖਿੜਕੀਆਂ ਤੋੜ ਦੇਂਦਾ ਹੈ ਅਤੇ ਪੁਲਸ ਨਾਲ ਲੜਨਾ ਸ਼ੁਰੂ ਕਰ ਦੇਂਦਾ ਹੈ ਅਤੇ ਇਸ ਤਰ੍ਹਾਂ ਜੋ ਕੁਝ ਉਹ ਚਾਹੁੰਦਾ ਹੈ ਉਸ ਨੂੰ ਮਿਲ ਜਾਂਦਾ ਹੈ। "ਕਰੋੜਪਤੀ ਕੰਗਲਾ" — ਇਕ ਅੱਸੀ ਸਾਲ ਦੇ ਬੁੱਢੇ ਮੰਗਤੇ ਦੀ ਮੌਤ, 50 ਲੱਖ ਕਰੋਨ ਉਸ ਦੇ ਗੰਦ ਮੰਦ ਵਿੱਚੋਂ ਲੱਭੇ। " 89 ਵਰ੍ਹਿਆਂ ਦਾ ਲਾਰਡ ਐਸ਼ਟਨ ਮਰਨ ਪਿੱਛੋਂ ਦੋ ਕਰੋੜ ਡਾਲਰ ਛੱਡ ਗਿਆ।" "ਅਦਭੁੱਤ ਮੁਕੱਦਮਾ"-ਲੀਓਨ ਵਿੱਚ 300 ਵਿਅਕਤੀ ਗੰਦਾ ਪਾਣੀ ਪੀਣ ਕਾਰਨ ਮਰ ਗਏ। "ਭਾਰੀ ਜਾਨੀ ਨੁਕਸਾਨ""ਕੱਲ੍ਹ ਸ਼ਹਿਰ ਦੇ ਵੱਖ ਵੱਖ ਭਾਗਾਂ ਵਿੱਚ ਕਈ ਕਤਲ ਹੋਏ ਤੇ ਲੁਟੇਰੇ ਬੱਚ ਕੇ ਨਿਕਲ ਗਏ।" ਇਸ ਘਟਨਾ ਵਿੱਚ ਸ਼ਬਦ "ਬੱਚ ਕੇ" ਵਿਅੰਗ ਵਜੋਂ ਨਹੀਂ, ਸਗੋਂ ਇਸ ਨੂੰ ਕਾਤਲਾਂ ਨਾਲ ਹਮਦਰਦੀ ਦੇ ਚਿੰਨ੍ਹ ਵਜੋਂ ਸਮਝਿਆ ਜਾਵੇ।
ਇਹ ਧੋਖਾਦਹੀ, ਭ੍ਰਿਸ਼ਟਾਚਾਰ ਅਤੇ ਆਤਮ-ਘਾਤ ਤੇ ਕਤਲ ਵਿੱਚ ਖਤਮ ਹੋਣ ਵਾਲੇ, ਵਿਭਚਾਰ ਦੇ ਛੋਟੇ ਜਾਂ ਵੱਡੇ ਮਾਮਲਿਆਂ ਬਾਰੇ ਰਿਪੋਰਟਾਂ ਹੁੰਦੀਆਂ ਹਨ, ਨਿਰਸੰਦੇਹ ਮੈਂ ਇੱਕ ਮਹੀਨੇ ਦੇ ਦੌਰਾਨ ਪ੍ਰਕਾਸ਼ਤ ਹੋਈਆਂ ਖ਼ਬਰਾਂ ਦੀ ਇੱਕ ਬਹੁਤ ਹੀ ਨਿਗੂਣੀ ਜਿਹੀ ਗਿਣਤੀ ਗਿਣਾਈ ਹੈ-ਬਾਕੀ ਦੇ 90 ਫੀਸਦੀ ਮਾਮਲੇ ਇਸੇ ਤਰ੍ਹਾਂ ਦੇ ਮੁਜਰਮਾਨਾ ਤੇ ਦੁਖਦਾਈ ਖਾਸੇ ਵਾਲੇ ਹਨ। ਇਹ ਸਭ ਕੁਝ ਬਹੁਤ ਹੀ ਸੰਖੇਪ ਤੇ ਸਪੱਸ਼ਟ ਰੂਪ ਵਿੱਚ ਬਿਨਾਂ ਕਿਸੇ ਬਨਾਵਟ ਦੇ ਮੁੜ ਬਿਆਨ ਕੀਤਾ ਗਿਆ ਹੈ: ਪੱਤਰਕਾਰਾਂ ਨੂੰ ਕੇਵਲ ਆਪਣੇ ਬਿਆਨ ਕਰਨ ਦੇ ਢੰਗ ਅਨੁਸਾਰ ਥੋੜ੍ਹੀ ਜਿਹੀ ਬਨਾਵਟ ਤੇ ਥੋੜ੍ਹਾ ਜਿਹਾ ਚਸਕੇਦਾਰ ਰੰਗ ਮਿਲਾਉਣਾ ਪਵੇਗਾ, ਇਹ ਜ਼ਰੂਰੀ ਹੈ ਕਿ "ਹਰ ਔਰਤ" ਨੂੰ ਅਸਾਧਾਰਨ ਜਿਣਸੀ ਕਾਰਗਰੀ ਨਾਲ ਟੁਕੜੇ ਟੁਕੜੇ ਕੀਤਾ ਜਾਵੇ ਜਾਂ ਇੱਕ ਮਜ਼ਦੂਰ ਕੂਰਤੇਨ ਡਿਉਸੇਲ ਡੋਰਫ ਕਾਤਲ ਨੂੰ ਇਕਬਾਲ ਕਰਨਾ ਚਾਹੀਦਾ ਹੈ ਕਿ ਉਸ ਨੇ 53 ਜੁਰਮ ਕੀਤੇ ਹਨ ਤੇ ਫਿਰ "ਅਚਾਨਕ ਪੜਤਾਲ ਕਰਨ ਵਾਲੇ ਪੁਲਸੀਏ ਨੂੰ